PreetNama
ਖਾਸ-ਖਬਰਾਂ/Important News

ਬਲੋਚਿਸਤਾਨ ‘ਚ ਭਾਰੀ ਬਰਫਬਾਰੀ ਕਾਰਨ ਐਮਰਜੈਂਸੀ ਲਾਗੂ, 14 ਦੀ ਮੌਤ

Pakistan Balochistan over heavy snow: ਕਵੇਟਾ: ਭਾਰੀ ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ । ਸੂਬਾ ਡਿਜ਼ਾਸਟਰ ਮੈਨਜਮੈਂਟ ਅਥਾਰਟੀ ਵੱਲੋਂ ਐਤਵਾਰ ਨੂੰ ਮਾਸਤੁੰਗ, ਕਿਲਾ ਅਬਦੁੱਲਾ, ਕੇਚ, ਜ਼ਿਆਰਤ, ਹਰਨਾਈ ਅਤੇ ਪਿਸ਼ਿਨ ਜ਼ਿਲਿਆਂ ਚ ਐਮਰਜੈਂਸੀ ਘੋਸ਼ਿਤ ਕੀਤੀ ਗਈ । ਇਸ ਸਬੰਧੀ ਮੁੱਖ ਮੰਤਰੀ ਜਾਮ ਕਮਾਲ ਖਾਨ ਨੇ ਦੱਸਿਆ ਕਿ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।

ਮੌਸਮ ਵਿਭਾਗ ਵੱਲੋਂ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ । ਦਰਅਸਲ, ਬਲੋਚਿਸਤਾਨ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਮਹਿਤਾਰਜ਼ਈ ਤੋਂ ਝੋਬ ਤੱਕ ਦਾ ਹਾਈਵੇ ਜਾਮ ਹੋ ਗਿਆ ਹੈ ਅਤੇ ਕਈ ਵਾਹਨ ਫਸੇ ਹੋਏ ਹਨ ।

ਇਸ ਭਾਰੀ ਬਰਫ਼ਬਾਰੀ ਕਾਰਨ ਮਕਾਨਾਂ ਦੀਆਂ ਛੱਤਾਂ ਡਿੱਗਣ ਤੋਂ ਬਾਅਦ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪਾਕਿਸਤਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਵੇਟਾ ਵਿੱਚ ਹੋਈ ਬਰਫ਼ਬਾਰੀ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ।

ਮੌਸਮ ਵਿਭਾਗ ਅਨੁਸਾਰ ਕਿਲਾ ਸੈਫੁੱਲਾ ਵਿੱਚ 4 ਫੁੱਟ ਤੱਕ ਬਰਫ ਪਈ ਹੈ । ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਸੋਮਵਾਰ ਅਤੇ ਮੰਗਲਵਾਰ ਨੂੰ ਬਲੋਚਿਸਤਾਨ ਦੇ ਨਾਲ ਖੈਬਰ ਪਖਤੂਨਖਵਾ, ਗਿਲਿਤ ਬਾਲਟਿਸਤਾਨ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ।

Related posts

ਹੁਣ ਭਾਰਤ ਪੁਲਾੜ ‘ਚ ਕਰੇਗਾ ਜੰਗੀ ਅਭਿਆਸ, ਜਾਣੋ ‘ਸਪੇਸ-ਵਾਰ’ ਦੀਆਂ ਖ਼ਾਸ ਗੱਲਾਂ

On Punjab

ਸ਼ਾਦਮਾਨ ਚੌਕ ਲਾਹੌਰ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਪਟੀਸ਼ਨ ਖਾਰਜ

On Punjab

ਚੀਨ ਦੇ ਸਾਈਬਰ ਹਮਲੇ ਦੀਆਂ ਗਤੀਵਿਧੀਆਂ ਦਾ ਪਰਦਾਫਾਸ਼ ਕਰੇਗਾ ਅਮਰੀਕਾ

On Punjab