PreetNama
ਖਾਸ-ਖਬਰਾਂ/Important News

”ਬਲੈਕ ਲਿਵਜ਼ ਮੈਟਰ” ਰੈਲੀ ‘ਚ ਸ਼ਾਮਲ ਹੋਏ ਟਰੂਡੋ, 9 ਮਿੰਟ ਗੋਡਿਆਂ ਭਾਰ ਬੈਠੇ

ਕੈਲਗਰੀ, 7 ਜੂਨ (ਦੇਸ ਪੰਜਾਬ ਟਾਈਮਜ਼) ਕੈਨੇਡੀਅਨ ਪ੍ਰਧਾਨ ਮੰਤਰੀ ਦੇਸ਼ ਦੀ ਰਾਜਧਾਨੀ ਓਟਾਵਾ ‘ਚ ਨਸਲੀ ਵਤਕਰੇ ਵਿਰੋਧੀ ਰੈਲੀ ਵਿੱਚ ਸ਼ਾਮਲ ਹੋਏ। ਇਸ ਦੌਰਾਨ ਜਸਟਿਨ ਟਰੂਡੋ 9 ਮਿੰਟ ਤੱਕ ਗੋਡਿਆਂ ਭਾਰ ਬੈਠੇ ਰਹੇ। ਜ਼ਿਕਰਯੋਗ ਹੈ ਕਿ ਇਸ ਰੈਲੀ ‘ਚ ਸ਼ਾਮਲ ਹੋਣ ਸਮੇਂ ਉਨ੍ਹਾਂ ਨੇ ਕੋਈ ਪੈਲਨ ਨਹੀਂ ਸੀ ਕੀਤਾ ਪਰ ਫਿਰ ਵੀ ਉਹ ਇੱਕ ਆਮ ਨਾਗਰਿਕ ਦੀ ਤਰ੍ਹਾਂ ਰੈਲੀ ‘ਚ ਜਾ ਪਹੁੰਚੇ। ਇਸ ਸਮੇਂ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਅਹਿਮਦ ਹੁਸਨ, ਪਰਿਵਾਰ ਅਤੇ ਬੱਚੇ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਟਰੂਡੋ ਦੇ ਇਸ ਰੈਲੀ ‘ਚ ਸ਼ਾਮਲ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਕਈ ਲੋਕ ”ਚਲੇ ਜਾਓ” ਦੀਆਂ ਚੀਕਾਂ ਮਾਰ ਰਹੇ ਹਨ, ਪਰ ਫਿਰ ਵੀ ਜਸਟਿਨ ਟਰੂਡੋ ਨੇ ”ਬਲੈਕ ਲਿਵਜ਼ ਮੈਟਰ” ਦੇ ਨਾਅਰੇ ਲਗਾਏ।

Related posts

ਸੋਸ਼ਲ ਮੀਡੀਆ ਪੋਸਟ ਪਾਉਣੀ ਪਈ ਮਹਿੰਗੀ, ਪੇਜ ਐਡਮਿਨ ਵਿਰੁੱਧ ਐਫਆਈਆਰ ਦਰਜ

On Punjab

ਇਮਰਾਨ ਖ਼ਾਨ ਨੇ ਈਦ ਮੌਕੇ ਨਵਾਜ਼ ਸ਼ਰੀਫ਼ ਨੂੰ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ

On Punjab

ਸ੍ਰੀਨਗਰ ’ਚ ਫਰੀਦਕੋਟ ਦਾ ਅਗਨੀਵੀਰ ਅਕਾਸ਼ਦੀਪ ਸਿੰਘ ਸ਼ਹੀਦ

On Punjab