PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਰੈਂਪਟਨ ਘਰ ਵਿੱਚ ਅੱਗ ਲੱਗਣ ਕਾਰਨ ਪੀੜਤ ਪਰਿਵਾਰ ਦੇ ਜੱਦੀ ਪਿੰਡ ਗੁਰਮਾਂ ਵਿੱਚ ਸੋਗ ਦੀ ਲਹਿਰ

ਕੈਨੇਡਾ- ਲੁਧਿਆਣਾ ਜਿਲ੍ਹਾ ਅਧੀਨ ਪੈਂਦੇ ਪਿੰਡ ਗੁਰਮਾਂ ਦੇ ਇੱਕ ਕਿਸਾਨ ਪਰਿਵਾਰ ਦੇ ਕਨੇਡਾ ਵਿਖੇ ਬਰੈਂਪਟਨ ਸਥਿਤ ਘਰ ਨੂੰ ਅੱਗ ਲੱਗਣ ਨਾਲ ਪੰਜ ਜੀਆਂ ਦੀ ਮੌਤ ਦੇ ਸਮਾਚਾਰ ਉਪਰੰਤ ਇੱਥੇ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਅਣਜੰਮਿਆ ਬੱਚਾ ਸ਼ਾਮਿਲ ਹੈ, ਜਿਸ ਦੀ ਗਰਭਵਤੀ ਮਾਂ ਨੇ ਹੋਰਨਾਂ ਮੈਂਬਰਾਂ ਸਮੇਤ ਤੀਸਰੀ ਮੰਜਲ ਤੋਂ ਛਾਲ ਮਾਰ ਦਿੱਤੀ ਸੀ।
ਭਾਵੇਂ ਘਟਨਾ ਬੀਤੇ ਵੀਰਵਾਰ ਦੀ ਰਾਤ ਦੀ ਹੈ ਪਰ ਕੈਨੇਡਾ ਪੁਲੀਸ ਵੱਲੋਂ ਐਤਵਾਰ ਤੱਕ ਪਰਿਵਾਰ ਦੀ ਸ਼ਨਾਖਤ ਨਹੀਂ ਹੋਈ ਸੀ।  ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰ ਹੈਪੀ ਸ਼ੰਕਰ ਨੇ ਬਰੈਂਪਟਨ ਰਹਿੰਦੇ ਪੀੜਤ ਪਰਿਵਾਰ ਦੇ ਮੁਖੀ ਜੁਗਰਾਜ ਸਿੰਘ ਵੱਲੋਂ ਦਿੱਤੀ ਜਾਣਕਾਰੀ ਦੇ ਵੇਰਵੇ ਨਾਲ ਦੱਸਿਆ ਕਿ ਘਟਨਾ ਮੌਕੇ ਸਿਰਫ਼ ਉਹ ( ਜੁਗਰਾਜ ) ਬਾਹਰ ਸੀ ਅਤੇ ਇਸ ਦੁਖਾਂਤ ਵਿੱਚ ਉਸ ਦੀ ਸੱਸ ਸਮੇਤ ਤਿੰਨ ਲੜਕੀਆਂ, ਉਸ ਦੀ ਪਤਨੀ ਦੇ ਚਚੇਰੇ ਭਰਾ ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ ਸੀ। ਸਾਂਝੇ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਜ਼ਖਮੀ ਦੱਸੇ ਗਏ ਹਨ।

ਪ੍ਰਾਪਤ ਜਣਾਕਾਰੀ ਅਨੁਸਾਰ ਇਹ ਪਰਿਵਾਰ ਕਈ ਸਾਲਾਂ ਤੋਂ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਕੈਨੇਡਾ ਜਾ ਵੱਸਿਆ ਸੀ ਅਤੇ ਕਿਸੇ ਪੰਜਾਬੀ ਵਲੋਂ ਖਰੀਦੇ ਮਕਾਨ ਵਿੱਚ ਕਿਰਾਏ ’ਤੇ  ਰਹਿੰਦਾ ਸੀ।

ਗੁਰਮ ਪਿੰਡ ਦੇ ਨਾਲ ਲੱਗਦੇ ਸ਼ੰਕਰ ਪਿੰਡ ਦੇ ਸਾਬਕਾ ਸਰਪੰਚ ਰਣਵੀਰ ਸਿੰਘ ਮਹਿਮੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਉਨ੍ਹਾਂ ਦੇ ਪਿੰਡ ਦੀ ਇੱਕ ਲੜਕੀ ਵੀ ਸ਼ਾਮਲ ਹੈ। ਮਹਿਮੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਲਗਪਗ ਸਾਰੇ ਮੈਂਬਰ ਪਹਿਲਾਂ ਹੀ ਕੈਨੇਡਾ ਰਹਿੰਦੇ ਹਨ ਅਤੇ ਦੁੱਖਦਾਈ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇੱਥੇ ਰਹਿੰਦੇ ਪਰਿਵਾਰਕ ਮੈਂਬਰ ਬਰੈਂਪਟਨ ਲਈ ਰਵਾਨਾ ਹੋ ਗਏ।

Related posts

National Herald Case : ਸੋਨੀਆ ਗਾਂਧੀ ਤੋਂ ਈਡੀ ਨੇ ਤਿੰਨ ਘੰਟੇ ਕੀਤੀ ਪੁੱਛਗਿੱਛ, 25 ਜੁਲਾਈ ਨੂੰ ਬੁਲਾਇਆ ਦੁਬਾਰਾ ; ਦੇਸ਼ ਭਰ ‘ਚ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ

On Punjab

ਛੇ ਭਾਰਤੀ-ਅਮਰੀਕੀਆਂ ਨੇ ਅਮਰੀਕੀ ਪ੍ਰਤੀਨਿਧ ਸਦਨ ਦੇ ਮੈਂਬਰ ਵਜੋਂ ਹਲਫ਼ ਲਿਆ

On Punjab

ਫਰਾਂਸੀਸੀਆਂ ਨੂੰ ਮਾਰਨ ਵਾਲੇ ਬਿਆਨ ਤੋਂ ਪਲਟੇ ਮਹਾਤਿਰ

On Punjab