54 F
New York, US
October 30, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਰਤਾਨੀਆ: ਸਿੱਖ ਔਰਤ ’ਤੇ ‘ਨਸਲੀ ਹਮਲੇ’ ਮਗਰੋਂ ਭਾਰਤੀ ਭਾਈਚਾਰੇ ’ਚ ਰੋਸ

ਲੰਡਨ- ਭਾਰਤੀ ਮੂਲ ਦੀ ਔਰਤ ਨਾਲ ਵੀਕੈਂਡ ਦੌਰਾਨ ਕਥਿਤ ਤੌਰ ਵਾਪਰੀ ‘ਨਸਲੀ ਹਮਲੇ’ ਅਤੇ ਜਬਰ ਜਨਾਹ ਦੀ ਘਟਨਾ ਕਾਰਨ ਇੰਗਲੈਂਡ ਦੇ ਵਾਲਸਾਲ ਦੇ ਪਾਰਕ ਹਾਲ ਇਲਾਕੇ ਦੇ ਵਸਨੀਕਾਂ ਵਿੱਚ ਪਾਰੀ ਰੋਸ ਹੈ। ਲੰਡਨ ਤੋਂ ਲਗਭਗ 220 ਕਿਲੋਮੀਟਰ ਦੂਰ ਪੱਛਮੀ ਮਿਡਲੈਂਡਜ਼ ਖੇਤਰ ਦੇ ਵਾਲਸਾਲ ਵਿੱਚ ਵਾਪਰੇ ਇਸ ਜਬਰ ਜਨਾਹ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਇੱਕ 32 ਸਾਲਾ ਵਿਅਕਤੀ ਅਜੇ ਵੀ ਹਿਰਾਸਤ ਵਿੱਚ ਹੈ, ਜਿਸ ਤੋਂ ਪੁਲੀਸ ਪੁੱਛਗਿੱਛ ਕਰ ਰਹੀ ਹੈ।।

ਯੂਕੇ ਦੀ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਵਾਲਸਾਲ ਵਿੱਚ ਵਾਪਰੀ ਘਟਨਾ ਇੱਕ ਭਿਆਨਕ ਅਪਰਾਧ ਹੈ। ਮੇਰੀਆਂ ਸੰਵੇਦਨਾਵਾਂ ਪੀੜਤਾ ਅਤੇ ਉਸ ਦੇ ਪਰਿਵਾਰ ਨਾਲ ਹਨ।” ਉਨ੍ਹਾਂ ਨੇ ਅੱਗੇ ਕਿਹਾ, “ਮੈਂ ਸਥਾਨਕ ਸਿੱਖ ਭਾਈਚਾਰੇ ਵਿੱਚ ਮਹਿਸੂਸ ਹੋਣ ਵਾਲੇ ਸਹਿਮ ਨੂੰ ਸਮਝਦੀ ਹਾਂ। ਮੈਂ ਪੁਲੀਸ ਅਤੇ ਸਥਾਨਕ ਆਗੂਆਂ ਤੋਂ ਇਹ ਭਰੋਸਾ ਲਿਆ ਹੈ ਕਿ ਉਹ ਇਸ ਅਪਰਾਧ ਤੋਂ ਪ੍ਰਭਾਵਿਤ ਹਰ ਕਿਸੇ ਦਾ ਸਹਿਯੋਗ ਕਰਨ ਲਈ ਸੰਭਵ ਕੋਸ਼ਿਸ਼ ਕਰ ਰਹੇ ਹਨ।”

ਵਾਲਸਾਲ ਵਿੱਚ ਸਥਾਨਕ ਕੌਂਸਲਰਾਂ ਨੇ ਜਾਂਚ ਦੀ ਪ੍ਰਗਤੀ ਬਾਰੇ ਜਾਣਕਾਰੀ ਲੈਣ ਲਈ ਸੋਮਵਾਰ ਸ਼ਾਮ ਨੂੰ ਪੁਲੀਸ ਨਾਲ ਇੱਕ ਮੀਟਿੰਗ ਕੀਤੀ ਸੀ। ਕੌਂਸਲਰ ਰਾਮ ਕੇ. ਮਹਿਮੀ ਨੇ ਕਿਹਾ, “ਮੈਂ ਸਦਮੇ ਵਿੱਚ ਹਾਂ ਅਤੇ ਨਿਰਾਸ਼ ਹਾਂ ਕਿਉਂਕਿ ਜੋ ਕੁਝ ਇਸ ਮੁਟਿਆਰ ਨਾਲ ਹੋਇਆ, ਉਹ ਅਸਹਿਣਯੋਗ ਹੈ।” ਉਨ੍ਹਾਂ ਕਿਹਾ, “ਮੈਂ ਇੱਥੇ 61 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਮੈਂ ਕਦੇ ਵੀ, ਕਦੇ ਵੀ ਅਜਿਹੀ ਘਟਨਾ ਬਾਰੇ ਨਹੀਂ ਸੁਣਿਆ। ਸਥਾਨਕ ਭਾਈਚਾਰਾ ਗੰਭੀਰਤਾ ਨਾਲ ਚਿੰਤਤ ਹੋ ਰਿਹਾ ਹੈ, ਕਿਉਂਕਿ ਪੱਛਮੀ ਮਿਡਲੈਂਡਜ਼ ਵਿੱਚ ਇਹ ਦੂਜਾ (ਨਸਲੀ ਤੌਰ ‘ਤੇ ਵਧਾਇਆ ਗਿਆ) ਹਮਲਾ ਹੈ।”

ਐਤਵਾਰ ਨੂੰ ਪੁਲੀਸ ਨੇ ਸ਼ੱਕੀ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ। ਜਾਂਚ ਦੀ ਨਿਗਰਾਨੀ ਕਰ ਰਹੇ ਡਿਟੈਕਟਿਵ ਸੁਪਰਡੈਂਟ (DS) ਰੋਨਨ ਟਾਇਰਰ ਨੇ ਐਤਵਾਰ ਨੂੰ ਕਿਹਾ ਸੀ, “ਸਬੂਤ ਇਕੱਠੇ ਕਰਨ ਅਤੇ ਹਮਲਾਵਰ ਦਾ ਪ੍ਰੋਫਾਈਲ ਬਣਾਉਣ ਲਈ ਅਧਿਕਾਰੀਆਂ ਦੀਆਂ ਟੀਮਾਂ ਲਾਈਆਂ ਹਨ ਤਾਂ ਜੋ ਉਸ ਨੂੰ ਜਲਦੀ ਤੋਂ ਜਲਦੀ ਹਿਰਾਸਤ ਵਿੱਚ ਲਿਆਂਦਾ ਜਾ ਸਕੇ।”

ਸਿੱਖ ਫੈਡਰੇਸ਼ਨ ਯੂਕੇ ਨੇ ਪੁਸ਼ਟੀ ਕੀਤੀ ਹੈ ਕਿ ਸ਼ਨਿਚਰਵਾਰ ਦੇ ਹਮਲੇ ਦੀ ਸ਼ਿਕਾਰ ਔਰਤ 20 ਸਾਲਾ ਇੱਕ ਸਿੱਖ ਵਿਦਿਆਰਥਣ ਹੈ। ਸੰਸਥਾ ਨੇ ਕਿਹਾ, “ਹਮਲਾਵਰ ਨੇ ਕਥਿਤ ਤੌਰ ’ਤੇ ਉਸ ਘਰ ਦਾ ਦਰਵਾਜ਼ਾ ਤੋੜ ਦਿੱਤਾ ਜਿੱਥੇ ਉਹ ਰਹਿ ਰਹੀ ਸੀ… ਵੈਸਟ ਮਿਡਲੈਂਡਜ਼ ਪੁਲੀਸ ਨੂੰ ਪਿਛਲੇ ਦੋ ਮਹੀਨਿਆਂ ਵਿੱਚ ਦੋ ਨਸਲੀ ਤੌਰ ’ਤੇ ਕੀਤੇ ਗਏ ਜਬਰ ਜਨਾਹ ਦੇ ਮਾਮਲੇ ਮਿਲੇ ਹਨ ਅਤੇ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਕਾਬੂ ਕਰਨ ਦੀ ਲੋੜ ਹੈ।”

ਬ੍ਰਿਟਿਸ਼ ਸਿੱਖ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਦੋਵਾਂ ਨੇ ਇਸ ਖੇਤਰ ਵਿੱਚ ਔਰਤਾਂ ’ਤੇ ਹਿੰਸਕ ਹਮਲਿਆਂ ’ਤੇ ਨਿੰਦਾ ਪਰਗਟ ਕੀਤੀ ਅਤੇ ਲੋਕਾਂ ਨੂੰ ਪੁਲੀਸ ਜਾਂਚ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ।

Related posts

Kisan Andolan: ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ, ਹੁਣ ਬਾਰਡਰ ਖਾਲੀ ਕਰਨ ਲਈ ਰੱਖੀ ਨਵੀਂ ਸ਼ਰਤ

On Punjab

ਏਅਰਫੋਰਸ ਦਾ ਲੜਾਕੂ ਜਹਾਜ਼ ਮਿੱਗ -21 ਕ੍ਰੈਸ਼, ਗਰੁੱਪ ਕੈਪਟਨ ਦੀ ਮੌਤ

On Punjab

ਅਜੇ ਤੱਕ ਨਹੀਂ ਲੱਭਿਆ ਭਾਰਤੀ ਫੌਜ ਦਾ ਏਐਨ-32 ਜਹਾਜ਼, 13 ਯਾਤਰੀਆਂ ਨਾਲ ਲਾਪਤਾ

On Punjab