62.04 F
New York, US
June 16, 2025
PreetNama
ਫਿਲਮ-ਸੰਸਾਰ/Filmy

ਬਦਲ ਗਿਆ ਅਕਸ਼ੇ ਦੀ ਫਿਲਮ ‘ਲਕਸ਼ਮੀ ਬੰਬ’ ਦਾ ਨਾਂ, ਵਿਵਾਦਾਂ ਮਗਰੋਂ ਪ੍ਰੋਡਿਊਸਰਾ ਨੇ ਲਿਆ ਫੈਸਲਾ

ਮੁੰਬਈ: ਅਕਸ਼ੇ ਕੁਮਾਰ ਦੀ ਨਵੀਂ ਫਿਲਮ ‘ਲਕਸ਼ਮੀ ਬੰਬ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ। ਫਿਲਮ ਦੇ ਨਿਰਮਾਤਾਵਾਂ ਨੇ ਇਸ ਵਿਵਾਦ ਨੂੰ ਸ਼ਾਂਤ ਕਰਨ ਲਈ ਹੁਣ ਇਸ ਫਿਲਮ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ।

ਹੁਣ ਇਸ ਫਿਲਮ ਦੇ ਟਾਈਟਲ ਚੋਂ ਬੰਬ ਸ਼ਬਦ ਹਟਾ ਦਿੱਤਾ ਗਿਆ ਹੈ। ਫਿਲਮ ਦਾ ਨਵਾਂ ਨਾਂ ‘ਲਕਸ਼ਮੀ’ ਹੋਵੇਗਾ। ਦੱਸ ਦੇਈਏ ਕਿ ਫਿਲਮ ਲਕਸ਼ਮੀ 9 ਨਵੰਬਰ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਹੌਟਸਟਾਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

ਰਾਘਵ ਲਾਰੈਂਸ ਵਲੋਂ ਨਿਰਦੇਸ਼ਤ ਇਹ ਫਿਲਮ ਵੀਰਵਾਰ ਨੂੰ ਸੈਂਸਰ ਸਰਟੀਫਿਕੇਟ ਲਈ ਭੇਜਿਆ ਗਿਆ ਸੀ। ਸਕ੍ਰੀਨਿੰਗ ਤੋਂ ਬਾਅਦ ਫਿਲਮ ਨਿਰਮਾਤਾਵਾਂ ਅਤੇ ਸੀਬੀਐਫਸੀ ਦਰਮਿਆਨ ਫਿਲਮ ਬਾਰੇ ਵਿਚਾਰ ਵਟਾਂਦਰੇ ਹੋਏ। ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਫਿਲਮ ਦੀ ਨਿਰਮਾਤਾ- ਸ਼ਬੀਨਾ ਖ਼ਾਨ, ਤੁਸ਼ਾਰ ਕਪੂਰ ਅਤੇ ਅਕਸ਼ੇ ਕੁਮਾਰ ਨੇ ਫਿਲਮ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ।

ਇਸ ਫਿਲਮ ਦਾ ਟ੍ਰੇਲਰ ਜਦੋਂ ਲਾਂਚ ਹੋਇਆ ਹੈ ਉਦੋਂ ਤੋਂ ਹੀ ਇਹ ਫਿਲਮ ਵਿਵਾਦਾਂ ਵਿੱਚ ਘਿਰ ਗਈ। ਜਿਵੇਂ ਹੀ ਟ੍ਰੇਲਰ ਰਿਲੀਜ਼ ਕੀਤਾ ਗਿਆ, ਬਹੁਤ ਸਾਰੇ ਟਵਿੱਟਰ ਯੂਜ਼ਰਸ ਨੇ ਇਸ ‘ਤੇ ‘ਲਵ ਜੇਹਾਦ’ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਗਾਇਆ।

Related posts

ਕਪਿਲ ਸ਼ਰਮਾ ਨੇ ਫਿਲਮ “ਕਿਸ ਕਿਸਕੋ ਪਿਆਰ ਕਰੂੰ 2” ਦੀ ਸ਼ੂਟਿੰਗ ਸ਼ੁਰੂ ਕੀਤੀ

On Punjab

ਅਮਿਤਾਭ ਬੱਚਨ ਨੇ ਜਨਤਾ ਕਰਫਿਊ ਉੱਤੇ ਦੱਸਿਆ ਆਪਣਾ ਪਲਾਨ

On Punjab

ਪਾਣੀ ‘ਚ ਦਿੱਤਾ ਅਦਾਕਾਰਾ ਨੇ ਬੱਚੇ ਨੂੰ ਜਨਮ, ਦੱਸਿਆ ਤਜੁਰਬਾ

On Punjab