PreetNama
ਸਮਾਜ/Social

ਫੋਨ ਕਾਲ ਨੇ ਪਾਈਆਂ ਭਾਜੜਾਂ, ਐਮਰਜੈਂਸੀ ਹਾਲਤ ‘ਚ ਜਹਾਜ਼ ਉਤਾਰਿਆ

ਕੋਲਕਾਤਾਬਾਗਡੋਗਰਾ ਤੋਂ ਕੋਲਕਾਤਾ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਦੇ ਚਾਲਕ ਦਲ ਵਿੱਚ ਐਤਵਾਰ ਨੂੰ ਅਪਰਾਤਫਰੀ ਮੱਚ ਗਈ। ਇਸ ਦਾ ਕਾਰਨ ਧਮਕੀ ਭਰਿਆ ਫੋਨ ਸੀ ਜਿਸ ਵਿੱਚ ਉਡਾਣ ਵਿੱਚ ਕੁਝ ਸ਼ੱਕੀ ਚੀਜ਼ਾਂ ਹੋਣ ਦੀ ਗੱਲ ਕਈ ਗਈ ਸੀ। ਇਸ ਤੋਂ ਬਾਅਦ ਚਾਲਕ ਨੇ ਹਿੰਮਤ ਤੇ ਸੂਝਬੂਝ ਨਾਲ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਾਸ਼ਟਰੀ ਹਵਾਈ ਅੱਡੇ ‘ਤੇ ਕੀਤੀ।

ਜਹਾਜ਼ ‘ਚ 179 ਯਾਤਰੀ ਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸੀ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਏਅਰ ਏਸ਼ੀਆ ਦੇ ਬੰਗਲੁਰੂ ਵਿੱਚ ਮੌਜੂਦ ਦਫਤਰ ‘ਚ ਇੱਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਬਾਗਡੋਗਰਾ ਤੋਂ ਕੋਲਕਾਤਾ ਜਾਣ ਵਾਲੀ ਉਡਾਣ ‘ਚ ਕੁਝ ਸ਼ੱਕੀ ਚੀਜ਼ਾਂ ਹਨ। ਇਸ ਨਾਲ ਯਾਤਰੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਫੋਨ ਕਾਲ ਤੋਂ ਬਾਅਦ ਸ਼ਾਮ ਨੂੰ ਛੇ ਵਜੇ ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਦਾ ਐਲਾਨ ਕਰ ਦਿੱਤਾ ਗਿਆ।

ਅਧਿਕਾਰੀ ਨੇ ਦੱਸਿਆ, “ਬੰਬ ਨਾਕਾਰ ਕਰਨ ਵਾਲੀ ਟੀਮ ਪੂਰੀ ਜਾਂਚ ਲਈ ਜਹਾਜ਼ ਨੂੰ ਇੱਕ ਵੱਖਰੇ ਥਾਂ ‘ਤੇ ਲੈ ਗਈ।” ਉਨ੍ਹਾਂ ਨੇ ਅੱਗੇ ਕਿਹਾ, “ਜਹਾਜ਼ ‘ਚ ਕੋਈ ਅਜਿਹੀ ਚੀਜ਼ ਨਹੀਂ ਮਿਲੀ ਤੇ ਇਹ ਅਫਵਾਹ ਸਾਬਤ ਹੋਈ।”

Related posts

ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਟਕਰਾਇਆ ਟਰੱਕ, 38 ਜ਼ਖਮੀ

On Punjab

ਰਿਫਾਇਨਿੰਗ ਹੱਬ ਵਜੋਂ ਵਿਕਸਿਤ ਹੋ ਰਿਹੈ ਭਾਰਤ: ਹਰਦੀਪ ਪੁਰੀ

On Punjab

ਪਿੰਡਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ-ਮੁੱਖ ਮੰਤਰੀ

On Punjab