PreetNama
ਸਮਾਜ/Social

ਫੇਸਬੁੱਕ ਨੇ 17 ਸਾਲ ਬਾਅਦ ਮਿਲਾਇਆ ਵਿੱਛੜਿਆ ਪਰਿਵਾਰ, ਜਾਣੋ ਦਾਸਤਾਨ

ਨਵੀਂ ਦਿੱਲੀਲੰਬੇ ਸਮੇਂ ਤੋਂ ਲਾਪਤਾ ਇੱਕ 37 ਸਾਲਾਂ ਵਿਅਕਤੀ ਨੇ ਮਾਦਵੂਰ ‘ਚ ਵਾਪਸੀ ਕੀਤੀ ਹੈ। ਜੀ ਹਾਂਵਈਅਲਪਿਦੀਅਲ ਮੁਹੰਮਦ ਕਈ ਸਾਲਾਂ ਤੋਂ ਗਾਇਬ ਸੀ ਅਤੇ ਉਸ ਦਾ ਪਰਿਵਾਰ ਵੀ ਉਸ ਨੂੰ ਕਾਫੀ ਲੱਭ ਰਿਹਾ ਸੀਪਰ ਉਸ ਨੂੰ ਲੱਭਣ ‘ਚ ਕਿਸੇ ਨੂੰ ਕਾਮਯਾਬੀ ਹਾਸਲ ਨਾ ਹੋ ਸਕੀ। ਪਰ ਇੱਕ ਵਿਅਕਤੀ ਨੇ ਸਾਲਾਂ ਬਾਅਦ ਮੁਹੰਮਦ ਨੂੰ ਫੇਸਬੁੱਕ ‘ਤੇ ਲੱਭ ਲਿਆ ਅਤੇ ਹੁਣ ਉਸ ਦੀ ਆਪਣੇ ਜੱਦੀ ਪਿੰਡ ‘ਚ ਵਾਪਸੀ ਹੋ ਚੁੱਕੀ ਹੈ। ਮੁਹੰਮਦ ਮਹਾਰਾਸ਼ਟਰਾਕਰਨਾਟਕ ਬਾਰਡਰ ‘ਤੇ ਜ਼ਿੰਦਗੀ ਗੁਜ਼ਾਰ ਰਿਹਾ ਸੀ।
ਇਸ ਮੁਹੰਮਦ ਨੂੰ ਪਿਛਲੀ ਵਾਰ 1982 ‘ਚ ਕੇਰਲਾ ਦੇ ਮਾਦਵੂਰ ‘ਚ ਦੇਖਿਆ ਗਿਆ ਸੀ। ਉਹ ਅਜਿਹੇ ਸਮੇਂ ਲਾਪਤਾ ਹੋਇਆ ਸੀ ਜਦੋਂ ਉਸ ਦੀ ਪਤਨੀ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਸੀ। ਹੁਣ ਹੈਰਾਨ ਹੋਣ ਵਾਲੀ ਗੱਲ ਹੈ ਕਿ ਜਦੋਂ ਉਹ ਘਰ ਵਾਪਸ ਆਇਆ ਹੈ ਤਾਂ ਉਸ ਦੇ ਪੋਤੇਪੋਤੀਆਂ ਦੇ ਵੀ ਵਿਆਹ ਹੋ ਗਏ ਹਨ। ਮੁਹਮੰਦ ਨੂੰ ਸ਼ੱਕ ਸੀ ਕਿ ਇੰਨੇ ਸਾਲਾਂ ਬਾਅਦ ਉਸ ਦਾ ਪਰਿਵਾਰ ਉਸ ਨੂੰ ਸਵੀਕਰ ਕਰੇਗਾ ਵੀ ਕਿ ਨਹੀਂ। ਪਰ ਪਰਿਵਾਰਕ ਮੈਂਬਰਾਂ ਨੂੰ ਉਸ ਨੂੰ ਪੂਰੇ ਦਿਲੋਂ\ਅਪਨਾਇਆ।
ਇਸ 37 ਸਾਲਾਂ ਦੇ ਸਮੇਂ ‘ਚ ਉਸ ‘ਤੇ ਭਾਸ਼ਾਵਾਂ ਦਾ ਪ੍ਰਭਾਵ ਪਿਆ ਹੈ। ਮੁਹੰਮਦ ਹੁਣ ਆਪਣੇ ਪਰਿਵਾਰ ਦੀ ਮਦਦ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।

Related posts

ਗੁਰੂ ਹਰਿ ਰਾਇ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਫ਼ੈਸਲਾ

On Punjab

ਉੱਤਰੀ ਸਿੱਕਮ ਵਿਚ ਢਿੱਗਾਂ ਖਿਸਕਣ ਕਾਰਨ 1,000 ਸੈਲਾਨੀ ਫਸੇ

On Punjab

Canada to cover cost of contraception and diabetes drugs

On Punjab