PreetNama
ਖਾਸ-ਖਬਰਾਂ/Important News

ਫੇਨੀ ਤੂਫ਼ਾਨ : PM ਮੋਦੀ ਵਲੋਂ ਅਫ਼ਸਰਾਂ ਨੂੰ ਚੌਕਸ ਰਹਿਣ ਦੀ ਹਦਾਇਤ

Cyclone Fani: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤੀ ਤੂਫ਼ਾਨ ਫੇਨੀ ਦੇ ਹਾਲਾਤ ਨੂੰ ਲੈ ਕੇ ਸੱਦ ਗਈ ਹਾਈ ਲੈਵਲ ਮੀਟਿੰਗ ਚ ਤਿਆਰੀਆਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਪੀਐਮ ਨੂੰ ਇਸ ਤੂਫਾਨ ਅਤੇ ਇਸ ਸਬੰਧੀ ਚੁਕੇ ਜਾਣ ਵਾਲੇ ਵਾਲੀ ਸਾਰੇ ਬਚਾਅ ਕਾਰਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਦਿੱਤੀ ਗਈ ਹੈ।

 

 

ਸੁਰੱਖਿਆ ਬਚਾਅ ਕਾਰਜਾਂ ਚ ਲੋੜੀਂਦੇ ਸਾਧਨਾਂ, ਐਨਡੀਆਰਐਫ਼ ਅਤੇ ਹਥਿਆਰਬੰਦ ਬਲਾਂ ਦੀਆਂ ਟੀਮਾਂ ਦੀ ਤਾਇਨਾਤੀ, ਪੀਣਯੋਗ ਸਾਫੀ ਪਾਣੀ ਦੀ ਸਪਲਾਈ, ਬਿਜਲੀ, ਦੂਰਸੰਚਾਰ ਸੇਵਾਵਾਂ, ਡਾਕਟਰੀ ਮਦਦ, ਦਵਾਈਆਂ ਅਤੇ ਹੋਰ ਖਾਣ ਪੀਣ ਦੀਅਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਚ ਪਹਿਲ ਦੇ ਅਧਾਰ ਤੇ ਵਿਚਾਰ ਕੀਤਾ ਜਾ ਰਿਹਾ ਹੈ।

 

ਤਾਜ਼ਾ ਹਾਲਾਤ ਮੁਤਾਬਕ ਪੀਐਮ ਮੋਦੀ ਨੇ ਸੀਨੀਅਰ ਅਫ਼ਸਰਾਨ ਨੂੰ ਹਰੇਕ ਤਰ੍ਹਾਂ ਚੌਕਸ ਰਹਿਣ ਦੀ ਹਦਾਇਤ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਹਰੇਕ ਘਟਨਾ ਨਾਲ ਤਾਲਮੇਲ ਬਣਾਏ ਰੱਖਣ ਦੀ ਖਾਸ ਹਦਾਇਤ ਜਾਰੀ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਕਿਸਮ ਦੀ ਘਟਨਾ ਵਾਪਰਨ ਤੋਂ ਰੋਕੀ ਜਾ ਸਕੇ।

 

ਦੱਸਣਯੋਗ ਹੈ ਕਿ ਚੱਕਰਵਾਤ ਤੂਫ਼ਾਨ ਫੇਨੀ ਦੇ ਕੱਲ੍ਹ ਓਡੀਸ਼ਾ ਤੱਟ ਤੇ ਪੁੱਜਣ ਦੀ ਸੰਭਾਵਨਾ ਹੈ। ਸੁਰੱਖਿਆ ਵਜੋਂ ਸੂਬੇ ਦੇ ਹੇਠਲੇ ਇਲਾਕਿਆਂ ਤੋਂ ਲਗਭਗ 8 ਲੱਖ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ।

Related posts

ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਜੋਂ ਹੁਸ਼ਿਆਰਪੁਰ, ਕਪੂਰਥਲਾ ਵਿਚ ਬਾਜ਼ਾਰ ਬੰਦ

On Punjab

ਇਰਾਕ ‘ਚ ਅਮਰੀਕੀ ਹਵਾਈ ਹਮਲੇ, 16 ਲੋਕਾਂ ਦੀ ਮੌਤ, 25 ਜ਼ਖ਼ਮੀ

On Punjab

India US Relations : ਅਮਰੀਕਾ ਨੇ 82,000 ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਵੀਜ਼ੇ, ਪਿਛਲੇ ਸਾਰੇ ਰਿਕਾਰਡ ਤੋੜੇ

On Punjab