PreetNama
ਖੇਡ-ਜਗਤ/Sports News

ਫੁੱਟਬਾਲ ਇਤਿਹਾਸ ਦੇ ਸਰਬੋਤਮ ਗੋਲ ਸਕੋਰਰ ਬਣੇ ਰੋਨਾਲਡੋ

ਪੁਰਤਗਾਲ ਤੇ ਜੁਵੈਂਟਸ ਦੇ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲ ਇਤਿਹਾਸ ‘ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਰੋਨਾਲਡੋ ਦੀ ਟੀਮ ਜੁਵੈਂਟਸ ਨੇ ਨਾਪੋਲੀ ਨੂੰ 2-0 ਨਾਲ ਮਾਤ ਦੇ ਕੇ ਇਟਾਲੀਅਨ ਸੁਪਰ ਕੱਪ ਦਾ ਖ਼ਿਤਾਬ ਨੌਵੀਂ ਵਾਰ ਜਿੱਤਿਆ ਤੇ ਇਸ ਮੈਚ ਵਿਚ ਰੋਨਾਲਡੋ ਨੇ ਵੀ ਗੋਲ ਕੀਤਾ। ਇਹ ਉਨ੍ਹਾਂ ਦੇ ਕਰੀਅਰ ਦਾ 760ਵਾਂ ਗੋਲ ਹੈ। ਹੁਣ ਰੋਨਾਲਡੋ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ ਰੋਲਾਨਡੋ ਨੇ ਜੋਸੇਫ ਬਿਕਾਨ ਦੇ 759 ਗੋਲ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਰੋਨਾਲਡੋ ਨੇ ਜੁਵੈਂਟਸ ਲਈ ਚੌਥਾ ਖ਼ਿਤਾਬ ਜਿੱਤਿਆ।

Related posts

ਪੁਜਾਰਾ ਬੋਲੇ- ਭਾਰਤੀ ਬੱਲੇਬਾਜ਼ਾਂ ਨੂੰ ਚੁਣੌਤੀ ਪੇਸ਼ ਨਹੀਂ ਕਰੇਗੀ ਨਿਊਜ਼ੀਲੈਂਡ ਦੀ ਗੇਂਦਬਾਜ਼ੀ, ਦੱਸਿਆ ਕਾਰਨ

On Punjab

3 ਮਹੀਨਿਆਂ ਬਾਅਦ ਜਰਮਨੀ ਤੋਂ ਭਾਰਤ ਪਰਤੇ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ

On Punjab

ਰੋਹਿਤ ਸ਼ਰਮਾ ਸਮੇਤ 5 ਖਿਡਾਰੀਆਂ ਨੂੰ ਮਿਲਿਆ ਖੇਡ ਰਤਨ, ਖੇਡ ਮੰਤਰਾਲੇ ਨੇ 2020 ਰਾਸ਼ਟਰੀ ਖੇਡ ਪੁਰਸਕਾਰ ਜੇਤੂਆਂ ਨੂੰ ਸੌਂਪੀ ਟਰਾਫੀ

On Punjab