PreetNama
ਖੇਡ-ਜਗਤ/Sports News

ਫੁੱਟਬਾਲਰ ਲਿਓਨ ਮੈਸੀ ਤੇ ਰੋਨਾਲਡੋ ਨਾਲ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਟਾਪ-3 ’ਚ

ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਇੰਟਰਨੈੱਟ ਅਧਾਰਤ ਖੋਜ ਸੰਸਥਾ ਤੇ ਸਰਵੇ ਨਾਲ ਜੁੜੀ ਕੰਪਨੀ ਯੂਗੋਵ ਦੇ ਇਕ ਸਰਵੇ ਵਿਚ ਦੁਨੀਆ ਦੇ ਸਭ ਤੋਂ ਵੱਧ ਪ੍ਰਸ਼ੰਸਤ ਵਿਅਕਤੀਆਂ ਵਿਚ 12ਵੇਂ ਸਥਾਨ ’ਤੇ ਚੁਣਿਆ ਗਿਆ ਹੈ। ਇਸ ਸਾਲ ਇਹ ਸਰਵੇ 39 ਦੇਸ਼ਾਂ ਦੇ 42,000 ਤੋਂ ਵੱਧ ਲੋਕਾਂ ਵਿਚਾਲੇ ਕੀਤਾ ਗਿਆ। ਖੇਡ ਦੇ ਸਟਾਰ ਖਿਡਾਰੀਆਂ ਵਿਚ ਤੇਂਦੁਲਕਰ ਚੋਟੀ ਦੇ ਫੁੱਟਬਾਲਰ ਲਿਓਨ ਮੈਸੀ ਤੇ ਕ੍ਰਿਸਟੀਆਨੋ ਰੋਨਾਲਡੋ ਤੋਂ ਬਾਅਦ ਤੀਜੇ ਸਥਾਨ ’ਤੇ ਹਨ।

ਵੈਸਟਇੰਡੀਜ਼ ਟੀਮ ਦੇ ਤਿੰਨ ਹੋਰ ਖਿਡਾਰੀਆਂ ਨੂੰ ਕੋਰੋਨਾ

ਕਰਾਚੀ : ਵੈਸਟਇੰਡੀਜ਼ ਟੀਮ ਦੇ ਤਿੰਨ ਖਿਡਾਰੀ ਤੇ ਦੋ ਸਹਿਯੋਗੀ ਸਟਾਫ ਦੇ ਮੈਂਬਰਾਂ ਦੇ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੌਜੂਦਾ ਪਾਕਿਸਤਾਨ ਦੌਰੇ ’ਤੇ ਸੰਕਟ ਦੇ ਬੱਦਲ ਛਾ ਗਏ ਹਨ। ਵਿਕਟਕੀਪਰ ਸ਼ਾਈ ਹੋਪ, ਖੱਬੇ ਹੱਥ ਦੇ ਸਪਿੰਨਰ ਅਕੀਲ ਹੁਸੈਨ ਤੇ ਹਰਫ਼ਨਮੌਲਾ ਜਸਟਿਨ ਗ੍ਰੀਵਜ਼ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਕਰਵਾਈ ਗਈ ਤਾਜ਼ਾ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। ਸਹਾਇਕ ਕੋਚ ਰਾਡੀ ਏਸਟਵਿਕ ਤੇ ਟੀਮ ਡਾਕਟਰ ਅਕਸ਼ੇ ਮਾਨ ਸਿੰਘ ਵੀ ਪੀੜਤ ਪਾਏ ਗਏ ਹਨ।

ਭਾਰਤੀ ਟੀਮ ਦੱਖਣੀ ਅਫਰੀਕਾ ਪੁੱਜੀ

ਜੋਹਾਨਸਬਰਗ (ਪੀਟੀਆਈ) : ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੈਸਟ ਟੀਮ ਵੀਰਵਾਰ ਨੂੰ ਦੱਖਣੀ ਅਫਰੀਕਾ ਦੇ ਸ਼ਹਿਰ ਜੋਹਾਨਸਬਰਗ ਪੁੱਜ ਗਈ। ਦੱਖਣੀ ਅਫਰੀਕਾ ਤੇ ਭਾਰਤ ਵਿਚਾਲੇ 26 ਦਸੰਬਰ ਤੋਂ ਸੈਂਚੂਰੀਅਨ ਵਿਚ ਪਹਿਲਾ ਟੈਸਟ ਖੇਡਿਆ ਜਾਣਾ ਹੈ। ਇਸ ਤੋਂ ਬਾਅਦ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ।

ਕੋਹਲੀ ਸਹੀ ਸ਼ਬਦਾਂ ਦੀ ਵਰਤੋਂ ਕਰ ਸਕਦੇ ਸੀ : ਓਝਾ

ਭਾਰਤੀ ਕ੍ਰਿਕਟਰ ਪ੍ਰਗਿਆਨ ਓਝਾ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਵਨ ਡੇ ਕਪਤਾਨ ਦੇ ਰੂਪ ਵਿਚ ਹਟਾਏ ਜਾਣ ਤੋਂ ਬਾਅਦ ਤੇ ਦੱਖਣੀ ਅਫਰੀਕਾ ਖ਼ਿਲਾਫ਼ ਵਨ ਡੇ ਸੀਰੀਜ਼ ਲਈ ਉਪਲੱਬਧਤਾ ਦੇ ਸਵਾਲਾਂ ਦੇ ਜਵਾਬ ਵਿਚ ਆਪਣੇ ਸ਼ਬਦਾਂ ਦੀ ਸਹੀ ਚੋਣ ਕਰ ਸਕਦੇ ਸੀ।

Related posts

ਮੈਸੀ ਨੇ ਕੀਤਾ ਖੇਡ ਇਤਿਹਾਸ ਦਾ ਸਭ ਤੋਂ ਵੱਡਾ ਕਰਾਰ

On Punjab

ਟੋਕੀਓ ਓਲੰਪਿਕ ਤੋਂ ਹਟਿਆ ਉੱਤਰ ਕੋਰੀਆ, ਕੋਰੋਨਾ ਮਹਾਮਾਰੀ ਵਿਚਾਲੇ ਖਿਡਾਰੀਆਂ ਦੀ ਸੁਰੱਖਿਆ ਨੂੰ ਦੱਸਿਆ ਅਹਿਮ

On Punjab

ICC ਵਰਲਡ ਕੱਪ ਦੇ ਕਮੈਂਟੇਟਰਾਂ ਦੀ ਲਿਸਟ ਜਾਰੀ, 24 ‘ਚੋਂ ਤਿੰਨ ਭਾਰਤੀ

On Punjab