54.09 F
New York, US
March 9, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫਿਲਮ ਇੰਡਸਟਰੀ ਵਿੱਚ ਕੰਮ ਦੇ ਘੰਟਿਆਂ ਨੁੂੰ ਲੈ ਕੇ ਬੋਲੀ ਅਦਾਕਾਰਾ ਤਮੰਨਾ ਭਾਟੀਆ

ਮੁੰਬਈ- ਮਸਰੁੂਫ਼ੀਅਤ ਭਰੀ ਜੀਵਨ-ਸ਼ੈਲੀ ਦੇ ਚਲਦਿਆਂ ਇਨਸਾਨ ਅਕਸਰ ਹੀ ਆਪਣੇ ਆਪ ਨੁੂੰ ਸਮਾਂ ਦੇਣਾ ਭੁੱਲ ਜਾਂਦਾ ਹੈ। ਕੰਮ-ਕਾਜ ਦੇ ਵਿਚਕਾਰ ਲੋਕ ਆਪਣੀ ਸਿਹਤ ਵੱਲ ਵੀ ਧਿਆਨ ਨਹੀਂ ਦੇ ਪਾਉਂਦੇ। ਆਮ ਇਨਸਾਨ ਤੋਂ ਲੈ ਕੇ ਫਿਲਮੀ ਸਿਤਾਰਿਆਂ ਵੱਲੋਂ ਵੀ ਆਪਣੇ ਕੰਮ-ਕਾਜ ਤੇ ਜ਼ਿੰਦਗੀ ਦੇ ਦਰਮਿਆਨ ਇੱਕ ਚੰਗਾ ਤਾਲਮੇਲ ਬਣਾਇਆ ਜਾਣਾ ਬੇਹੱਦ ਹੀ ਜ਼ਰੂਰੀ ਹੈ।

ਹਾਲ ਵਿੱਚ ਵੀ ਅਦਾਕਾਰਾ ਤਮੰਨਾ ਭਾਟੀਆ ਨੇ ਵੀ ਆਪਣੇ ‘ਕੰਮ ਕਾਜ ਅਤੇ ਜੀਵਨ’ ਦਰਮਿਆਨ ਤਾਲਮੇਲ ਨੁੂੰ ਲੈ ਕੇ ਆਪਣੇ ਨਿੱਜੀ ਰਾਏ ਸਾਂਝੀ ਕੀਤੀ ਹੈ। ‘ਇੰਡੀਆ ਕਾਊਚਰ ਵੀਕ’ ( India Couture Week) ਦੇ ਮੌਕੇ ਬੋਲਦਿਆਂ ਤਮੰਨਾ ਨੇ ਕਿਹਾ, “ਜਿਵੇਂ ਹੀ ਅਕਸਰ ਕਿਹਾ ਜਾਂਦਾ ਹੈ, ਮੈਂ ਕੰਮ ਤੇ ਜੀਵਨ ਦੇ ਸੰਤੁਲਨ ਦੀ ਸੋਚ ਵਿੱਚ ਵਿਸ਼ਵਾਸ਼ ਨਹੀਂ ਰੱਖਦੀ। ਸਗੋਂ ਮੈਂ ਅੰਦਰੂਨੀ ਸੰਤੁਲਨ ਵਿੱਚ ਯਕੀਨ ਰੱਖਦੀ ਹਾਂ।” ਮੈਨੂੰ ਲੱਗਦਾ ਹੈ ਕਿ ਕੰਮ ਅਤੇ ਜੀਵਨ ਵਿੱਚ ਤਵਾਜ਼ਨ ਇੱਕ ਝੂਠ ਹੈ। ਜੇ ਤੁਸੀਂ ਖ਼ੁਦ ਸੰਤੁਲਿਤ (BALANCED) ਹੋ ਤਾਂ ਕੰਮ-ਕਾਜ ਤੇ ਜ਼ਿੰਦਗੀ ਦਾ ਵੀ ਤਾਲਮੇਲ ਹੋ ਜਾਂਦਾ ਹੈ।”

ਦੀਪਿਕਾ ਪਾਦੂਕੋਣ ਦੇ ‘ਸਪਿਰਿਟ’ ਤੋਂ ਬਾਹਰ ਹੋਣ ਦੀ ਰਿਪੋਰਟ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਕੰਮ ਦੇ ਘੰਟਿਆਂ ਨੂੰ ਲੈ ਕੇ ਬਹਿਸ ਗਰਮਾ ਗਈ ਹੈ। ਦੱਸ ਦਈਏ ਕਿ ਤਮੰਨਾ ਭਾਟੀਆ ਆਪਣੀ ਆਉਣ ਵਾਲੀ ‘VVAN: ਫੋਰਸ ਆਫ ਦ ਫੋਰੈਸਟ’ ਲਈ ਤਿਆਰੀ ਕਰ ਰਹੀ ਹੈ, ਜਿੱਥੇ ਉਹ ਸਿਧਾਰਥ ਮਲਹੋਤਰਾ ਨਾਲ ਦਿਖਾਈ ਦੇਵੇਗੀ।

Related posts

ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਸੰਸਦ ਮੈਂਬਰ ਬਣੇ

On Punjab

ਭਾਰਤੀ ਬਾਜ਼ਾਰਾਂ ‘ਤੇ ਚੀਨ ਦਾ ਕਬਜ਼ਾ, ਹੈਰਾਨ ਕਰ ਦੇਣਗੇ ਅੰਕੜੇ

On Punjab

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ‘ਫਿਰੌਤੀ ਅਤੇ ਗੋਲੀਬਾਰੀ’ ਮਾਮਲੇ ਵਿੱਚ ਲੋੜੀਂਦੇ ਕੈਨੇਡਾ ’ਚ ਰਹਿ ਰਹੇ ਅਤਿਵਾਦੀ ਗੋਲਡੀ ਬਰਾੜ ਤੇ ਇੱਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਸੂਚਨਾ ਸਾਂਝੀ ਕਰਨ ਵਾਲੇ ਵਿਅਕਤੀਆਂ ਨੂੰ 10-10 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਮੁਲਜ਼ਮ ਇਸ ਸਾਲ 8 ਮਾਰਚ ਨੂੰ ਫਿਰੌਤੀ ਲਈ ਇੱਕ ਕਾਰੋਬਾਰੀ ਦੇ ਘਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਲੋੜੀਂਦੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ ਨਗਰ ਨਿਵਾਸੀ ਸ਼ਮਸ਼ੇਰ ਸਿੰਘ ਦੇ ਪੁੱਤਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਅਤੇ ਪੰਜਾਬ ਦੇ ਹੀ ਰਾਜਪੁਰਾ ਸਥਿਤ ਬਾਬਾ ਦੀਪ ਸਿੰਘ ਕਲੋਨੀ ਨਿਵਾਸੀ ਸੁਖਜਿੰਦਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਉਰਫ ਗੋਲਡੀ ਰਾਜਪੁਰਾ ਖ਼ਿਲਾਫ਼ ਆਈਪੀਸੀ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘‘ਐੱਨਆਈਏ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਫਿਰੌਤੀ ਅਤੇ ਇੱਕ ਕਾਰੋਬਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਲੋੜੀਂਦੇ ਅਤਿਵਾਦੀ ਗੋਲਡੀ ਬਰਾੜ ਅਤੇ ਇੱਕ ਹੋਰ ਗੈਂਗਸਟਰ ਦੀ ਗ੍ਰਿਫਤਾਰੀ ’ਤੇ ਨਕਦ ਇਨਾਮ ਦਾ ਐਲਾਨ ਕੀਤਾ ਹੈ।’’ ਏਜੰਸੀ ਨੇ ਦੋਵਾਂ ’ਚੋਂ ਕਿਸੇ ਦੀ ਵੀ ਗ੍ਰਿਫਤਾਰੀ ਲਈ ਅਹਿਮ ਜਾਣਕਾਰੀ ਦੇਣ ਲਈ 10-10 ਲੱਖ ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਸਬੰਧੀ ਸੂਚਨਾ ਐੱਨਆਈਏ ਹੈੱਡਕੁਆਰਟਰ ਦੇ ਫੋਨ ਨੰਬਰ, ਈਮੇਲ, ਵਟਸਐਪ ਜਾਂ ਟੈਲੀਗ੍ਰਾਮ ਐਪ ਰਾਹੀਂ ਦਿੱਤੀ ਜਾ ਸਕਦੀ ਹੈ।

On Punjab