PreetNama
ਸਿਹਤ/Health

ਫਾਸਟ ਫੂਡ ਖਾਣ ਨਾਲ ਬੱਚਿਆਂ ਦਾ ਕਮਜ਼ੋਰ ਹੁੰਦਾ ਏ ਦਿਮਾਗ …

Fast food harmful children : ਨਵੀਂ ਦਿੱਲੀ : ਵੱਡੇ ਸ਼ਹਿਰਾਂ ਵਿਚ ਫਾਸਟ ਫੂਡ ਖਾਣ ਦਾ ਸ਼ੌਕ ਵਧਦਾ ਹੀ ਜਾ ਰਿਹਾ ਹੈ। ਇਹ ਸ਼ੌਕ ਬੱਚਿਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਾ ਰਿਹਾ ਹੈ ਅਤੇ ਬੱਚਿਆਂ ਵਿਚ ਮੋਟਾਪਾ ਵੀ ਵਧ ਰਿਹਾ ਹੈ। ਫਾਸਟ ਫੂਡ ਵਿਚ ਵਿਟਾਮਿਨ ਨਾ ਦੇ ਬਰਾਬਰ ਹੁੰਦੇ ਹਨ।ਇਕ ਖ਼ੋਜ ‘ਚ ਪਤਾ ਲੱਗਿਆ ਹੈ ਕਿ ਚਾਰ 19 ਤੋਂ 20% ਬੱਚਿਆਂ ‘ਚ ਇਹ ਮੋਟਾਪਆ ਦੇਖਿਆ ਗਿਆ ਹੈ।

ਉਨ੍ਹਾਂ ਮੁਤਾਬਕ ਇਸ ਦਾ ਜਿਆਦਾ ਸੇਵਨ ਕਰਨ ਨਾਲ ਉਹ ਜਿਆਦਾ ਆਲਸੀ ਬਣਦੇ ਜਾ ਰਹੇ ਹਨ ਤੇ ਉਹ ਖੇਡਾਂ ‘ਚ ਘੱਟ ਰੁਚੀ ਰੱਖਦੇ ਹਨ। ਉਹ ਘਰਾਂ ਤੋਂ ਬਾਹਰ ਨਿਕਲਣ ਦੀ ਵੀ ਹਿਮੰਤ ਨਹੀਂ ਕਰਦੇ ਨੇ । ਇਹ ਸਾਰੇ ਲੱਛਣ ਉਨ੍ਹਾਂ ‘ਚ ਫਾਸਟ ਫੂਡ ਜ਼ਿਆਦਾ ਖਾਨ ਕਰਕੇ ਵੱਧ ਰਹੇ ਹਨ । ਜ਼ਿਆਦਾ ਫਾਸਟ ਫੂਡ ਖਾਨ ਨਾਲ ਲੀਵਰ ਕਮਜ਼ੋਰ ਹੁੰਦਾ ਹੈ ਤੇ ਫਾਸਟ ਫੂਡ ਖਾਨ ਨਾਲ ਬੱਚਿਆਂ ਦਾ ਦਿਮਾਗ ਕਮਜ਼ੋਰ ਹੋਣ ਲਗਦਾ ਹੈ। ਜਿਸ ਕਰਕੇ ਉਹ ਆਪਣੀ ਪੜ੍ਹਾਈ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੇ ।

ਫਾਸਟ ਫੂਡ ਨਾਲ ਮੋਟਾਪੇ ਦੀ ਸਮੱਸਿਆ ਵੱਧਣੀ ਸ਼ੁਰੂ ਹੋ ਜਾਂਦੀ ਹੈ। ਜੰਕ ਫੂਡ ਖਾਣ ਨਾਲ ਵੀ ਸਰੀਰ ‘ਚ ਜ਼ਿਆਦਾ ਮਾਤਰਾ ‘ਚ ਵਸਾ ਦਾ ਨਿਰਮਾਨ ਹੁੰਦਾ ਹੈ ਅਤੇ ਸਰੀਰ ‘ਚ ਜ਼ਿਆਦਾ ਕੈਲੋਰੀ ਦੀ ਵਜ੍ਹਾ ਨਾਲ ਵੀ ਦਿਲ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਰਹਿੰਦਾ ਹੈ।

ਫਾਸਟ ਫੂਡ ਨਾਲ ਬੱਚਿਆਂ ‘ਚ ਡਾਇਬਟੀਜ਼ ਦੀ ਸਮੱਸਿਆ ਵੀ ਵੱਧ ਰਹੀ ਹੈ। ਬੱਚਿਆਂ ‘ਚ ਵੱਧ ਵੱਧ ਤੋਂ ਖੇਡਣ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ। ਤਾਂ ਜੋ ਉਨ੍ਹਾਂ ਦੇ ਸਰੀਰ ‘ਚ ਵੱਧ ਰਿਹਾ ਮੋਟਾਪਾ ਅਤੇ ਬਿਮਾਰੀਆਂ ਘੱਟ ਜਾਣ

Related posts

Moral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂ

On Punjab

ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਨਾਲ ਹੋਣਗੇ ਇਹ ਫ਼ਾਇਦੇ !

On Punjab

Garlic Health Benefits: ਕੀ ਤੁਹਾਨੂੰ ਗਰਮੀਆਂ ‘ਚ ਲਸਣ ਖਾਣਾ ਚਾਹੀਦਾ ਹੈ? ਜਾਣੋ ਇਸਦੇ ਨੁਕਸਾਨ ਤੇ ਫਾਇਦੇ

On Punjab