PreetNama
ਸਮਾਜ/Social

ਫਾਰਸ ਦੀ ਖਾਡ਼ੀ ‘ਚ ਅਮਰੀਕੀ ਜੰਗੀ ਬੇਡ਼ਿਆਂ ਦੀ ਈਰਾਨ ਦੇ ਜਹਾਜ਼ਾਂ ‘ਤੇ ਫਾਈਰਿੰਗ, ਤਣਾਅ ਦੀ ਸਥਿਤੀ

ਅਮਰੀਕਾ ਤੇ ਈਰਾਨ ‘ਚ ਤਣਾਅ ਦੀ ਸਥਿਤੀ ਘੱਟ ਨਹੀਂ ਹੋ ਰਹੀ ਹੈ। ਫਾਰਸ ਦੀ ਖਾਡ਼ੀ ‘ਚ ਗਸ਼ਤ ਕਰ ਰਹੇ ਅਮਰੀਕੀ ਜੰਗੀ ਬੇਡ਼ਿਆਂ ਦੇ ਨੇਡ਼ੇ ਈਰਾਨ ਦੇ ਤਿੰਨ ਜਹਾਜ਼ ਆ ਗਏ। ਚਿਤਾਵਨੀ ਨੂੰ ਅਣਸੁਣਿਆ ਕਰਨ ‘ਤੇ ਅਮਰੀਕੀ ਜੰਗੀ ਬੇਡ਼ਿਆਂ ਤੋਂ ਫਾਈਰਿੰਗ ਕੀਤੀ ਗਈ। ਅਮਰੀਕਾ ਦੀ ਜਲ ਸੈਨਾ ਬੁਲਾਰੇ ਨੇ ਦੱਸਿਆ ਕਿ ਫਾਰਸ ਦੀ ਖਾਡ਼ੀ ‘ਚ ਉਨ੍ਹਾਂ ਦਾ ਜੰਗੀ ਬੇਡ਼ਾ ਯੂਐਸਜੀਸੀ ਬਾਰਾਨਾਫ ਗਸ਼ਤ ‘ਤੇ ਸੀ ਉਦੋਂ ਹੀ ਈਰਾਨ ਦੇ ਤਿੰਨ ਜਹਾਜ਼ 62 ਮੀਟਰ ਦੀ ਦੂਰੀ ‘ਤੇ ਆ ਗਏ ਸੀ। ਜਹਾਜ਼ ਈਰਾਨ ਦੀ ਪੈਰਾਮਿਲਟਰੀ ਰਿਵੋਲਿਊਸ਼ਨਰੀ ਗਾਰਡ ਦੇ ਸੀ। ਅਮਰੀਕਾ ਨੇ ਇਨ੍ਹਾਂ ਨੂੰ ਰੋਕਣ ਲਈ ਚਿਤਾਵਨੀ ਦਿੱਤੀ ਨਾ ਰੁਕਣ ‘ਤੇ ਫਾਈਰਿੰਗ ਕੀਤੀ ਗਈ।

ਅਮਰੀਕੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਰੇਬੇਕਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਜੰਗੀ ਬੇਡ਼ਿਆਂ ਨੇ ਰੇਡਿਓ ਤੇ ਹੋਰ ਤਰੀਕਿਆਂ ਨਾਲ ਚਿਤਾਵਨੀ ਜਾਰੀ ਕੀਤੀ ਪਰ ਈਰਾਨ ਦੇ ਜਹਾਜ਼ਾਂ ਨੇ ਚਿਤਾਵਨੀ ਨੂੰ ਅਣਸੁਣਿਆ ਕਰ ਦਿੱਤਾ ਤੇ ਨਜ਼ਦੀਕ ਆਉਣ ਲੱਗ ਪਏ। ਫਾਈਰਿੰਗ ਤੋਂ ਈਰਾਨ ਦੇ ਜਹਾਜ਼ਾਂ ਨੇ ਸੁਰੱਖਿਅਤ ਦੂਰੀ ਬਣਾ ਲਈ।

ਬੁਲਾਰੇ ਨੇ ਕਿਹਾ ਕਿ ਈਰਾਨ ਦੀ ਜਲ ਸੈਨਾ ਨੂੰ ਕੌਮਾਂਤਰੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਤੇ ਸੁਰੱਖਿਅਤ ਦੂਰੀ ਬਣਾ ਕੇ ਚਲਣੀ ਚਾਹੀਦੀ ਹੈ। ਈਰਾਨ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਇਸ ਮਹੀਨੇ ‘ਚ ਦੂਜਾ ਮੌਤਾ ਹੈ ਜਦੋਂ ਈਰਾਨ ਤੇ ਅਮਰੀਕਾ ਦੀ ਜਲ ਸੈਨਾ ਆਹਮੋ-ਸਾਹਮਣੇ ਆਏ ਹਨ।

Related posts

ਮੇਲਾ ਦੇਖਣ ਗਏ ਮੋਟਰਸਾਈਕਲ ਸਵਾਰ ਨੌਜਵਾਨ ਦੀ ਨਹਿਰ ਵਿੱਚ ਡਿੱਗਣ ਕਾਰਨ ਮੌਤ

On Punjab

ਨਸ਼ਿਆਂ ਦੀ ਗ੍ਰਿਫ਼ਤ ‘ਚੋਂ ਨਿਕਲੇ ਪਿੰਡ ਲਖਣਪਾਲ ਦੇ ਵਾਸੀਆਂ ਨੇ ਚਿਹਰਿਆਂ ‘ਤੇ ਖੁਸ਼ੀਆਂ ਲਿਆਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ

On Punjab

ਭਾਲੂ ਨੇ ਸੈਲਫੀ ਲੈ ਰਹੀ ਕੁੜੀ ਨਾਲ ਕੀਤਾ ਕੁਝ ਅਜਿਹਾ, ਜਿਸ ਨਾਲ ਮੱਚ ਗਈ ਸਨਸਨੀ, ਦੇਖੋ ਹੈਰਾਨ ਕਰਨ ਵਾਲਾ ਵੀਡੀਓ

On Punjab