35.4 F
New York, US
March 18, 2026
PreetNama
ਫਿਲਮ-ਸੰਸਾਰ/Filmy

ਫ਼ਿਲਮ ‘ਗੁਲਾਬੋ-ਸਿਤਾਬੋ’ ਡਿਜੀਟਲੀ ਹੋਈ ਰਿਲੀਜ਼, ਦਰਸ਼ਕ ਖੂਬ ਕਰ ਰਹੇ ਪਸੰਦ

ਚੰਡੀਗੜ੍ਹ: ਅਮਿਤਾਭ ਬੱਚਨ ਤੇ ਆਯੂਸ਼ਮਾਨ ਖੁਰਾਣਾ ਸਟਾਰਰ ਫ਼ਿਲਮ ‘ਗੁਲਾਬੋ-ਸਿਤਾਬੋ’ ਐਮਾਜ਼ੌਨ ਪ੍ਰਾਈਮ ਤੇ ਰਿਲੀਜ਼ ਹੋ ਚੁੱਕੀ ਹੈ। ਲੌਕਡਾਊਨ ਦੌਰਾਨ ਇਹ ਪਿਹਲੀ ਬਾਲੀਵੁੱਡ ਫ਼ੀਚਰ ਫ਼ਿਲਮ ਹੈ, ਜੋ ਕੀ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਈ ਹੈ। ਹਾਲਾਂਕਿ ਇਸ ਨੂੰ ਸਿਨੇਮਾਘਰ ਦੇ ਵਿੱਚ ਹੀ ਰਿਲੀਜ਼ ਕੀਤਾ ਜਾਣਾ ਸੀ ਪਰ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਇਸ ਨੂੰ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕੀਤਾ ਗਿਆ।
ਫ਼ਿਲਮ ਵਿੱਚ ਅਮਿਤਾਭ ਬੱਚਨ ਮਿਰਜ਼ਾ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਜਿਨ੍ਹਾਂ ਦੀ ਹਵੇਲੀ ਵਿੱਚ ਆਯੂਸ਼ਮਾਨ ਖੁਰਾਣਾ ਯਾਨੀ ਕੀ ‘ਬਾਂਕੇ’ ਕਿਰਾਏ ਦੇ ਮਕਾਨ ਤੇ ਰਿਹਾ ਰਿਹਾ ਹੁੰਦਾ ਹੈ। ਪਰ ਉਹ ਕਾਫੀ ਮਹੀਨਿਆਂ ਤੋਂ ਕੋਈ ਨਾ ਕੋਈ ਬਹਾਨਾ ਬਣਾਕੇ ਕਿਰਾਇਆ ਨਹੀਂ ਦਿੰਦਾ।
ਬਾਂਕੇ ਨੇ ਮਿਰਜ਼ਾ ਦੀ ਹਵੇਲੀ ਤੇ ਇੱਕ ਤਰਾਂ ਦਾ ਕਬਜ਼ਾ ਕੀਤਾ ਹੁੰਦਾ ਹੈ।ਇਸ ਮੁੱਦੇ ਤੇ ਸਾਰੀ ਕਹਾਣੀ ਘੁੰਮਦੀ ਹੈ। ਕਹਾਣੀ ਦਾ ਪਲੋਟ ਕਾਫੀ ਮਜ਼ਬੂਤ ਹੈ ਤੇ ਕਿਰਦਾਰ ਵੀ ਦਿਲਚਸਪ ਹਨ।ਸੁਜੀਤ ਸਰਕਾਰ ਵਲੋਂ ਨਿਰਦੇਸ਼ਿਤ ਕੀਤੀ ਗਈ ਕਹਾਣੀ ਨੂੰ ਕ੍ਰਿਟਿਕਸ ਵਲੋਂ ਸਾਢੇ ਤਿੰਨ ਸਟਾਰ ਦਿੱਤੇ ਗਏ ਹਨ। ਦਰਸ਼ਕਾਂ ਵਲੋਂ ਵੀ ਇਸ ਕਹਾਣੀ ਨੂੰ ਖੂਬ ਪਿਆਰ ਮਿਲ ਰਿਹਾ ਹੈ।

Related posts

ਸਟੇਜ ‘ਤੇ ਮੁਸ਼ਕਿਲ ‘ਚ PhD ਸਟੂਡੈਂਟ, ਸ਼ਾਹਰੁਖ ਖਾਨ ਨੇ ਕੀਤੀ ਮਦਦ

On Punjab

Sushant Singh Rajput ਦੀ ਪਹਿਲੀ ਬਰਸੀ ਤੋਂ ਪਹਿਲਾਂ, ਭੈਣ ਸ਼ਵੇਤਾ ਸਿੰਘ ਕੀਰਤੀ ਨੇ ਕੀਤਾ ਇਹ ਐਲਾਨ

On Punjab

KBC ਨੇ ਪੂਰੇ ਕੀਤੇ 1000 ਐਪੀਸੋਡ, 21 ਸਾਲਾਂ ਦੇ ਸਫ਼ਰ ‘ਤੇ ਰੋ ਪਏ ਅਮਿਤਾਭ ਬੱਚਨ, ਕਿਹਾ- ਜਿਵੇਂ ਪੂਰੀ ਦੁਨੀਆ ਬਦਲ ਗਈ

On Punjab