PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫ਼ਿਲਮ ‘ਕੇਸਰੀ 2’ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ- ਬਾਲੀਵੁੱਡ ਫਿਲਮ ‘ਕੇਸਰੀ-2’ ਦੇ ਕਲਾਕਾਰ ਅਕਸ਼ੈ ਕੁਮਾਰ, ਅਨੰਨਿਆ ਪਾਂਡੇ, ਆਰ.ਮਾਧਵਨ ਤੇ ਹੋਰਨਾਂ ਨੇ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੀ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ ਹੈ। ਉਨ੍ਹਾਂ ਨੇ ਗੁਰੂ ਘਰ ਵਿਖੇ ਪ੍ਰਕਰਮਾ ਕੀਤੀ ਅਤੇ ਸੱਚਖੰਡ ਵਿਖੇ ਮੱਥਾ ਟੇਕਿਆ।

ਇਸ ਮੌਕੇ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ। ਦੱਸਣ ਯੋਗ ਹੈ ਕਿ ਫਿਲਮ ਬਾਰੇ ਗੱਲਬਾਤ ਕਰਨ ਲਈ ਵੱਖਰੇ ਤੌਰ ’ਤੇ ਪ੍ਰੈੱਸ ਕਾਨਫਰਸ ਰੱਖੀ ਗਈ ਹੈ। ਇਹ ਫਿਲਮ ਜੱਲ੍ਹਿਆਂਵਾਲਾ ਬਾਗ ਇਤਿਹਾਸ ਨਾਲ ਸਬੰਧਤ ਹੈ। ਲੰਘੇ ਦਿਨ ਜੱਲ੍ਹਿਆਂਵਾਲਾ ਬਾਗ਼ ਸਾਕੇ ਦੀ 106ਵੀਂ ਵਰ੍ਹੇਗੰਢ ਮਨਾਈ ਗਈ ਸੀ। ਇਸ ਦੌਰਾਨ ਇਥੇ ਫਿਲਮ ਕਲਾਕਾਰਾਂ ਵਾਸਤੇ ਪੁਲੀਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ।

Related posts

ਬਿਹਾਰ SIR ਦੇ ਮੁੱਦੇ ‘ਤੇ ਦੋਵਾਂ ਸਦਨਾਂ ’ਚ ਹੰਗਾਮਾ, ਲੋਕ ਸਭਾ 1 ਵਜੇ ਤੇ ਰਾਜ ਸਭਾ 2 ਵਜੇ ਤੱਕ ਉਠਾਈ

On Punjab

ਟੋਪੀਬਾਜ਼ ਤੋਂ ਲੈ ਕੇ ਡਾਨ ਤਕ… ਅਤੀਕ ਅਹਿਮਦ ਦੀ ਮੌਤ ਤੋਂ ਬਾਅਦ ਪ੍ਰਯਾਗਰਾਜ ‘ਚ ਮਾਫੀਆ ਦੀ ਦਹਿਸ਼ਤ ਦੇ ਚਰਚਿਤ ਕਿੱਸੇ

On Punjab

ਮੁਕਤਸਰ ਦੀ ਘੋੜਾ ਮੰਡੀ ਵਿੱਚ ਪੁੱਜਿਆ 21 ਕਰੋੜੀ ਡੇਵਿਡ

On Punjab