70.11 F
New York, US
August 4, 2025
PreetNama
ਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਟੀਜ਼ਰ ਜਾਰੀ

ਅਦਾਕਾਰ ਗਿੱਪੀ ਗਰੇਵਾਲ, ਜੈਸਮੀਨ ਭਸੀਨ ਅਤੇ ਗੁਰਪ੍ਰੀਤ ਘੁੱਗੀ ਦੀ ਅਗਾਮੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ। ਇਹ ਬਹੁਚਰਿਤ ਫ਼ਿਲਮ ਦੀ ਤੀਜੀ ਕਿਸ਼ਤ ਹੈ। ਇੱਕ ਮਿੰਟ 13 ਸਕਿੰਟਾਂ ਦੇ ਟੀਜ਼ਰ ਵਿੱਚ ਕਲਾਕਾਰਾਂ ਦੀ ਟੋਲੀ ਨੂੰ ਅਰਦਾਸ ਕਰਦਿਆਂ ਦਿਖਾਇਆ ਗਿਆ ਹੈ। ਇਹ ਫ਼ਿਲਮ ਪਰਿਵਾਰਕ ਡਰਾਮਾ ਪਾਤਰਾਂ ਦੇ ਜੀਵਨ ਅਤੇ ਸੰਘਰਸ਼ ਦੀ ਇੱਕ ਝਲਕ ਦਿਖਾਉਂਦਾ ਹੈ। ਬਿਰਤਾਂਤ ਅਰਦਾਸ ਦੇ ਮਹੱਤਵ ਨੂੰ ਦਰਸਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਸ਼ਰਧਾ ਦਾ ਇਹ ਕਾਰਜ ਜੀਵਨ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਦਾ ਹੱਲ ਅਤੇ ਤਸੱਲੀ ਪ੍ਰਦਾਨ ਕਰ ਸਕਦਾ ਹੈ। ਗਿੱਪੀ ਗਰੇਵਾਲ ਨੇ ਫ਼ਿਲਮ ਦੇ ਨਿਰਦੇਸ਼ਨ ਦੇ ਨਾਲ ਇਸ ਦੀ ਕਹਾਣੀ ਵੀ ਲਿਖੀ ਹੈ। ਫ਼ਿਲਮ ਦੇ ਟੀਜ਼ਰ ਬਾਰੇ ਗਿੱਪੀ ਨੇ ਕਿਹਾ ਕਿ ਇਹ ਫ਼ਿਲਮ ਹਮੇਸ਼ਾ ਉਸ ਦੇ ਦਿਲ ਦੇ ਨੇੜੇ ਰਹੀ ਹੈ, ਕਿਉਂਕਿ ਇਹ ਇੱਕ ਲੇਖਕ ਅਤੇ ਨਿਰਦੇਸ਼ਕ ਵਜੋਂ ਉਸ ਦੀ ਪਹਿਲੀ ਫ਼ਿਲਮ ਹੈ। ਪੈਨੋਰਮਾ ਅਤੇ ਜੀਓ ਸਟੂਡੀਓਜ਼ ਨਾਲ ਆਉਣਾ ਸਾਡੇ ਸਾਰਿਆਂ ਲਈ ਇੱਕ ਅਸ਼ੀਰਵਾਦ ਰਿਹਾ ਹੈ। ਫ਼ਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ, ਮਲਕੀਤ ਰੌਣੀ ਅਤੇ ਰਘਵੀਰ ਬੋਲੀ ਵੀ ਹਨ। ‘ਅਰਦਾਸ ਸਰਬੱਤ ਦੇ ਭਲੇ ਦੀ ’ ਦਾ ਨਿਰਮਾਣ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਜਯੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ ਅਤੇ ਦਿਵਿਆ ਧਮੀਜਾ ਨੇ ਕੀਤਾ ਹੈ। ਫ਼ਿਲਮ 13 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਗਿੱਪੀ ਗਰੇਵਾਲ ਨੇ ‘ਕੈਰੀ ਔਨ ਜੱਟਾ’, ‘ਜੱਟ ਜੇਮਜ਼ ਬਾਂਡ’, ‘ਫਰਾਰ’, ‘ਮੰਜੇ ਬਿਸਤਰੇ’ ਅਤੇ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਜਿਹੀਆਂ ਫ਼ਿਲਮਾਂ ਨਾਲ ਆਪਣੀ ਪਛਾਣ ਬਣਾਈ ਹੈ। ਅਦਾਕਾਰ ਨੂੰ ਆਖ਼ਰੀ ਵਾਰ ਹਿਨਾ ਖਾਨ ਨਾਲ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਵਿੱਚ ਦੇੇਖਿਆ ਗਿਆ ਸੀ। 

Related posts

ਬੇਹੱਦ ਖਤਰਨਾਕ ਹੁੰਦਾ ਭੰਗ ਦਾ ਨਸ਼ਾ, ਜਾਣੋ ਲਾਹੁਣ ਲਈ ਕਾਰਗਰ ਉਪਾਅ

On Punjab

Sad News : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗੀਤਕਾਰ ਦਾ ਹੋਇਆ ਦੇਹਾਂਤ

On Punjab

ਅਦਾਕਾਰ ਦਲੀਪ ਕੁਮਾਰ ਜਾਂਚ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ, ਸਾਇਰਾ ਬਾਨੋ ਨੇ ਕੀਤਾ ਕਨਫਰਮ

On Punjab