75.49 F
New York, US
July 22, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫ਼ਿਰੋਜ਼ਪੁਰ ‘ਚ ਕੋਰੋਨਾ ਦਾ ਦੂਜਾ ਕੇਸ ਸਾਹਮਣੇ ਆਇਆ

ਫ਼ਿਰੋਜ਼ਪੁਰ- ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਅੱਜ ਕੋਰੋਨਾਵਾਇਰਸ (ਕੋਵਿਡ-19) ਦਾ ਦੂਜਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਇਹ 39 ਸਾਲਾ ਵਿਅਕਤੀ ਮੂਲ ਰੂਪ ਵਿੱਚ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦਾ ਵਸਨੀਕ ਹੈ ਅਤੇ ਫ਼ਿਰੋਜ਼ਪੁਰ ਵਿੱਚ ਰੇਲਵੇ ਵਿਭਾਗ ਵਿੱਚ ਨੌਕਰੀ ਕਰਦਾ ਹੈ।

ਉਹ ਰੇਲਵੇ ਦੀ ਸੂਰਿਆ ਐਨਕਲੇਵ ਕਲੋਨੀ ਵਿੱਚ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਰੇਲਵੇ ਕਰਮਚਾਰੀ 25 ਤੋਂ 27 ਮਈ ਤੱਕ ਉੱਤਰ ਪ੍ਰਦੇਸ਼ ਦੇ ਸ਼ਹਿਰ ਮੁਜ਼ੱਫਰਨਗਰ ਗਿਆ ਸੀ।

ਵਾਪਸ ਆਉਣ ‘ਤੇ ਸਿਹਤ ਵਿਗੜਨ ਕਾਰਨ ਉਸ ਨੂੰ ਸਥਾਨਕ ਰੇਲਵੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੇ ਜ਼ਰੂਰੀ ਟੈਸਟ ਕੀਤੇ ਗਏ। ਟੈਸਟ ਰਿਪੋਰਟ ਆਉਣ ‘ਤੇ ਉਹ ਕੋਰੋਨਾ ਪਾਜ਼ਿਟਿਵ ਪਾਇਆ ਗਿਆ।

ਰੇਲਵੇ ਹਸਪਤਾਲ ਵੱਲੋਂ ਇਸ ਦੀ ਸੂਚਨਾ ਸਥਾਨਕ ਸਿਵਲ ਹਸਪਤਾਲ ਨੂੰ ਭੇਜ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਸ ਨੂੰ ਘਰ ਵਿੱਚ ਇਕਾਂਤਵਾਸ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਅਧਿਕਾਰੀ ਆਪਣੀ ਪਤਨੀ ਨਾਲ ਸਰਕਾਰੀ ਰਿਹਾਇਸ਼ ਵਿੱਚ ਰਹਿ ਰਿਹਾ ਹੈ, ਪਰ ਪਤਨੀ ਦੀ ਸਿਹਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਵਿੱਚ ਕੋਰੋਨਾ ਦਾ ਪਹਿਲਾ ਕੇਸ 27 ਮਈ ਨੂੰ ਸਾਹਮਣੇ ਆਇਆ ਸੀ। ਪਹਿਲਾ ਪੀੜਤ ਵਿਅਕਤੀ ਵੀ ਸੂਰਿਆ ਐਨਕਲੇਵ ਵਿੱਚ ਆਪਣੇ ਪਿਤਾ ਨੂੰ ਮਿਲਣ ਆਇਆ ਸੀ।

Related posts

ਪੰਜਾਬ ਵਿਧਾਨ ਸਭਾ ਨੇ ਬੇਅਦਬੀ ਸਬੰਧੀ ਕਾਨੂੰਨ ਲਈ 15 ਮੈਂਬਰੀ ਸਿਲੈਕਟ ਕਮੇਟੀ ਬਣਾਈ

On Punjab

Punjab Election 2022: ਕੇਜਰੀਵਾਲ ਤੇ ਕੈਪਟਨ ਇੱਕੋ ਜਿਹੇ, ਦੋਵਾਂ ਨੇ ਸਹੁੰ ਖਾ ਕੇ ਕੀਤਾ ਇਹ ਕੰਮ, ਸੁਖਬੀਰ ਬਾਦਲ ਦਾ ਦਾਅਵਾ

On Punjab

ਟਰੰਪ ਦੀ ਭਾਸ਼ਾ ਬੋਲਣ ਵਾਲੀ ਐੱਮਪੀ ਦਾ ਟਵਿੱਟਰ ਅਕਾਊਂਟ ਬੰਦ

On Punjab