PreetNama
ਖਬਰਾਂ/News

ਫਕੀਰ ਚੰਦ ਸ਼ੁਕਲਾ ਨੂੰ ਮਿਲੇਗਾ ਜੇਬੀ ਸਿੰਘ ਯਾਦਗਾਰੀ ਪੁਰਸਕਾਰ

ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਪਲੇਠਾ ਇੰਜਨੀਅਰ ਜੇਬੀ ਸਿੰਘ ਯਾਦਗਾਰੀ ਪੁਰਸਕਾਰ ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸਨਮਾਨ ਸਮਾਗਮ 31 ਅਗਸਤ ਨੂੰ ਸਥਾਨਕ ਪੰਜਾਬੀ ਭਵਨ ਦੇ ਸੈਮੀਨਾਰ ਹਾਲ ’ਚ ਹੋਵਗਾ। ਸੁਸਾਇਟੀ ਦੀ ਪ੍ਰਧਾਨ ਅਤੇ ਸੰਸਥਾਪਕ ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਡਾ. ਫਕੀਰ ਚੰਦ ਸ਼ੁਕਲਾ, ਜੋ ਇਕ ਵਿਗਿਆਨੀ ਤੇ ਸ਼੍ਰੋਮਣੀ ਸਾਹਿਤਕਾਰ ਹਨ, ਨੂੰ ‘ਯਾਦਗਾਰੀ ਪੁਰਸਕਾਰ’ ਵਿਚ ਨਕਦ ਰਾਸ਼ੀ , ਦੋਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਜਾਣਗੇ। ਮੰਚ ਸੰਚਾਲਨ ਪ੍ਰੋਗਰਾਮ ਦੇ ਕਨਵੀਨਰ ਕੇ. ਸਾਧੂ ਸਿੰਘ ਅਤੇ ਸੁਸਾਇਟੀ ਦੇ ਜਨਰਲ ਸਕੱਤਰ ਸੁਖਵਿੰਦਰ ਅਨਹਦ ਸਾਂਝੇ ਤੌਰ ’ਤੇ ਕਰਨਗੇ।

 

Related posts

ਪੁਲਿਸ ਡੀਏਵੀ ਪਬਲਿਕ ਸਕੂਲ ’ਚ ਗਾਂਧੀ ਜਯੰਤੀ ਮਨਾਈ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਗਾਂਧੀ ਜਯੰਤੀ ਮਨਾਈ

On Punjab

ਘਨੌਲੀ ਨੇੜੇ ਸਕੂਟਰੀ ਨੂੰ ਅੱਗ ਲੱਗੀ; ਵਾਲ-ਵਾਲ ਬਚਿਆ ਚਾਲਕ

On Punjab

ਵੱਡੀ ਖ਼ਬਰ ! ਗੋਲ਼ੀ ਲੱਗਣ ਨਾਲ DSP ਦੇ ਗੰਨਮੈਨ ਦੀ ਮੌਤ, ਪਿਤਾ ਪੁਲਿਸ ਵਿਭਾਗ ਤੋਂ ਬਤੌਰ ASI ਸੇਵਾਮੁਕਤ

On Punjab