PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੱਛੜੇ ਵਰਗਾਂ ਨੂੰ ਗਿਣਮਿੱਥ ਕੇ ਸਿੱਖਿਆ ਤੇ ਅਗਵਾਈ ਤੋਂ ਦੂਰ ਰੱਖਿਆ ਜਾ ਰਿਹੈ: ਰਾਹੁਲ ਗਾਂਧੀ

ਨਵੀਂ ਦਿੱਲੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪੂਰੇ ਦੇਸ਼ ਵਿਚ ਪੱਛੜੇ ਵਰਗਾਂ ਨਾਲ ਸਬੰਧਤ ਯੋਗ ਉਮੀਦਵਾਰਾਂ ਨੂੰ ‘ਗਿਣਮਿਥ ਕੇ ਅਯੋਗ ਐਲਾਨਿਆ’ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਸਿੱਖਿਆ ਤੇ ਲੀਡਰਸ਼ਿਪ ਤੋਂ ਦੂਰ ਰੱਖਿਆ ਜਾ ਸਕੇ। ਕਾਂਗਰਸ ਆਗੂ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹਾਲ ਹੀ ਵਿਚ ਪੂਰੇ ਦੇਸ਼ ਵਿਚ ਜਾਤੀ ਜਨਗਣਨਾ ਕਰਵਾਉਣ ਦਾ ਐਲਾਨ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਕਾਂਗਰਸ ਵੱਲੋਂ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਸੀ।

ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫੈਸਰਾਂ ਦੀਆਂ 60 ਫੀਸਦ ਤੋਂ ਵੱਧ ਰਾਖਵੀਆਂ ਪੋਸਟਾਂ ਤੇ ਐਸੋਸੀਏਟ ਪ੍ਰੋਫੈਸਰਾਂ ਦੀਆਂ 30 ਫੀਸਦ ਤੋਂ ਵੱਧ ਰਾਖਵੀਆਂ ਪੋਸਟਾਂ ਨੂੰ ਐੱਨਐੱਫਐੱਸ ਦੱਸ ਕੇ ਖਾਲੀ ਰੱਖਿਆ ਗਿਆ ਹੈ। ਗਾਂਧੀ ਨੇ ਕਿਹਾ, ‘‘ਇਹ ਕੋਈ ਅਪਵਾਦ ਨਹੀਂ ਹੈ – ਆਈਆਈਟੀ, ਕੇਂਦਰੀ ਯੂਨੀਵਰਸਿਟੀਆਂ ਹਰ ਜਗ੍ਹਾ ਇੱਕੋ ਜਿਹੀ ਸਾਜ਼ਿਸ਼ ਚੱਲ ਰਹੀ ਹੈ। ਐੱਨਐੱਫਐੱਸ ਸੰਵਿਧਾਨ ’ਤੇ ਹਮਲਾ ਹੈ। ਐੱਨਐੱਫਐੱਸ ਸਮਾਜਿਕ ਨਿਆਂ ਨਾਲ ਵਿਸ਼ਵਾਸਘਾਤ ਹੈ। ਇਹ ਸਿਰਫ਼ ਸਿੱਖਿਆ ਅਤੇ ਨੌਕਰੀਆਂ ਲਈ ਲੜਾਈ ਨਹੀਂ ਹੈ- ਇਹ ਅਧਿਕਾਰਾਂ, ਸਤਿਕਾਰ ਅਤੇ ਭਾਗੀਦਾਰੀ ਲਈ ਲੜਾਈ ਹੈ।’’

ਗਾਂਧੀ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੀ ਇੱਕ ਵੀਡੀਓ ਕਲਿੱਪ ਸਾਂਝੀ ਕਰਦੇ ਹੋਏ ਕਿਹਾ, ‘‘ਹੁਣ ਅਸੀਂ ਸਾਰੇ ਮਿਲ ਕੇ ਭਾਜਪਾ/ਆਰਐੱਸਐੱਸ ਦੇ ਹਰ ਰਾਖਵਾਂਕਰਨ ਵਿਰੋਧੀ ਕਦਮ ਦਾ ਸੰਵਿਧਾਨ ਦੀ ਸ਼ਕਤੀ ਨਾਲ ਜਵਾਬ ਦੇਵਾਂਗੇ।’’

Related posts

ਸਰੀ ਪੁਲੀਸ ਨੇ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਵਾਹਨਾਂ ਸਮੇਤ ਤਿੰਨ ਫੜੇ

On Punjab

ਕੋਟਕਪੂਰਾ ਗੋਲ਼ੀਕਾਂਡ : ਸੈਣੀ ਤੇ ਸ਼ਰਮਾ ਦਾ ਨਾਰਕੋ ਟੈਸਟ ਕਰਵਾਉਣ ਤੋਂ ਇਨਕਾਰ, ਉਮਰਾਨੰਗਲ ਰਾਜ਼ੀ

On Punjab

ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖ ‘ਚ ਉੱਠਣ ਵਾਲੇ ਤੂਫ਼ਾਨਾਂ ਦੀ ਸੂਚੀ

On Punjab