PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਪੱਛਮੀ ਬੰਗਾਲ ਸਰਕਾਰ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਗੱਲਬਾਤ ਲਈ ਸੱਦਿਆ

ਪੱਛਮੀ ਬੰਗਾਲ ਸਰਕਾਰ ਨੇ ਇੱਥੇ ਆਰਜੀ ਕਰ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਉਸ ਦੀ ਹੱਤਿਆ ਦੀ ਘਟਨਾ ਕਾਰਨ ਪੈਦਾ ਹੋਏ ਤਣਾਅ ’ਤੇ ਗੱਲਬਾਤ ਕਰਨ ਲਈ ਅੱਜ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਸੱਦ ਲਿਆ ਹੈ। ਸਰਕਾਰ ਨੇ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਨੂੰ 6 ਵਜੇ ਸੂਬਾ ਸਕੱਤਰੇਤ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਕ ਈ-ਮੇਲ ਭੇਜ ਇਸ ਤਣਾਅ ’ਤੇ ਚਰਚਾ ਕਰਨ ਲਈ ਸਮਾਂ ਮੰਗਿਆ ਸੀ।

Related posts

Telangana Budget 2024: ਤੇਲੰਗਾਨਾ ਸਰਕਾਰ ਨੇ 2024-25 ਲਈ 2.75 ਲੱਖ ਕਰੋੜ ਰੁਪਏ ਦਾ ਬਜਟ ਕੀਤਾ ਪੇਸ਼

On Punjab

ਬਿਹਤਰੀਨ ਨੀਤੀ ਬਣਾਉਣ ‘ਚ ਸਮਰੱਥ ਹੈ ਨੀਰਾ ਟੰਡਨ : ਜੋਅ ਬਾਇਡਨ

On Punjab

ਭਾਰਤਵੰਸ਼ੀ ਜੋੜੇ ਨੇ ਬਿਹਾਰ ਤੇ ਝਾਰਖੰਡ ਦੇ ਪੇਂਡੂ ਖੇਤਰਾਂ ‘ਚ ਸਿਹਤ ਸੇਵਾਵਾਂ ‘ਤੇ ਖ਼ਰਚ ਕਰਨ ਲਈ ਇਕ ਕਰੋੜ ਦਾ ਕੀਤਾ ਦਾਨ

On Punjab