PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜ ਦਿਨਾਂ ਬਾਅਦ ਸਮਾਪਤ ਹੋਈ ਟਰਾਂਸਪੋਰਟ ਕਾਮਿਆਂ ਦੀ ਹੜਤਾਲ !

ਪਟਿਆਲਾ- ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੀਆਰਟੀਸੀ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 28 ਨਵੰਬਰ ਤੋਂ ਸ਼ੁਰੂ ਕੀਤੀ ਗਈ ਰਾਜ ਵਿਆਪੀ ਹੜਤਾਲ ਅੱਜ ਪੰਜਵੇਂ ਦਿਨ ਸਮਾਪਤ ਕਰ ਦਿੱਤੀ ਗਈ। ਇਸ ਸਬੰਧੀ ਭਾਵੇਂ ਸਮਝੌਤਾ ਤਾਂ 30 ਨਵੰਬਰ ਦੀ ਸ਼ਾਮ ਨੂੰ ਹੀ ਹੋ ਗਿਆ ਸੀ, ਪ੍ਰੰਤੂ ਸਰਕਾਰ ਅਤੇ ਯੂਨੀਅਨ ਦੇ ਦਰਮਿਆਨ ਇੱਕ ਕਸੂਤਾ ਪੇਸ਼ ਫਸ ਗਿਆ ਸੀ। ਸਰਕਾਰ ਦਾ ਕਹਿਣਾ ਸੀ ਕਿ ਪਹਿਲਾਂ ਵਰਕਰ ਡਿਊਟੀਆਂ ਜੁਆਇਨ ਕਰਨ ਫੇਰ ਬਹਾਲ ਕਰਾਂਗੇ ਤੇ ਯੂਨੀਅਨ ਦਾ ਕਹਿਣਾ ਸੀ ਕਿ ਪਹਿਲਾਂ ਬਹਾਲੀ ਅਤੇ ਰਿਹਾਈ ਹੋਵੇ ਉਸ ਤੋਂ ਬਾਅਦ ਉਹ ਡਿਊਟੀ ਜੁਆਇਨ ਕਰਨਗੇ ਇਸ ਤਰ੍ਹਾਂ ਅੱਜ ਦੋਵਾਂ ਧਿਰਾਂ ਨੇ ਕੋਈ ਵਿਚਕਾਰਲਾ ਰਾਹ ਕੱਢਦਿਆਂ, ਦੁਪਹਿਰ 1 ਵਜੇ ਹੜਤਾਲ ਖ਼ਤਮ ਕਰ ਦਿੱਤੀ। ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਹੜਤਾਲ ਵਾਪਸੀ ਦਾ ਰਸਮੀ ਐਲਾਨ ਕੀਤਾ ਹੈ। ਦੂਜੇ ਪਾਸੇ ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਨੇ ਵੀ ਹੜਤਾਲ ਵਾਪਸ ਹੋਣ ਦੀ ਪੁਸ਼ਟੀ ਕੀਤੀ ਹੈ।

ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਅੱਤਲ ਵਰਕਰਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪ੍ਰੰਤੂ ਜੇਲਾਂ ਵਿੱਚ ਬੰਦ ਵਰਕਰਾਂ ਦੀ ਰਿਹਾਈ ’ਤੇ ਅਜੇ ਸਮਾਂ ਲੱਗ ਸਕਦਾ ਹੈ। ਉੰਝ ਹੜਤਾਲ ਵਾਪਸੀ ਤੋਂ ਬਾਅਦ ਵਰਕਰਾਂ ਨੇ ਡਿਊਟੀਆਂ ਸੰਭਾਲ ਲਈਆਂ ਤੇ 100 ਫੀਸਦੀ ਬੱਸਾਂ ਮੁੜ ਤੋਂ ਸੜਕਾਂ ਤੇ ਚੱਲ ਪਈਆਂ ਜਿਸ ਉਪਰੰਤ ਲੋਕਾਂ ਨੇ ਸੁੱਖ ਦਾ ਸਾਂ ਲਿਆ ਕਿਉਂਕਿ ਹੜਤਾਲ ਕਾਰਨ ਪੰਜ ਦਿਨਾਂ ਤੋਂ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Related posts

Kitchen Tips: ਕੀ ਤੁਸੀਂ ਵੀ ਚਾਹ ਬਣਾਉਣ ਤੋਂ ਬਾਅਦ ਸੁੱਟ ਦਿੰਦੇ ਹੋ ਇਸਦੀ ਪੱਤੀ, ਤਾਂ ਇਹ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

On Punjab

ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਬਰੈਮਪਟਨ ‘ਚ ਦੋ ਅਕਤੂਬਰ ਨੂੰ ਕਰਵਾਇਆ ਜਾਵੇਗਾ ਸਲਾਨਾ ‘Run and Walk’ ਸਮਾਗਮ

On Punjab

Supreme Court on Taj Mahal : ਚਾਹ ਤੇ ਪਾਣੀ ਨੂੰ ਤਰਸਣਗੇ ਤਾਜਗੰਜ ‘ਚ ਸੈਲਾਨੀ, ਕਲ੍ਹ ਤੋਂ ਅਣਮਿਥੇ ਸਮੇਂ ਲਈ ਬੰਦ

On Punjab