PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਸਰਕਾਰ ਵੱਲੋਂ 10 ਸੀਨੀਅਰ ਪੁਲੀਸ ਅਧਿਕਾਰੀਆਂ ਦੇ ਤਬਾਦਲੇ

ਮਾਨਸਾ: ਪੰਜਾਬ ਸਰਕਾਰ ਵੱਲੋਂ 10 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਬਦਲੇ ਗਏ ਅਫਸਰਾਂ ਵਿੱਚ ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਵੀ ਹਨ, ਜਿਨ੍ਹਾਂ ਨੂੰ ਹੁਣ ਵੱਡਾ ਅਹੁਦਾ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਪਟਿਆਲਾ ਰੇਂਜ ਦੇ ਡੀਆਈਜੀ ਦਾ ਕੰਮ ਦੇਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੀ ਥਾਂ ਵਰੁਣ ਸ਼ਰਮਾ ਨੂੰ ਪਟਿਆਲਾ ਦਾ ਐਸਐਸਪੀ ਲਾਇਆ ਗਿਆ ਹੈ।

ਇਸੇ ਤਰ੍ਹਾਂ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਪੰਜਾਬ ਮਨੁੱਖੀ ਹੱਕ ਕਮਿਸ਼ਨ ਵਿਚ ਵਿਸ਼ੇਸ਼ ਡੀਜੀਪੀ ਲਾਇਆ ਗਿਆ ਹੈ। ਏਡੀਜੀਪੀ ਐਨਆਰਆਈ ਪ੍ਰਵੀਨ ਕੁਮਾਰ ਸਿਨਹਾ ਨੂੰ ਏਡੀਜੀਪੀ ਇੰਟੈਲੀਜੈਂਸ ਲਾਉਂਦਿਆਂ ਨਾਲ ਹੀ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

ਕੁਲਦੀਪ ਸਿੰਘ ਚਾਹਲ ਨੂੰ ਡੀਆਈਜੀ ਤਕਨੀਕੀ  ਸੇਵਾਵਾਂ, ਹਰਜੀਤ ਸਿੰਘ ਨੂੰ ਡੀਆਈਜੀ ਟਰੇਨਿੰਗ ਲਾਉਂਦਿਆਂ ਡੀਆਈਜੀ ਬਠਿੰਡਾ ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਤੁਸ਼ਾਰ ਗੁਪਤਾ ਨੂੰ ਏਆਈਜੀ ਪ੍ਰੋਵਿਸ਼ਨਿੰਗ, ਮਨਿੰਦਰ ਸਿੰਘ ਨੂੰ ਏਆਈਜੀ ਭਲਾਈ ਪੰਜਾਬ ਲਾਉਂਦਿਆਂ ਐਸਐਸਪੀ ਅੰਮ੍ਰਿਤਸਰ ਰੂਰਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਰਕਮਲਪ੍ਰੀਤ ਸਿੰਘ ਖੱਖ ਨੂੰ ਏਅਜਈਜੀ ਐਨਆਰਆਈ ਜਲੰਧਰ ਲਾਇਆ ਗਿਆ ਹੈ।

ਬਦਲੇ ਗਏ ਅਫਸਰਾਂ ਦੀ ਸੂਚੀ ਇਸ ਪ੍ਰਕਾਰ ਹੈ:

Related posts

ਰਾਫੇਲ ਪੂਜਾ ਸੋਸ਼ਲ ਮੀਡੀਆ ‘ਤੇ ਹੋਈ ਟ੍ਰੋਲ, ਲੋਕਾਂ ਨੇ ਕਿਹਾ, ‘ਨਿੰਬੂ ਕਰਨਗੇ ਰਾਫੇਲ ਦੀ ਰਾਖੀ’

On Punjab

ਕੈਪਟਨ ਦੇ ਸੁਸਤ ਰਵੱਈਏ ਕਰਕੇ ਫਤਿਹਵੀਰ ਨੂੰ ਬਚਾਉਣ ‘ਚ ਹੋ ਰਹੀ ਦੇਰੀ: ਸੁਖਬੀਰ ਬਾਦਲ

On Punjab

ਓਪੀਨੀਅਨ ਪੋਲ: ਮਹਾਰਾਸ਼ਟਰ ‘ਤੇ ਮੁੜ ਬੀਜੇਪੀ-ਸ਼ਿਵ ਸੈਨਾ ਦੀ ਫਤਹਿ

On Punjab