86.52 F
New York, US
July 22, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਭਾਜਪਾ ਨੇ ਅਪਰੇਸ਼ਨ ਬਲੂਸਟਾਰ ਬਾਰੇ ਪਾਈ ਪੋਸਟ ਡਿਲੀਟ ਕੀਤੀ

ਅੰਮ੍ਰਿਤਸਰ- ਪੰਜਾਬ ਭਾਜਪਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਡਿਲੀਟ ਕਰ ਦਿੱਤੀ ਹੈ, ਜਿਸ ਵਿੱਚ ਅਪ੍ਰੇਸ਼ਨ ਬਲੂਸਟਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਹ ਫੌਜੀ ਅਪ੍ਰੇਸ਼ਨ ਜੂਨ 1984 ਵਿੱਚ ਦਰਬਾਰ ਸਾਹਿਬ ਕੰਪਲੈਕਸ ਤੋਂ ਹਥਿਆਰਬੰਦ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਸੀ।

ਇਸ ਸਬੰਧੀ ਐਕਸ X ‘ਤੇ ਪੋਸਟ ਐਤਵਾਰ ਨੂੰ ਸਾਂਝੀ ਕੀਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਬਿਨਾਂ ਕੋਈ ਕਾਰਨ ਦੱਸੇ ਹਟਾ ਦਿੱਤਾ ਗਿਆ। ਪੋਸਟ ਵਿੱਚ, ਪੰਜਾਬ ਭਾਜਪਾ ਨੇ ‘‘ਦਰਬਾਰ ‘ਤੇ ਹਮਲਾ’’ ਕਰਨ ਲਈ ਤਤਕਾਲੀ ਕਾਂਗਰਸ ਸਰਕਾਰ ਦੀ ਨਿੰਦਾ ਕੀਤੀ ਸੀ ਅਤੇ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ।

ਪੋਸਟ, ਜੋ ਹੁਣ ਡਿਲੀਟ ਕਰ ਦਿੱਤੀ ਗਈ ਹੈ, ਵਿੱਚ ਲਿਖਿਆ ਸੀ, ‘‘1 ਜੂਨ, 1984’? ‘ਸਾਕਾ ਨੀਲਾ ਤਾਰਾ’। ਕਾਂਗਰਸ ਸਰਕਾਰ ਵੱਲੋਂ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਦੇ ਪਹਿਲੇ ਦਿਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਸਨਿਮਰ ਪ੍ਰਣਾਮ।”

ਭਾਜਪਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਕਿ ਸਿੱਖਾਂ ਦਾ ਸਭ ਤੋਂ ਉੱਚਾ ਧਾਰਮਿਕ ਸਥਾਨ ਹੈ, ਨੂੰ ਹੋਏ ਨੁਕਸਾਨ ਅਤੇ ਇੱਕ ਬਖ਼ਤਰਬੰਦ ਵਾਹਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਫੇਸਬੁੱਕ ‘ਤੇ ਵੀ ਸਾਂਝੀ ਕੀਤੀ ਗਈ ਪੋਸਟ ਨੂੰ ਕੁਝ ਘੰਟਿਆਂ ਬਾਅਦ ਡਿਲੀਟ ਕਰ ਦਿੱਤਾ ਗਿਆ।

ਇਸ ਦੌਰਾਨ, ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਭਾਈਚਾਰੇ ਨੂੰ ਜੂਨ ਦੇ ਪਹਿਲੇ ਹਫ਼ਤੇ ਨੂੰ ‘ਘੱਲੂਘਾਰਾ ਸਪਤਾਹ’ ਵਜੋਂ ਮਨਾਉਣ ਦੀ ਅਪੀਲ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ‘‘ਪੰਥਕ ਏਕਤਾ ਦੀ ਭਾਵਨਾ ਨਾਲ ਮਨਾਉਣ’’ ਦੀ ਗੱਲ ਕਹੀ ਤੇ ‘‘ਸ਼ਹੀਦਾਂ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ” ਭੇਟ ਕੀਤੀ।

ਇੱਕ ਬਿਆਨ ਵਿੱਚ ਜਥੇਦਾਰ ਗੜਗੱਜ ਨੇ ਕਿਹਾ, “ਜੂਨ 1984 ਵਿੱਚ, ਜਦੋਂ ਸਿੱਖ ਸ਼ਰਧਾਲੂ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ ਇਕੱਠੇ ਹੋਏ ਸਨ, ਤਾਂ ਉਸ ਸਮੇਂ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਕੇਂਦਰੀ ਸਿੱਖ ਧਾਰਮਿਕ ਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲਾ ਕੀਤਾ।”

ਉਨ੍ਹਾਂ ਕਿਹਾ, “ਸਿੱਖ ਭਾਈਚਾਰਾ ਜੂਨ 1984 ਦੇ ਫੌਜੀ ਹਮਲੇ ਨੂੰ ਕਦੇ ਨਹੀਂ ਭੁੱਲ ਸਕਦਾ। ਹਰ ਸਾਲ ਜੂਨ ਦਾ ਪਹਿਲਾ ਹਫ਼ਤਾ ‘ਪੰਥ’ ਲਈ ਇੱਕ ਡੂੰਘਾ ਭਾਵਨਾਤਮਕ ਅਤੇ ਗੰਭੀਰ ਸਮਾਂ ਹੁੰਦਾ ਹੈ, ਜਦੋਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ।” ਜਥੇਦਾਰ ਨੇ ਅਪੀਲ ਕੀਤੀ ਕਿ 1 ਤੋਂ 6 ਜੂਨ ਤੱਕ, ਸਿੱਖਾਂ ਦੁਆਰਾ ਵਿਸ਼ਵ ਪੱਧਰ ‘ਤੇ ਵਿਸ਼ੇਸ਼ ‘ਗੁਰਮਤਿ ਸਮਾਗਮ’, ਭਾਸ਼ਣ ਅਤੇ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ।

ਉਨ੍ਹਾਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵਿਸ਼ੇਸ਼ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਅਤੇ ਇਤਿਹਾਸਕਾਰਾਂ ਅਤੇ ਪ੍ਰਚਾਰਕਾਂ ਨੂੰ ਗੁਰਦੁਆਰਿਆਂ ਵਿੱਚ ਸੱਦਾ ਦੇਣ ਲਈ ਕਿਹਾ ਤਾਂ ਜੋ ‘ਸੰਗਤ’ ਨੂੰ ਜੂਨ 1984 ਅਤੇ ਨਵੰਬਰ 1984 (ਸਿੱਖ ਵਿਰੋਧੀ ਦੰਗੇ) ਦੀਆਂ ਘਟਨਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।

Related posts

ਮਲਿਕਾਅਰਜੁਨ ਖੜਗੇ ਦੇ ਹੱਥ ਕੱਲ੍ਹ ਤੋਂ ਹੋਵੇਗੀ ਕਾਂਗਰਸ ਪ੍ਰਧਾਨ ਦੀ ਕਮਾਨ, ਰਾਹੁਲ ਗਾਂਧੀ ਵੀ ਹੋਣਗੇ ਮੌਜੂਦ

On Punjab

Hyderabad News: ਹੈਦਰਾਬਾਦ ਦੇ ਸਵਪਨਲੋਕ ਕੰਪਲੈਕਸ ‘ਚ ਲੱਗੀ ਭਿਆਨਕ ਅੱਗ, 6 ਦੀ ਮੌਤ, 7 ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ

On Punjab

ਹਿਮਾਚਲ ‘ਚ ਭਾਰੀ ਬਰਫਬਾਰੀ ਕਾਰਨ ਮਨਾਲੀ-ਚੰਡੀਗੜ੍ਹ ਹਾਈਵੇ ਬੰਦ

On Punjab