PreetNama
ਖਬਰਾਂ/News

ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਕਮਲ ਗਰੇਵਾਲ ’ਤੇ ਕੇਸ ਦਰਜ ਕੀਤਾ

ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਕਮਲ ਗਰੇਵਾਲ ’ਤੇ ਕੇਸ ਦਰਜ ਕੀਤਾ ਹੈ। ਪੰਜਾਬ ਦੀ ਨਵਾਂ ਸ਼ਹਿਰ ਪੁਲਿਸ ਨੇ ਟਰੈਕਟਰ ’ਤੇ ਸਟੰਟ ਕਰਨ ਵਾਲੇ ਸਟੰਟਮੈਨ ਹੈਪੀ ਮਾਹਿਲਾਂ ਅਤੇ ਪੰਜਾਬੀ ਗਾਇਕ ਕਮਲ ਗਰੇਵਾਲ ਖਿਲਾਫ ਮਾਮਲਾ ਦਰਜ ਕੀਤਾ ਹੈ। ਸਦਰ ਪੁਲਿਸ ਨੇ ਭੜਕਾਊ ਗੀਤ ਗਾਉਣ ਵਾਲੇ ਗਾਇਕ ਅਤੇ ਸਟੰਟ ਦੀ ਵੀਡੀਓ ਇੰਸਟਾਗ੍ਰਾਮ ’ਤੇ ਪੋਸਟ ਕਰਨ ’ਤੇ ਸਟੰਟਮੈਨ ਖਿਲਾਫ ਮਾਮਲਾ ਦਰਜ ਕੀਤਾ ਹੈ।
ਥਾਣਾ ਸਦਰ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 11 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਜ਼ਿਲ੍ਹੇ ਦੇ ਥਾਣਾ ਬਾਘਾਪੁਰਾਣਾ ਦੇ ਪਿੰਡ ਮਾਹਿਲਾਂ ਦਾ ਰਹਿਣ ਵਾਲਾ ਗਗਨਪਾਲ ਸਿੰਘ (ਹੈਪੀ ਮਹਿਲਾਂ) ਨਵਾਂਸ਼ਹਿਰ ਦੇ ਪਿੰਡ ਪੱਲੀ ਉਚੀ ਵਿਖੇ ਆਇਆ ਹੋਇਆ ਹੈ। ਉੱਥੇ ਉਹ ਆਪਣੇ ਸਵਰਾਜ ਟਰੈਕਟਰ ’ਤੇ ਸਟੰਟ ਕਰ ਰਿਹਾ ਸੀ। ਦੂਜੇ ਮਾਮਲੇ ’ਚ ਹੈਪੀ ਨੇ ਗਾਇਕ ਕਮਲ ਗਰੇਵਾਲ ਦਾ ਇਕ ਗੀਤ ਇੰਸਟਾਗ੍ਰਾਮ ’ਤੇ ਪੋਸਟ ਕੀਤਾ ਹੈ। ਗਾਇਕ ਕਮਲ ਗਰੇਵਾਲ ਦੇ ਗੀਤ ਨੂੰ ਭੜਕਾਊ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਗਾਇਕ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।

Related posts

ਮੀਡੀਆ ਸ਼ਖਸੀਅਤ, ਉਘੇ ਕਾਰੋਬਾਰੀ ਅਤੇ ਭਾਈਚਾਰੇ ਦੀ ਮਸ਼ਹੂਰ ਗੁਰਮੀਤ ਸਿੰਘ ਧਲਵਾਨ ਨਾਲ ਇੱਕ ਵਿਸ਼ੇਸ਼ ਮੁਲਕਾਤ

On Punjab

ISRO ਨੇ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਪੂਰੀਆਂ, TV-D1 ਭਲਕੇ ਆਪਣੀ ਪਹਿਲੀ ਟੈਸਟ ਉਡਾਣ ਭਰੇਗਾ

On Punjab

World Cup 2023 : ਭਾਰਤ-ਆਸਟ੍ਰੇਲੀਆ ਮੌਚ ਦੌਰਾਨ ਪੁੱਤਰ ਨੇ ਬੰਦ ਕਰ ਦਿੱਤਾ ਟੀਵੀ ਤਾਂ ਪਿਤਾ ਨੇ ਬੇਰਹਿਮੀ ਨਾਲ ਕੀਤੀ ਹੱਤਿਆ

On Punjab