84.11 F
New York, US
June 21, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਨੇ ਲਖਨਊ ਨੂੰ 37 ਦੌੜਾਂ ਨਾਲ ਹਰਾਇਆ

ਧਰਮਸ਼ਾਲਾ- ਇੱਥੇ ਆਈਪੀਐਲ ਦੇ ਮੈਚ ਵਿੱਚ ਅੱਜ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 236 ਦੌੜਾਂ ਬਣਾਈਆਂ ਜਦਕਿ ਲਖਨਊ ਦੀ ਟੀਮ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 199 ਦੌੜਾਂ ਹੀ ਬਣਾ ਸਕੀ। ਲਖਨਊ ਵੱਲੋਂ ਆਯੂਸ਼ ਬਦੋਨੀ ਨੇ ਵਧੀਆ ਖੇਡ ਦਿਖਾਈ ਪਰ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਲਖਨਊ ਦੀ ਟੀਮ 237 ਦੌੜਾਂ ਦਾ ਪਿੱਛਾ ਕਰਦਿਆਂ ਸ਼ੁਰੂਆਤੀ ਦੌਰ ਵਿਚ ਵਧੀਆ ਪ੍ਰਦਰਸ਼ਨ ਨਾ ਕਰ ਸਕੀ। ਟੀਮ ਦੀਆਂ ਪਹਿਲੀਆਂ ਦੋ ਵਿਕਟਾਂ 16 ਦੌੜਾਂ ’ਤੇ ਹੀ ਡਿੱਗ ਗਈਆਂ। ਮਿਸ਼ੇਲ ਮਾਰਸ਼ ਤੇ ਨਿਕੋਲਸ ਪੂਰਨ ਸਿਫਰ ਤੇ ਛੇ ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਐਡਨ ਮਾਰਕਰਮ 13 ਤੇ ਰਿਸ਼ਭ ਪੰਤ 18 ਦੌੜਾਂ ਬਣਾ ਕੇ ਆਊਟ ਹੋਇਆ। ਡੇਵਿਡ ਮਿਲਰ ਨੇ 11 ਤੇ ਅਬਦੁਲ ਸਮਦ ਨੇ 45 ਦੌੜਾਂ ਬਣਾਈਆਂ। ਆਯੂਸ਼ ਬਦੋਨੀ ਨੇ ਹਮਲਾਵਰ ਖੇਡ ਦਿਖਾਈ ਪਰ ਵੱਡਾ ਸਕੋਰ ਹੋਣ ਕਾਰਨ ਉਸ ਦੀ ਵਾਹ ਨਾ ਲੱਗੀ ਤੇ ਉਹ 74 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਇਲਾਵਾ ਅਵੇਸ਼ ਖਾਨ ਨੇ 19 ਦੌੜਾਂ ਬਣਾਈਆਂ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਅਜ਼ਮਾਤੁੱਲਾ ਨੇ ਦੋ ਵਿਕਟਾਂ ਹਾਸਲ ਕੀਤੀਆਂ।ਇਸ ਤੋਂ ਪਹਿਲਾਂ ਪੰਜਾਬ ਵੱਲੋਂ ਸਭ ਤੋਂ ਵੱਧ ਦੌੜਾਂ ਪ੍ਰਭਸਿਮਰਨ ਨੇ ਬਣਾਈਆਂ। ਉਸ ਨੇ 48 ਗੇਂਦਾਂ ਖੇਡਦਿਆਂ 91 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਵਿਚ ਉਸ ਨੇ ਛੇ ਚੌਕੇ ਤੇ ਸੱਤ ਛੱਕੇ ਜੜੇ। ਇਸ ਤੋਂ ਇਲਾਵਾ ਸ਼ੇਅਸ ਅਈਅਰ ਨੇ 25 ਗੇਂਦਾਂ ਵਿਚ 45 ਦੌੜਾਂ ਬਣਾਈਆਂ। ਜੋਸ ਇੰਗਲਿਸ ਤੇ ਨਹਿਰ ਵਡੇਰਾ ਨੇ ਕ੍ਰਮਵਾਰ 30 ਤੇ 16 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ਸ਼ਾਂਕ ਸਿੰਘ ਤੇ ਸਟੋਇਨਿਸ ਕ੍ਰਮਵਾਰ 33 ਤੇ 15 ਦੌੜਾਂ ਬਣਾ ਕੇ ਨਾਬਾਦ ਰਹੇ।

Related posts

ਬ੍ਰਿਟੇਨ ’ਚ ਬਾਲ ਸੋਸ਼ਣ ਦੀ ਸੂਚਨਾ ਦੇਣ ਨੂੰ ਕਾਨੂੰਨ ਫਰਜ਼ ਬਣਾਉਣ ਦੀ ਤਿਆਰੀ, ਰਿਸ਼ੀ ਸੁਨਕ ਅੱਜ ਪੇਸ਼ ਕਰ ਸਕਦੈ ਨਵੀਂ ਯੋਜਨਾ

On Punjab

ਪੰਜਾਬ ‘ਚ ਰੇਲਾਂ ਬੰਦ ਕਰਨ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕੇਂਦਰ ਸਰਕਾਰ ਤੋਂ ਰਿਪੋਰਟ ਤਲਬਪੰਜਾਬ ‘ਚ ਰੇਲਾਂ ਬੰਦ ਕਰਨ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕੇਂਦਰ ਸਰਕਾਰ ਤੋਂ ਰਿਪੋਰਟ ਤਲਬ

On Punjab

ਗੋਲਡੀ ਬਰਾੜ ਤੇ ਸਾਥੀ ਦੀ ਗ੍ਰਿਫ਼ਤਾਰੀ ’ਤੇ 10-10 ਲੱਖ ਰੁਪਏ ਦਾ ਇਨਾਮ ਐਲਾਨਿਆ ਫਿਰੌਤੀ ਅਤੇ ਗੋਲੀਬਾਰੀ ਮਾਮਲੇ ਵਿੱਚ ਲੋੜੀਂਦੇ ਹਨ ਦੋਵੇਂ ਮੁਲਜ਼ਮ

On Punjab