PreetNama
ਖਾਸ-ਖਬਰਾਂ/Important News

ਪੰਜਾਬ ‘ਚ ਹੁਣ ਸਕੂਲੀ ਰਿਕਾਰਡ ਦੇ ਆਧਾਰ ‘ਤੇ ਤੈਅ ਹੋਵੇਗੀ ਖਿਡਾਰੀਆਂ ਦੀ ਉਮਰ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਸੀਐੱਮ ਮਾਨ ਸਰਕਾਰ ਨੇ ਖਿਡਾਰੀਆਂ ਲਈ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਸਕੂਲ ਰਿਕਾਰਡ ਦੇ ਆਧਾਰ ‘ਤੇ ਖਿਡਾਰੀ ਦੀ ਉਮਰ ਤੈਅ ਹੋਵੇਗੀ।

ਖੇਡਾਂ ਦੌਰਾਨ ਉਮਰ ਨੂੰ ਲੈ ਕੇ ਹੋਣ ਵਾਲੇ ਵਿਵਾਦ ਰੋਕਣ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਅਕਸਰ ਵਿਵਾਦ ਰਹਿੰਦਾ ਹੈ ਕਿ ਜ਼ਿਆਦਾ ਉਮਰ ਦੇ ਬੱਚੇ ਘੱਟ ਉਮਰ ਦੇ ਬੱਚਿਆਂ ਦੇ ਮੁਕਾਬਲਿਆਂ ‘ਚ ਖੇਡ ਰਹੇ ਹਨ, ਜਿਸ ਨਾਲ ਕਈ ਵਾਰ ਵਿਵਾਦ ਖੜ੍ਹਾ ਹੋ ਜਾਂਦਾ ਹੈ।

ਵੱਖ-ਵੱਖ ਖੇਡਾਂ ‘ਚ ਅਕਸਰ ਖਿਡਾਰੀਆਂ ਦੀ ਉਮਰ ਨੂੰ ਲੈ ਕੇ ਵਿਵਾਦ ਹੋ ਜਾਂਦੇ ਹਨ। ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚ ਖਿਡਾਰੀ ਆਪਣੀ ਅਸਲੀ ਉਮਰ ਲੁਕਾ ਲੈਂਦੇ ਹਨ। ਜ਼ਿਆਦਾ ਉਮਰ ਦੇ ਖਿਡਾਰੀ ਆਪਣੀ ਉਮਰ ਘੱਟ ਦਿਖਾਉਂਦੇ ਹਨ ਤੇ 20-22 ਸਾਲ ਦੇ ਹੋਣ ਦੇ ਬਾਵਜੂਦ ਅੰਡਰ-19 ‘ਚ ਵੀ ਖੇਡਦੇ ਹਨ। ਅਜਿਹੀਆਂ ਗੜਬੜੀਆਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਇਹ ਅਹਿਮ ਫ਼ੈਸਲਾ ਲਿਆ ਹੈ।

ਭਗਵੰਤ ਮਾਨ ਦੀ ਅਗਵਾਈ ਸਰਕਾਰ ਨੇ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਸਕੂਲ ਰਿਕਾਰਡ ਦੇ ਆਧਾਰ ‘ਤੇ ਹੀ ਖਿਡਾਰੀਆਂ ਦੀ ਉਮਰ ਤੈਅ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਵੱਖ-ਵੱਖ ਪੱਧਰ ‘ਤੇ ਹੋਣ ਵਾਲੇ ਖੇਡ ਮੁਕਾਬਲਿਆਂ ‘ਚ ਉਮਰ ਨੂੰ ਲੈ ਕੇ ਹੋਣ ਵਾਲੇ ਵਿਵਾਦ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਹੈ।

Related posts

ਪਰਿਵਾਰਕ ਵਿਵਾਦ ਦੇ ਚਲਦਿਆਂ ਨੂੰਹ ਅਤੇ ਉਸਦੇ ਪੇਕਿਆਂ ’ਤੇ ਘਰ ਵਿੱਚ ਭੰਨਤੋੜ ਦਾ ਦੋਸ਼

On Punjab

H-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਵਧਾਉਣ ਬਾਇਡਨ,95 ਫ਼ੀਸਦੀ ਔਰਤਾਂ ਹਨ H-4 ਵੀਜ਼ਾ ਧਾਰਕ

On Punjab

Sad News: ਜਸਟਿਸ ਕੁਲਦੀਪ ਸਿੰਘ ਦਾ ਦੇਹਾਂਤ, ‘ਗ੍ਰੀਨ ਜੱਜ’ ਦੇ ਨਾਮ ਨਾਲ ਸੀ ਫੇਮਸ; ਸਸਕਾਰ ਅੱਜ

On Punjab