PreetNama
ਸਮਾਜ/Social

ਪੰਜਾਬ ‘ਚ ਸਾਬਕਾ ਜੱਜ ਨੇ ਰੇਲਗੱਡੀ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ‘ਚ ਸਾਬਕਾ SSP ਸਣੇ ਇਨ੍ਹਾਂ ਲੋਕਾਂ ਨੂੰ ਠਹਿਰਾਇਆ ਜ਼ਿੰਮੇਵਾਰ

ਸੰਗਰੂਰ ਕੰਜ਼ਿਊਮਰ ਕੋਰਟ ਦੇ ਸਾਬਕਾ ਜੱਜ ਗੁਰਪਾਲ ਸਿੰਘ ਵੱਲੋਂ ਅਕੋਈ ਸਾਹਿਬ ਅਤੇ ਥਲੇਸਾ ਪਿੰਡ ਦੇ ਵਿਚਕਾਰ ਰੇਲਵੇ ਲਾਈਨ ਉੱਤੇ ਆ ਰਹੀ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਗੁਰਪਾਲ ਸਿੰਘ ਨੇ ਮਰਨ ਤੋਂ ਪਹਿਲਾਂ ਇਕ ਸੁਸਾਇਡ ਨੋਟ ਲਿਖਿਆ ਜਿਸ ਵਿਚ ਤਰਨਤਾਰਨ ਦੇ ਸਾਬਕਾ ਐਸਐਸਪੀ ਗੁਰਕਿਰਪਾਲ ਸਿੰਘ ਤੇ ਅਮਨਦੀਪ ਸ਼ਰਮਾ ਜੋ ਕੋਆਪ੍ਰੇਟਿਵ ਬੈਂਕ ਸੰਗਰੂਰ ਤੇ ਕੁਝ ਹੋਰ ਵਿਅਕਤੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ।

ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਰੇਲਵੇ ਪੁਲਿਸ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪਾਲ ਸਿੰਘ ਦੀ ਪਤਨੀ ਰਵਿੰਦਰਜੀਤ ਕੌਰ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਪਾਲ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਸਾਬਕਾ ਤਰਨਤਾਰਨ ਦੇ ਐਸਐਸਪੀ ਗੁਰਕਿਰਪਾਲ ਸਿੰਘ ਤੇ ਅਮਨਦੀਪ ਸ਼ਰਮਾ ਅਤੇ ਹੋਰ ਵਿਅਕਤੀਆਂ ਹਨ।

ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ਸਿਵਲ ਹਸਪਤਾਲ ਸੰਗਰੂਰ ਵਿਖੇ ਰੱਖੀ ਗਈ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

Related posts

ਖੁਦਾਈ ਦੌਰਾਨ ਮਿਲਿਆ 2500 ਸਾਲ ਪੁਰਾਣਾ ਤਾਬੂਤ, ਇਸ ਕਾਰਨ ਸਰਕਾਰ ਕਰਵਾ ਰਹੀ ਖੁਦਾਈ

On Punjab

ਪਹਾੜਾਂ ‘ਚ ਵਾਪਰੇ ਦੋ ਖ਼ਤਰਨਾਕ ਬੱਸ ਹਾਦਸੇ, 36 ਮੌਤਾਂ

On Punjab

ਗਊਆਂ ਦੀ ਹੱਤਿਆ ਕਰ ਮਾਸ ਵੱਢ ਕੇ ਲੈ ਗਏ ਹਤਿਆਰੇ, ਬਾਕੀ ਅੰਗ ਸਰਹਿੰਦ ਨਹਿਰ ‘ਚ ਸੁੱਟੇ, ਇਲਾਕੇ ‘ਚ ਦਹਿਸ਼ਤ

On Punjab