PreetNama
ਖਾਸ-ਖਬਰਾਂ/Important News

ਪੰਜਾਬੀ ਮੂਲ ਦੇ ਅਮਰੀਕੀ ਨੇਵੀ ਅਫ਼ਸਰ ਦਾ ਗੋਲ਼ੀਆਂ ਮਾਰ ਕੇ ਕਤਲ

ਅਮਰੀਕਾ ਦੇ ਸ਼ਹਿਰ ਸਿਆਟਲ ਦੇ ਰਹਿਣ ਵਾਲੇ ਪੰਜਾਬੀ ਮੂਲ ਦੇ ਫ਼ੌਜੀ ਨੂੰ ਗੋਲ਼ੀਆਂ ਜਾਨੋਂ ਮਾਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 20 ਸਾਲਾ ਅਨਾਹਿਤਦੀਪ ਸਿੰਘ ਸੰਧੂ ਵਜੋਂ ਹੋਈ ਹੈ ਜੋ ਅਮਰੀਕੀ ਜਲ ਸੈਨਾ ਵਿੱਚ ਪ੍ਰਾਈਵੇਟ ਰੈਂਕ ‘ਤੇ ਤਾਇਨਾਤ ਸੀ ਅਤੇ ਜਲ ਸੈਨਾ ਦੇ ਹਵਾਈ ਜਹਾਜ਼ਾਂ ਵਾਲੇ ਵਿਭਾਗ ਵਿੱਚ ਕਾਰਜਸ਼ੀਲ ਸੀ।
ਅਨਾਹਿਤਦੀਪ ਸਿੰਘ ਸੰਧੂ ਦੇ ਕਤਲ ਦਾ ਇਲਜ਼ਾਮ 25 ਸਾਲਾ ਨੌਜਵਾਨ ਕੁਓਵਿਨ ਸ਼ਕੁਇਲ ਰੋਊਨਟਰੀ ਦੇ ਸਿਰ ਲੱਗਾ ਹੈ, ਜੋ ਉਸੇ ਅਪਾਰਟਮੈਂਟ ਬਿਲਡਿੰਗ ‘ਚ ਰਹਿੰਦਾ ਸੀ ਜਿੱਥੇ ਸੰਧੂ ਦਾ ਕਤਲ ਹੋਇਆ ਸੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ‘ਚ ਲੈ ਕੇ ਉਸ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹ
ਦੱਸ ਦੇਈਏ ਕਿ ਬੀਤੀ ਪਹਿਲੀ ਮਈ ਨੂੰ ਅਨਾਹਿਤਦੀਪ ਆਪਣੇ ਦੋਸਤ ਨੂੰ ਮਿਲਣ ਲਈ ਅਮਰੀਕਾ ਦੇ ਜਾਰਜੀਆ ਸੂਬੇ ‘ਚ ਗਿਆ ਸੀ। ਇੱਥੇ ਕਿੰਗਜ਼ਵਿਲੇ ਅਪਾਰਟਮੈਂਟ ਦੀ ਪਾਰਕਿੰਗ ਵਿੱਚ ਉਸ ਨੂੰ ਗੋਲ਼ੀਆਂ ਮਾਰੀਆਂ ਗਈਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸੰਧੂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਐਤਵਾਰ ਸ਼ਾਮ ਨੂੰ ਉਸ ਨੇ ਦਮ ਤੋੜ ਦਿੱਤਾ।

Related posts

ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਭਾਰਤ ਦੀ ਦੋ ਰੋਜ਼ਾ ਫੇਰੀ ਲਈ ਮੁੰਬਈ ਪੁੱਜੇ

On Punjab

ਭ੍ਰਿਸ਼ਟਾਚਾਰ ਖਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਅਹੁਦਿਆਂ ਲਾਹੁਣ ਤੋਂ ਬਾਅਦ ਸਿਹਤ ਮੰਤਰੀ ਸਿੰਗਲਾ ਗ੍ਰਿਫ਼ਤਾਰ

On Punjab

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅੱਜ ਕਰਨਗੇ ਪਹਿਲੀ ਕੈਬਨਿਟ ਬੈਠਕ, ਜਾਣੋ ਕੀ ਹੈ ਇਸ ਮੀਟਿੰਗ ਦਾ ਏਜੰਡਾ

On Punjab