PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਚਕੂਲਾ: ਘੱਗਰ ਨਦੀ ਵਿੱਚ ਡੁੱਬਣ ਕਾਰਨ ਦੋ ਨਾਬਾਲਗ ਦੀ ਮੌਤ

ਪੰਚਕੂਲਾ- ਬੀਤੀ ਰਾਤ ਵਾਪਰੀ ਇਕ ਘਟਨਾ ਵਿਚ ਪੰਚਕੂਲਾ ਵਿੱਚ ਘੱਗਰ ਨਦੀ ’ਚ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਅੱਜ ਸਵੇਰੇ ਮਿਲੀਆਂ ਹਨ। ਇਹ ਦੁਖਾਂਤ ਸੋਮਵਾਰ ਸ਼ਾਮ ਉਦੋਂ ਵਾਪਰਿਆ ਜਦੋਂ ਕਥਿਤ ਤੌਰ ’ਤੇ ਤਿੰਨ ਤੋਂ ਚਾਰ ਨਾਬਾਲਗ ਇਕੱਠੇ ਘੱਗਰ ਵਿੱਚ ਨਹਾਉਣ ਲਈ ਗਏ ਸਨ। ਸੋਮਵਾਰ ਰਾਤ 11:30 ਵਜੇ ਦੇ ਕਰੀਬ 13 ਅਤੇ 15 ਸਾਲ ਦੀ ਉਮਰ ਦੇ ਦੋ ਲਾਪਤਾ ਬੱਚਿਆਂ ਬਾਰੇ ਮੌਲੀ ਜਾਗਰਣ ਪੁਲਿਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਜਦੋਂ ਪੁਲੀਸ ਵੱਲੋਂ ਭਾਲ ਕੀਤੇ ਜਾਣ ਦੌਰਾਨ ਇੱਕ ਹੋਰ ਬੱਚੇ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਹ ਤੈਰਨ ਗਏ ਸਨ ਅਤੇ ਉਨ੍ਹਾਂ ਵਿੱਚੋਂ ਦੋ ਨਦੀ ਵਿੱਚ ਲਾਪਤਾ ਹੋ ਗਏ ਸਨ।

ਇਸ ਸਬੰਧੀ ਸੂਚਨਾ ਮਿਲਣ ’ਤੇ ਚੰਡੀਮੰਦਰ ਪੁਲੀਸ ਸਟੇਸ਼ਨ, ਸੈਕਟਰ 5, ਅਤੇ ਪੰਚਕੂਲਾ ਕ੍ਰਾਈਮ ਟੀਮ ਦੀਆਂ ਪੁਲਿਸ ਟੀਮਾਂ, ਚੰਡੀਗੜ੍ਹ ਪੁਲਿਸ ਦੇ ਕਰਮਚਾਰੀਆਂ ਦੇ ਨਾਲ ਮੌਕੇ ‘ਤੇ ਪਹੁੰਚੀਆਂ। ਜਿਸ ਉਪਰੰਤ ਪੁਲੀਸ ਨੂੰ ਅੱਜ ਸਵੇਰੇ ਮ੍ਰਿਤਕਾਂ ਦੀਆਂ ਲਾਸ਼ਾਂ ਮਿਲੀਆਂ, ਜੋ ਕਿ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ। ਦੋਵੇਂ ਕਿਸ਼ੋਰ ਮੌਲੀ ਜਾਗਰਣ ਚੰਡੀਗੜ੍ਹ ਦੇ ਰਹਿਣ ਵਾਲੇ ਸਨ।

Related posts

ਰਾਜਸਥਾਨ ‘ਚ ਬਾਰਸ਼ ਦਾ ਕਹਿਰ, ਮਕਾਨ ਡਿੱਗਣ ਨਾਲ ਤਿੰਨ ਮੌਤਾਂ, ਇੱਕ ਨੌਜਵਾਨ ਹੜ੍ਹਿਆ

On Punjab

ਗੈਂਗਸਟਰ ਹਾਸ਼ਿਮ ਬਾਬਾ ਦੀ ਪਤਨੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ

On Punjab

PM ਮੋਦੀ ਦੇ ਭਾਸ਼ਣ ਦੀ ਮੁਰੀਦ ਹੋਈ ਸੀਮਾ ਹੈਦਰ, ਚੰਦਰਯਾਨ-3 ਦੀ ਸਫਲਤਾ ਤੋਂ ਖੁਸ਼ ਹੋ ਕੇ ਪਾਕਿਸਤਾਨੀ ਔਰਤ ਨੇ ਲਿਆ ਵੱਡਾ ਫ਼ੈਸਲਾ

On Punjab