PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਚ ਮੁੱਖ ਮਹਿਮਾਨ ਵਜੋਂ ਮਹਾ ਸ਼ਿਵਾਰਤੀ ਦੇ ਮੌਕੇ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਹਿਬ

ਪਟਿਆਲਾ- ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਦੇ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਪਵਿੱਤਰ ਤਿਉਹਾਰ ਮਹਾ ਸ਼ਿਵਾਰਤੀ ਦੇ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚਣ ਸਬੰਧੀ ਡਿਪਟੀ ਕਮਿਸ਼ਨਰ ਸਾਹਿਬ ਪਟਿਆਲਾ ਨੂੰ ਸੱਦਾ ਪੱਤਰ ਦਿੱਤਾ ਗਿਆ। ਪਟਿਆਲਾ ਦੇ ਨਵੇਂ ਡੀ.ਸੀ. ਵਰਜਿਤ ਵਾਲਿਆ ਜੀ ਦੇ ਆਉਣ ਤੇ ਇਨ੍ਹਾਂ ਨੂੰ ਫੁੱਲਾਂ ਦਾ ਬੁੱਕਾ ਅਤੇ ਮਿਠਾ ਮੂੰਹ ਕਰਵਾ ਕੇ ਜੀ ਆਇਆ ਨੂੰ ਕਿਹਾ ਗਿਆ ਅਤੇ ਮਿਤੀ 15—02—2026 ਦਿਨ ਐਤਵਾਰ ਨੂੰ ਮਹਾਂ ਸ਼ਿਵਰਾਤਰੀ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਸਵੇਰੇ 11:00 ਵਜੇ ਖੀਰ ਪੁੜੇ ਦਾ ਪ੍ਰਸ਼ਾਦ ਸ਼ਿਵ ਜੀ ਨੂੰ ਲਗਵਾਉਣ ਲਈ ਸੱਦਾ ਪੱਤਰ ਦਿੱਤਾ ਗਿਆ, ਜ਼ੋ ਕਿ ਡੀ.ਸੀ. ਸਾਹਿਬ ਵੱਲੋਂ ਸੱਦਾ ਪੱਤਰ ਸਵਿਕਾਰ ਕੀਤਾ ਗਿਆ ਅਤੇ ਉਹਨਾਂ ਵਲੋਂ ਆਖਿਆ ਗਿਆ ਕਿ ਮੈਂ ਇਸ ਮੌਕੇ ਜਰੂਰ ਪਹੁੰਚਾਗਾ ਅਤੇ ਮੰਦਿਰ ਵਿਖੇ ਨਤਮਸਤਕ ਹੋ ਕੇ ਸ਼ਿਵ ਜੀ ਦਾ ਆਸ਼ਿਰਵਾਦ ਪ੍ਰਾਪਤ ਕਰਾਗਾ। ਇਸ ਮੌਕੇ ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ, ਚੇਅਰਮੈਨ ਰਣਬੀਰ ਸਿੰਘ ਕਾਟੀ, ਵਾਇਸ ਚੇਅਰਮੈਨ ਹਰੀ ਸਿੰਘ, ਕੈਸ਼ੀਅਰ ਪੂਰਨ, ਅਕਾਊਂਟ ਮੈਨੇਜਰ ਰਾਮ ਲਾਲ ਗੋਇਲ, ਦਾਨ ਕੁਲੈਕਟਰ ਕੇਦਾਰ ਗੋਇਲ, ਸੇਵਾਦਾਰ ਰਾਜਾ ਰਾਜ ਕੁਮਾਰ, ਗੁਰਪ੍ਰੀਤ ਸਿੰਘ, ਗੋਲਡੀ ਆਦਿ ਹਾਜਰ ਸਨ।

Related posts

America Flood : ਅਮਰੀਕਾ ਦੇ ਕੈਂਟਕੀ ‘ਚ ਹੜ੍ਹ ਕਾਰਨ 16 ਲੋਕਾਂ ਦੀ ਹੋਈ ਮੌਤ, ਵਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀ

On Punjab

ਆਪ ਤੋਂ ਮੁਅੱਤਲ ਕੀਤੇ ਗਏ ਜਰਨੈਲ ਸਿੰਘ ਨੇ ‘ਆਪ’ ‘ਚੇ ਲਾਏ ਇੱਕ ਤਰਫਾ ਕਾਰਵਾਈ ਦੇ ਇਲਜ਼ਾਮ

On Punjab

ਨਰਿੰਦਰ ਸਿੰਘ ਤੋਮਰ ਬੋਲੇ, ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸੇ ਵੀ ਵਿਸ਼ੇ ‘ਤੇ ਚਰਚਾ ਲਈ ਤਿਆਰ

On Punjab