PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪ੍ਰਸ਼ਾਸਕ ਵੱਲੋਂ ਕਿਸ਼ਨਗੜ੍ਹ ਪਾਵਰ ਸਟੇਸ਼ਨ ਤੇ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ

ਚੰਡੀਗੜ੍ਹ- ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅਗਾਮੀ ਗਰਮੀ ਦੇ ਸੀਜ਼ਨ ਦੌਰਾਨ ਸ਼ਹਿਰ ਵਿੱਚ ਬਿਜਲੀ ਤੇ ਪਾਣੀ ਦੀ ਮੰਗ ਵੱਧਣ ਨੂੰ ਧਿਆਨ ਵਿੱਖ ਰੱਖਦਿਆਂ ਅੱਜ ਕਿਸ਼ਨਗੜ੍ਹ ਵਿੱਚ ਸਥਿਤ ਪਾਵਰ ਸਟੇਸ਼ਨ ਅਤੇ ਸੈਕਟਰ- 28 ਵਿੱਚ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਜਿਨ੍ਹਾਂ ਨਾਲ ਪ੍ਰਸ਼ਾਸਕ ਨੇ ਦੋਵਾਂ ਥਾਵਾਂ ਦੀ ਸੰਚਾਲਨ ਸਮਰੱਥਾ, ਚੁਣੌਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਚਾਰ-ਚਰਚਾ ਕੀਤੀ। ਸ੍ਰੀ ਕਟਾਰੀਆ ਨੇ ਬਿਜਲੀ ਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਅਗਾਮੀ ਗਰਮੀ ਦੇ ਸੀਜਨ ਦੌਰਾਨ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਅਤੇ ਸਾਫ਼ ਪਾਣੀ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਪ੍ਰਸ਼ਾਸਕ ਨੇ ਅਧਿਕਾਰੀਆਂ ਨੂੰ ਦੋਵਾਂ ਥਾਵਾਂ ਦੇ ਰੱਖ-ਰਖਾਅ ਅਤੇ ਸੇਵਾ ਪ੍ਰਦਾਨ ਕਰਨ ਦੇ ਉੱਚਤਮ ਮਿਆਰਾਂ ਨੂੰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ। ਕਿਸ਼ਨਗੜ੍ਹ ਪਾਵਰ ਸਟੇਸ਼ਨ ’ਤੇ ਪ੍ਰਸ਼ਾਸਕ ਨੇ ਪੀਕ ਮੰਗ ਸਮੇਂ ਮੌਜੂਦਾ ਪਾਵਰ ਲੋਡ ਪ੍ਰਬੰਧਨ ਰਣਨੀਤੀਆਂ ਅਤੇ ਸੰਕਟਕਾਲੀਨ ਉਪਾਵਾਂ ਦੀ ਸਮੀਖਿਆ ਕੀਤੀ।

Related posts

ਸ਼ੁਭਮਨ ਗਿੱਲ ਬਣੇ ਭਾਰਤੀ ਟੈਸਟ ਟੀਮ ਦੇ ਕਪਤਾਨ, ਸ਼ਮੀ ਇੰਗਲੈਂਡ ਟੈਸਟ ਲੜੀ ਤੋਂ ਬਾਹਰ

On Punjab

ਨਵਲਨੀ ਸਮਰਥਕਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ ਪੁਤਿਨ ਸਰਕਾਰ : ਅਮਰੀਕਾ

On Punjab

ਬਲਾਤਕਾਰ ਰੋਕਣ ਲਈ ਹਰਸਿਮਰਤ ਬਾਦਲ ਨੇ ਦਿੱਤੀ ਇਹ ਸਲਾਹ

On Punjab