PreetNama
ਖਬਰਾਂ/News

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ”ਕਿਸਾਨ ਕ੍ਰੈਡਿਟ ਕਾਰਡ ਸਕੀਮ”ਤਹਿਤ ਜਿਲ੍ਹੇ ਵਿੱਚ 15 ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

ਭਾਰਤ ਸਰਕਾਰ ਵੱਲੋਂ 15 ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਸਾਰੇ ਲਾਭਪਾਤਰੀਆਂ ਨੂੰ ਕਿਸਾਨ ਕਰੈਡਿਟ ਕਾਰਡ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਾਰੇ ਪੀ.ਐੱਮ. ਕਿਸਾਨ ਲਾਭਪਾਤਰੀ, ਕਿਸਾਨ ਕਰੈਡਿਟ ਕਾਰਡ ਅਤੇ ਤੁਹਾਡੇ ਖਸਰਾ, ਖਟੌਣੀ ਦੇ ਨਾਲ ਬੈਂਕ ਦੁਆਰਾ ਦਿੱਤੇ ਗਏ ਪਰਚੇ ਦਾ ਇੱਕ ਫਾਰਮ ਬੈਂਕ ਸ਼ਾਖਾ ਨੂੰ ਜਮ੍ਹਾ ਕਰਕੇ ਸਸਤੀਆਂ ਦਰਾਂ ‘ਤੇ ਖੇਤੀ ਕਰਜ਼ਿਆਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਪੀ.ਐੱਮ. ਕਿਸਾਨ ਲਾਭਪਾਤਰੀਆਂ ਦੇ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾਉਣ ਲਈ ਜਾਂ ਨਵਾਂ ਕਿਸਾਨ ਕ੍ਰੈਡਿਟ ਕਾਰਡਬਣਵਾਉਣ ਲਈ ਬੈਂਕ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ। ਇਸ ਨਾਲ, ਉਹ ਕਿਸਾਨ ਜੋ ਪਹਿਲਾਂ ਹੀ ਖੇਤੀਬਾੜੀ ਲਈ ਕ੍ਰੈਡਿਟ ਕਾਰਡ ਲੈ ਚੁੱਕੇ ਹਨ ਅਤੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਕਰ ਰਹੇ ਹਨ, ਇਨ੍ਹਾਂ ਕੰਮਾਂ ਲਈ ਕਿਸਾਨ ਕ੍ਰੈਡਿਟ ਕਾਰਡਾਂ ਲਈ ਬਿਨੈ ਕਰ ਸਕਦੇ ਹਨ। ਭਾਰਤ ਸਰਕਾਰ ਦੁਆਰਾ ਪੀ.ਐੱਮ. ਕਿਸਾਨ ਲਾਭਪਾਤਰੀਆਂ ਲਈ ਇਕ ਪੇਜ ਦੀ ਵਿਸ਼ੇਸ਼ ਅਰਜ਼ੀ ਜਾਰੀ ਕੀਤੀ ਗਈ ਹੈ ਜੋ www.agricoop.gov.in ਅਤੇ www.pmkisan.gov.in ‘ਤੇ ਵੀ ਉਪਲਬਧ ਹੈ. ਇਸ ਦੌਰਾਣ ਗੱਲਬਾਤ ਕਰਦਿਆਂ ਜਿਲ੍ਹਾ ਵਿਕਾਸ ਪ੍ਰਬੰਧਕ ਨਾਬਾਰਡ ਸ਼੍ਰੀ ਅਸ਼ਵਨੀ ਕੁਮਾਰ ਅਤੇ ਐਲ.ਡੀ.ਐਮ ਆਰ.ਕੇ ਗੁਪਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਲੈਣਾ ਚਾਹੀਦਾ ਹੈ।

Related posts

ਸਰਕਾਰੀ ਦਸਤਾਵੇਜ਼ਾਂ ਰਾਹੀਂ ਹੀ ਖੁੱਲ੍ਹੇ ਸਿੱਖ ਕਤਲੇਆਮ ਦੇ ਨਵੇਂ ਰਾਜ਼

Pritpal Kaur

ਭਾਰਤ ਨੂੰ ਵਧਾਈ! ਸਿਰਫ ਇੰਨਾ ਹੀ ਕਹਿ ਸਕੇ ਮਿਸ਼ਨ ਡਾਇਰੈਕਟਰ, ISRO ਚੀਫ ਨੇ ਪਿੱਠ ‘ਤੇ ਰੱਖਿਆ ਹੱਥ; ਭਾਵੁਕ ਕਰ ਦੇਵੇਗੀ Video

On Punjab

ਇਹ ਅਦਾਕਾਰਾ ਅਜੇ ਤੱਕ ਨਹੀਂ ਭੁੱਲੀ ਸ਼੍ਰੀਦੇਵੀ ਨੂੰ, ਪੋਸਟ ਕਰ ਹੋਈ ਭਾਵੁਕ

On Punjab