PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੌਣੇ ਅੱਠ ਕਿਲੋ ਹੈਰੋਇਨ ਸਣੇ ਚਾਰ ਕਾਬੂ

ਚੰਡੀਗੜ੍ਹ- ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪੁਲੀਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਫਿਰੋਜ਼ਪੁਰ ਪੁਲੀਸ ਨੇ ਵੱਖ ਵੱਖ ਥਾਵਾਂ ਤੋਂ 7 ਕਿਲੋ 776 ਗ੍ਰਾਮ ਹੈਰੋਇਨ ਸਮੇਤ 4 ਤਸਕਰਾਂ ਨੂੰ ਗ੍ਰਿਫਤਾਰ ਕਰਕੇ 5 ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ। ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਪੁਲੀਸ ਦੇ ਐੱਸਆਈ ਪਰਮਜੀਤ ਕੌਰ ਨੂੰ ਇਤਲਾਹ ਮਿਲੀ ਕਿ ਕਮਲ ਕੁਮਾਰ ਵਾਸੀ ਗਲੀ ਨੰਬਰ-6 ਕਸੂਰੀ ਗੇਟ, ਫਿਰੋਜ਼ਪੁਰ ਅਤੇ ਰਾਹੁਲ ਵਾਸੀ ਪਿੰਡ ਇੱਛੇ ਵਾਲਾ, ਫਿਰੋਜ਼ਪੁਰ ਦੋਵੇਂ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਉਹ ਦੋਵੇਂ ਜਣੇ ਮੋਟਰਸਾਈਕਲ ’ਤੇ ਹੈਰੋਇਨ ਵੇਚਣ ਲਈ ਪਿੰਡ ਕੁੰਡੇ ਵੱਲੋਂ ਇਧਰ ਫਿਰੋਜ਼ਪੁਰ ਸ਼ਹਿਰ ਆ ਰਹੇ ਹਨ। ਪੁਲੀਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਕੋਲੋਂ 1 ਕਿਲੋ 9 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ।

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਸੇ ਤਰ੍ਹਾਂ ਇੰਸਪੈਕਟਰ ਮੋਹਿਤ ਧਵਨ ਨੂੰ ਇਤਲਾਹ ਮਿਲੀ ਕਿ ਕ੍ਰਿਸ਼ਨ ਸਿੰਘ ਵਾਸੀ ਪਿੰਡ ਨਿਆਲ, ਜ਼ਿਲ੍ਹਾ ਪਟਿਆਲਾ ਹੈਰੋਇਨ ਦੀ ਸਮਗਲਿੰਗ ਕਰਦਾ ਹੈ। ਉਸ ਕੋਲ ਇਕ ਗੱਡੀ ਮਹਿੰਦਰਾ ਪਿੱਕਅੱਪ, ਜਿਸ ਰਾਹੀਂ ਉਹ ਫਿਰੋਜ਼ਪੁਰ ਏਰੀਆ ਵਿਚੋਂ ਅਕਸਰ ਹੀ ਹੈਰੋਇਨ ਲਿਜਾ ਕੇ ਆਪਣੇ ਏਰੀਆ ਵਿਚ ਵੇਚਦਾ ਕਰਦਾ ਹੈ। ਇੰਸਪੈਕਟਰ ਮੋਹਿਤ ਧਵਨ ਨੇ ਨਾਕਾਬੰਦੀ ਕਰਕੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ 5 ਕਿਲੋ 225 ਗ੍ਰਾਮ ਹੈਰੋਇਨ, ਇਕ ਗੱਡੀ ਮਹਿੰਦਰਾ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ। ਇਸ ਤੋਂ ਇਲਾਵਾ ਪੰਜ ਮਦਰਾਸ ਆਰਮੀ ਨੇ ਇਕ ਵਿਅਕਤੀ ਨੂੰ 3 ਪੈਕੇਟ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਸੂਚਨਾ ਮਿਲਣ ’ਤੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਪੁਲੀਸ ਪਾਰਟੀ ਨਾਲ ਹੁਸੈਨੀਵਾਲਾ ਹੈੱਡ ਨਾਕਾ ’ਤੇ ਪੁੱਜਿਆ। ਹੈਰੋਇਨ ਸਮੇਤ ਕਾਬੂ ਕੀਤੇ ਵਿਅਕਤੀ ਦੀ ਪਛਾਣ ਰੋਹਿਤ ਕੁਮਾਰ ਵਾਸੀ ਝੁੱਗੇ ਹਜ਼ਾਰਾ ਸਿੰਘ ਵਾਲਾ ਵਜੋਂ ਹੋਈ ਜਦਕਿ ਇਕ ਵਿਅਕਤੀ ਮੋਟਰਸਾਈਕਲ ਸਮੇਤ ਇਕ ਪੈਕੇਟ ਹੈਰੋਇਨ ਲੈ ਕੇ ਭੱਜ ਗਿਆ। ਰੋਹਿਤ ਨੇ ਭੱਜਣ ਵਾਲੇ ਵਿਅਕਤੀ ਦਾ ਨਾਂ ਸੰਦੀਪ ਸਿੰਘ ਵਾਸੀ ਝੁੱਗੇ ਹਜ਼ਾਰਾ ਸਿੰਘ ਵਾਲਾ ਦੱਸਿਆ। ਇਨ੍ਹਾਂ ਤਿੰਨ ਪੈਕੇਟਾਂ ਵਿਚ ਹੈਰੋਇਨ ਦਾ ਵਜ਼ਨ 1 ਕਿਲੋ 542 ਗ੍ਰਾਮ ਨਿਕਲਿਆ।

Related posts

SGPC ਵੱਲੋਂ ਗੁਰਬਾਣੀ ਪ੍ਰਸਾਰਣ ਲਈ ਨਿੱਜੀ ਚੈਨਲ ਨੂੰ ਅਪੀਲ ਕਰਨ ਵਾਲੇ ਬਿਆਨ ‘ਤੇ CM ਦਾ ਤਨਜ਼- ਲਾਲਚ ਦੀ ਹੱਦ ਹੁੰਦੀ ਐ…

On Punjab

ਪਹਾੜ ਤੋਂ ਡਿੱਗੇ ਮਲਬੇ ਹੇਠ ਆਉਣ ਕਾਰਨ ਦੋ ਵਾਹਨ ਚਾਲਕਾਂ ਦੀ ਮੌਕੇ ‘ਤੇ ਹੋਈ ਮੌਤ

On Punjab

ਕੈਨੇਡਾ: ਮਾਲੇਰਕੋਟਲਾ ਦੇ 22 ਸਾਲਾ ਨੌਜਵਾਨ ਦਾ ਕਤਲ ਹਮਲੇ ਵਿੱਚ ਬਾਕਸ ਕਟਰ ਦੀ ਹੋਈ ਹਥਿਆਰ ਵਜੋਂ ਵਰਤੋਂ

On Punjab