PreetNama
ਖੇਡ-ਜਗਤ/Sports News

ਪੋਲਾਰਡ ਨੂੰ ਸ਼ਿਵਮ ਦੂਬੇ ਨਾਲ ਪੰਗਾ ਲੈਣਾ ਪਿਆ ਮਹਿੰਗਾ…

Shivam Dubey Hits Pollard: ਭਾਰਤ-ਵੈਸਟਇੰਡੀਜ਼ ਵਿਚਾਲੇ ਐਤਵਾਰ ਨੂੰ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੀ 20 ਮੁਕਾਬਲਾ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਬੇਸ਼ੱਕ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ, ਪਰ ਭਾਰਤੀ ਟੀਮ ਵੱਲੋਂ ਕੀਤਾ ਗਿਆ ਪ੍ਰਯੋਗ ਸਫਲ ਰਿਹਾ । ਇਸ ਮੁਕਾਬਲੇ ਵਿੱਚ ਟਾਸ ਹਾਰਨ ਤੋਂ ਬਾਅਦ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ‘ਚ ਉਤਰੀ ਸੀ । ਇਸ ਮੁਕਾਬਲੇ ਦਾ ਆਗਾਜ਼ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਵੱਲੋਂ ਕੀਤਾ ਗਿਆ ।

ਕੇ.ਐੱਲ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਸ਼ਿਵਮ ਦੂਬੇ ਨੂੰ ਤੀਸਰੇ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਭੇਜਿਆ ਗਿਆ । ਟੀਮ ਦਾ ਇਹ ਪ੍ਰਯੋਗ ਦੇਖ ਕੇ ਸਾਰੇ ਦਰਸ਼ਕ ਹੈਰਾਨ ਰਹਿ ਗਏ । ਇਸ ਮੁਕਾਬਲੇ ਵਿੱਚ ਦੂਬੇ ਕੋਲ ਖੁਦ ਨੂੰ ਸਾਬਿਤ ਕਰਨ ਦਾ ਵੱਡਾ ਮੌਕਾ ਸੀ, ਜਿਸ ਨੂੰ ਉਸ ਨੇ ਗੰਭੀਰਤਾ ਨਾਲ ਲਿਆ । ਮੈਦਾਨ ਵਿੱਚ ਆਉਣ ਤੋਂ ਬਾਅਦ ਸ਼ੁਰੂਆਤ ਵਿੱਚ ਉਹ ਗੇਂਦਬਾਜ਼ਾਂ ਅੱਗੇ ਥੋੜਾ ਸੰਘਰਸ਼ ਕਰਦੇ ਦਿਖਾਈ ਦਿੱਤੇ, ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਉਹ ਕਰ ਦਿਖਾਇਆ ਗਿਆ, ਜਿਸ ਲਈ ਉਹ ਜਾਣੇ ਜਾਂਦੇ ਹਨ ।

ਮੈਚ ਦੌਰਾਨ ਉਸਦੀ ਵੈਸਟਇੰਡੀਜ਼ ਦੇ ਕਪਤਾਨ ਕੀਰੇਨ ਪੋਲਾਰਡ ਨਾਲ ਥੋੜੀ ਬਹਿਸ ਵੀ ਹੋਈ । ਜਿਸ ਤੋਂ ਬਾਅਦ ਸ਼ਿਵਮ ਨੇ ਪੋਲਾਰਡ ਨੂੰ ਲੰਮੇ ਹੱਥੀ ਲੈਂਦੇ ਹੋਏ ਇੱਕ ਤੋਂ ਬਾਅਦ ਇੱਕ ਤਿੰਨ ਛੱਕੇ ਲਗਾ ਦਿੱਤੇ । ਸ਼ਿਵਮ ਦੀ ਤੂਫਾਨੀ ਬੱਲੇਬਾਜ਼ੀ ਦੀ ਖੁਸ਼ੀ ਕੋਹਲੀ ਦੇ ਚਿਹਰੇ ‘ਤੇ ਸਾਫ ਦੇਖੀ ਜਾ ਸਕਦੀ ਸੀ । ਇਸ ਮੈਚ ਦੌਰਾਨ ਕੋਹਲੀ ਸਮੇਂ-ਸਮੇਂ ਤੇ ਸ਼ਿਵਮ ਦਾ ਹੌਸਲਾ ਵਧਾਉਂਦੇ ਹੋਏ ਵੀ ਦਿਖਾਈ ਦਿੱਤੇ ।

ਦੱਸ ਦਈਏ ਕਿ ਇਸ ਮੁਕਾਬਲੇ ਵਿੱਚ ਸ਼ਿਵਮ ਦੂਬੇ ਨੇ 30 ਗੇਂਦਾਂ ‘ਤੇ 54 ਦੌੜਾਂ ਦੀ ਤੂਫਾਨੀ ਪਾਰੀ ਖੇਡੀ । ਜਿਸ ਵਿੱਚ ਉਸ ਦੇ ਟੀ-20 ਕਰੀਅਰ ਦਾ ਪਹਿਲਾ ਅਰਧ ਸੈਂਕੜਾ ਸ਼ਾਮਿਲ ਸੀ । ਜਿਸਦੀ ਬਦੌਲਤ ਭਾਰਤ ਨੇ ਜਿੱਤ ਲਈ ਵਿੰਡੀਜ਼ ਨੂੰ 171 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਵਿਰੋਧੀ ਟੀਮ ਨੇ 8 ਵਿਕਟਾਂ ਨਾਲ ਇਸ ਮੁਕਾਬਲੇ ਨੂੰ ਜਿੱਤ ਲਿਆ ।

Related posts

India Open Badminton Tournament : ਟੂਰਨਾਮੈਂਟ ਦਾ ਪਹਿਲਾ ਉਲਟਫੇਰ ਕਰਦੇ ਹੋਏ ਅਸ਼ਮਿਤਾ ਤੇ ਸਿੰਧੂ ਦੂਜੇ ਗੇੜ ‘ਚ

On Punjab

Home Remedies of Dark Lips : ਜਾਣੋ ਬੁੱਲ਼ਾਂ ਦਾ ਕਾਲਾਪਣ ਦੂਰ ਕਰਨ ਤੇ ਗੁਲਾਬੀ ਬਣਾਉਣ ਦੇ ਆਸਾਨ 5 ਤਰੀਕੇ

On Punjab

ਗ੍ਰਾਹਮ ਅਰਨਾਲਡ ਇਕ ਵਾਰ ਮੁੜ ਆਸਟ੍ਰੇਲਿਆਈ ਫੁੱਟਬਾਲ ਟੀਮ ਦੇ ਬਣੇ ਕੋਚ

On Punjab