December 10, 2025
  • Home
  • Privacy Policy
  • Contact Us
FacebookTwitterYoutubeEmail

PreetNama

  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact
PreetNama
  • Home
  • ਖੇਡ-ਜਗਤ/Sports News
  • ਪੈਰ ਗੁਆਉਣ ‘ਤੇ ਨਹੀਂ ਮੰਨੀ ਹਾਰ, ਬਣੇ ਨੇਜ਼ਾ ਸੁੱਟ ਖਿਡਾਰੀ, ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਪੈਰਾਲੰਪਿਕ ਖਿਡਾਰੀ ਸੁਮਿਤ ਆਂਤਿਲ ਦੀ ਕਹਾਣੀ
ਖੇਡ-ਜਗਤ/Sports News

ਪੈਰ ਗੁਆਉਣ ‘ਤੇ ਨਹੀਂ ਮੰਨੀ ਹਾਰ, ਬਣੇ ਨੇਜ਼ਾ ਸੁੱਟ ਖਿਡਾਰੀ, ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਪੈਰਾਲੰਪਿਕ ਖਿਡਾਰੀ ਸੁਮਿਤ ਆਂਤਿਲ ਦੀ ਕਹਾਣੀ

August 22, 2021655

ਨੇਜ਼ਾ ਸੁੱਟ ਖਿਡਾਰੀ ਸੁਮਿਤ ਆਂਤਿਲ ਦੇ ਜਜ਼ਬੇ ਤੇ ਮਜ਼ਬੂਤ ਇੱਛਾ ਸ਼ਕਤੀ ਦੇ ਸਾਹਮਣੇ ਉਲਟ ਹਾਲਾਤ ਵੀ ਹਾਰ ਮੰਨ ਕੇ ਉਨ੍ਹਾਂ ਮੁਤਾਬਕ ਹੋ ਗਏ। ਹਾਦਸੇ ਤੋਂ ਪਹਿਲਾਂ ਸੁਮਿਤ ਭਲਵਾਨੀ ਕਰਦੇ ਸਨ ਪਰ ਹਾਦਸੇ ਤੋਂ ਬਾਅਦ ਉਹ ਨੇਜ਼ਾ ਸੁੱਟ ਖਿਡਾਰੀ ਬਣ ਗਏ। ਸਾਲ 2015 ਵਿਚ ਡਾਕਟਰਾਂ ਨੂੰ ਸੜਕ ਹਾਦਸੇ ‘ਚ ਜ਼ਖ਼ਮੀ ਹੋਏ ਸੁਮਿਤ ਦਾ ਇਕ ਪੈਰ ਕੱਟਣਾ ਪਿਆ। ਪੈਰ ਕੱਟਣ ‘ਤੇ ਸੁਮਿਤ ਦੀ ਕੁਸ਼ਤੀ ‘ਚ ਅੱਗੇ ਵਧਣ ਦੀ ਸੰਭਾਵਨਾ ਘੱਟ ਹੋ ਗਈ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਇਸ ਤੋਂ ਬਾਅਦ ਸੁਮਿਤ ਨੇ ਪੈਰਾ ਖਿਡਾਰੀ ਦੇ ਰੂਪ ਵਿਚ ਅਭਿਆਸ ਸ਼ੁਰੂ ਕੀਤਾ ਤੇ ਨੇਜ਼ਾ ਸੁੱਟਣ ‘ਚ ਝੰਡੇ ਗੱਡ ਦਿੱਤੇ।

ਸੁਮਿਤ ਨੇਜ਼ਾ ਸੁੱਟ ਦੇ ਐੱਫ-64 ਵਰਗ ਵਿਚ ਖੇਡਦੇ ਹਨ ਤੇ ਉਨ੍ਹਾਂ ਦੀ ਨਜ਼ਰ ਟੋਕੀਓ ਪੈਰਾ ਓਲੰਪਿਕ ਵਿਚ ਗੋਲਡ ਮੈਡਲ ‘ਤੇ ਹੈ। ਏਅਰ ਫੋਰਸ ਵਿਚ ਜੂਨੀਅਰ ਵਾਰੰਟ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਪਿੰਡ ਖੇਵੜਾ ਦੇ ਰਾਮ ਕੁਮਾਰ ਆਂਤਿਲ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਸੁਮਿਤ ਭਲਵਾਨ ਬਣੇ ਤੇ ਦੇਸ਼ ਦਾ ਨਾਂ ਰੋਸ਼ਨ ਕਰੇ। ਉਨ੍ਹਾਂ ਨੇ ਸੁਮਿਤ ਨੂੰ ਬਹਾਲਗੜ੍ਹ ਮੌਜੂਦ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ਵਿਚ ਕੁਸ਼ਤੀ ਦਾ ਅਭਿਆਸ ਕਰਵਾਉਣਾ ਸ਼ੁਰੂ ਕੀਤਾ। ਉਸ ਸਮੇਂ ਸੁਮਿਤ 12ਵੀਂ ਜਮਾਤ ਦੇ ਵਿਦਿਆਰਥੀ ਸਨ। ਸੱਤ ਜਨਵਰੀ 2015 ਨੂੰ ਬਾਈਕ ‘ਤੇ ਸਾਈ ਸੈਂਟਰ ਤੋਂ ਘਰ ਆਉਂਦੇ ਸਮੇਂ ਇਕ ਟ੍ਰੈਕਟਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਦਿੱਲੀ ਮੌਜੂਦ ਬੇਸ ਹਸਪਤਾਲ ਵਿਚ ਡਾਕਟਰਾਂ ਨੂੰ ਜ਼ਖ਼ਮੀ ਸੁਮਿਤ ਦਾ ਖੱਬਾ ਪੈਰ ਗੋਡੇ ਦੇ ਕੋਲੋਂ ਕੱਟਣਾ ਪਿਆ। ਪੈਰ ਗੁਆਉਣ ਤੋਂ ਬਾਅਦ ਤੋਂ ਪੂਰਾ ਪਰਿਵਾਰ ਤੇ ਸੁਮਿਤ ਤਣਾਅ ਨਾਲ ਿਘਰ ਗਏ। ਇਸ ਤੋਂ ਬਾਅਦ ਪਿੰਡ ਦੇ ਹੀ ਪੈਰਾ ਅਥਲੀਟ ਰਾਜ ਕੁਮਾਰ ਹੁੱਡਾ ਜੋ ਸ਼ਾਟਪੁਟ ਵਿਚ ਨਾਂ ਕਮਾ ਚੁੱਕੇ ਸਨ, ਉਨ੍ਹਾਂ ਨੇ ਸੁਮਿਤ ਨੂੰ ਪ੍ਰਰੇਰਿਤ ਕਰ ਕੇ ਪੁਣੇ ਦੇ ਬਣਾਉਟੀ ਅੰਗ ਕੇਂਦਰ ਭੇਜ ਕੇ ਉਸ ਨੂੰ ਬਣਾਉਟੀ ਪੈਰ ਲਗਵਾਇਆ ਤੇ ਉਨ੍ਹਾਂ ਨੂੰ ਸਾਈ ਵਿਚ ਪੈਰਾ ਅਥਲੀਟ ਵਿਰੇਂਦਰ ਧਨਖੜ ਦੇ ਕੋਲ ਭੇਜਿਆ। ਵਿਰੇਂਦਰ ਨੇ ਸੁਮਿਤ ਨੂੰ ਨੇਜ਼ਾ ਸੁੱਟ ਵਿਚ ਅਭਿਆਸ ਕਰਵਾਇਆ ਤੇ ਵਿਸ਼ਵ ਪੱਧਰੀ ਚੈਂਪੀਅਨਸ਼ਿਪਾਂ ਦੀ ਟ੍ਰੇਨਿੰਗ ਲਈ ਦਿੱਲੀ ਵਿਚ ਕੋਲ ਨਵਲ ਸਿੰਘ ਕੋਲ ਭੇਜਿਆ। 2017 ਤੋਂ ਸੁਮਿਤ ਕੋਚ ਨਵਲ ਸਿੰਘ ਦੀ ਅਗਵਾਈ ਵਿਚ ਦਰਜਨਾਂ ਮੈਡਲ ਦੇਸ਼ ਦੇ ਨਾਂ ਕਰ ਚੁੱਕੇ ਹਨ।

Share0
previous post
ਓਲੰਪੀਅਨ ਫੁੱਟਬਾਲਰ ਐੱਸਐੱਸ ਹਕੀਮ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ
next post
ਜ਼ਿੰਦਗੀ ਦੀ ਖੇਡ ਵਿਗਾੜ ਰਹੀਆਂ ਵੀਡੀਓ ਗੇਮਾਂ

Related posts

ਦਿੱਲੀ ‘ਚ ਆਇਆ ਭੁਚਾਲ, ਸਹਿਵਾਗ ਨੇ ਦਿੱਤੀ ਜਾਣਕਾਰੀ ਤਾਂ ਅੱਗੋਂ ਮਿਲੇ ਇਹ ਜਵਾਬ

On PunjabDecember 18, 2020

ਅੰਡਰ 19 ਵਰਲਡ ਕੱਪ 2020: ਭਾਰਤ ਦੀ ਲਗਾਤਾਰ ਦੂਜੀ ਜਿੱਤ, ਜਾਪਾਨ ਨੂੰ 10 ਵਿਕਟਾਂ ਨਾਲ ਦਿੱਤੀ ਮਾਤ

On PunjabJanuary 21, 2020

Mohammed Shami ਦੀ ਜਲਦ ਭਾਰਤੀ ਟੀਮ ‘ਚ ਕਰਨਗੇ ਵਾਪਸੀ ! ਇਸ ਟੀਮ ਖਿਲਾਫ ਮੈਦਾਨ ‘ਚ ਉਤਰੇਗੀ 1 ਸਾਲ ਬਾਅਦ

On PunjabNovember 12, 2024

ਈ-ਪੇਪਰ

05 December 2025
05 December 2025
28 November 2025
28 November 2025
1 2 … 172 Next
 

Categories

  • austriala
  • auto
  • business
  • Chandighar
  • Education
  • English News
  • Epaper
  • Online Dating
  • Patiala
  • religon
  • trading
  • video
  • ਸੰਪਰਕ/
  • ਸਮਾਜ/Social
  • ਸਿਹਤ/Health
  • ਖਬਰਾਂ/News
  • ਖਾਸ-ਖਬਰਾਂ/Important News
  • ਖੇਡ-ਜਗਤ/Sports News
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ

Recent Posts

  • ਵਿਆਹਾਂ ਦਾ ਸੀਜ਼ਨ ਸ਼ੁਰੂ: ਬਾਜ਼ਾਰਾਂ ਵਿੱਚ ਤੇਜ਼ੀ, ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ
  • ਪਰਿਵਾਰਕ ਵਿਵਾਦ ਦੇ ਚਲਦਿਆਂ ਨੂੰਹ ਅਤੇ ਉਸਦੇ ਪੇਕਿਆਂ ’ਤੇ ਘਰ ਵਿੱਚ ਭੰਨਤੋੜ ਦਾ ਦੋਸ਼
  • ਅੱਠ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ‘ਯੈਲੋ ਅਲਰਟ’
  • ਜ਼ਿਲ੍ਹਾ ਪਰਿਸ਼ਦ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਛੁੱਟੀ ’ਤੇ ਗਏ ਪਟਿਆਲਾ ਦੇ ਐੱਸਐੱਸਪੀ
  • 1.5 ਕਰੋੜ ਜਿੱਤਣ ਮਗਰੋਂ ਮਜ਼ਦੂਰ ਪਰਿਵਾਰ ਗਾਇਬ
logo
ਪ੍ਰੀਤਨਾਮਾ ਸੱਚ ਤੇ ਨਿਰਪੱਖ ਕਲਮ ਹੈ ਜੋ ਹਮੇਸ਼ਾ ਸੱਚ ਤੇ ਕਾਇਮ ਰਹੇਗੀ ਤੇ ਪਾਠਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਂਦੀ ਰਹੇਗੀ ।
Contact us: Preetnamausa@gmail.com
FacebookTwitterYoutubeEmail
@ 2020 - PreetNama. Powered by GP Webs
PreetNama
FacebookTwitterYoutubeEmail
  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact