PreetNama
ਰਾਜਨੀਤੀ/Politics

ਪੁੱਤਰਾਂ ਲਈ ਸਿਆਸੀ ਸੰਭਾਵਨਾ ਭਾਲ ਰਹੇ ਨੇ ਬਿਰਧ ਸਿਆਸਤਦਾਨ, ਹਾਈ ਕਮਾਂਡ ਤਕ ਕੀਤੀ ਜਾ ਰਹੀ ਪਹੁੰਚ

ਬੇ ‘ਚ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਤਰੀਕ ਤੈਅ ਕਰ ਕੇ ਬਿਗਲ ਵਜਾ ਦਿੱਤਾ ਹੈ। ਇਕ ਪਾਸੇ ਉਮੀਦਵਾਰ ਟਿਕਟ ਲੈਣ ਲਈ ਯਤਨ ਕਰ ਰਹੇ ਹਨ ਤਾਂ ਦੂਜੇ ਪਾਸੇ ਬਿਰਧ ਸਿਆਸਤਦਾਨ ਆਪਣੇ ਆਪਣੇ ਪੁੱਤਰਾਂ ਜਾਂ ਪੋਤਿਆਂ ਲਈ ਸਿਆਸੀ ਜ਼ਮੀਨ ਲੱਭ ਰਹੇ ਹਨ। ਅਜਿਹੇ ਸਿਆਸਤਦਾਨਾਂ ਨੇ ਲੰਘੇ ਪੰਜ ਸਾਲਾਂ ਤੋਂ ਹਲਕੇ ਵਿਚ ਆਪਣੇ ਪੁੱਤਰ ਜਾਂ ਪੋਤੇ ਨੂੰ ਸਰਗਰਮ ਕੀਤਾ ਹੋਇਆ ਹੈ, ਇਸੇ ਗੱਲ ਦਾ ਹਵਾਲਾ ਦੇ ਕੇ ਟਿਕਟਾਂ ਮੰਗਦੇ ਨਜ਼ਰ ਆ ਰਹੇ ਹਨ। ਟਿਕਟ ਪ੍ਰਾਪਤੀ ਲਈ ਹਾਈ ਕਮਾਂਡ ਤਕ ਪਹੁੰਚ ਕੀਤੀ ਜਾ ਰਹੀ ਹੈ। ਇੱਥੋਂ ਤਕ ਵਿਧਾਇਕ ਤੇ ਸੰਸਦ ਮੈਂਬਰ ਆਪਣੇ ਇਲਾਕੇ ਵਿਚ ਰੈਲੀਆਂ ਕਰ ਕੇ ਮਾਹੌਲ ਤਿਆਰ ਕਰਨ ਵਿਚ ਰੁੱਝੇ ਹਨ। ਹੁਣ ਵੇਖਣਾ ਇਹ ਹੈ ਕਿ ਇਸ ਮੰਸ਼ਾ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਕਿੰਨੀ ਗੰਭੀਰਤਾ ਵਿਖਾਉਂਦੀ ਹੈ। ਸਾਫ਼ ਹੈ ਕਿ ਰਾਜਨੀਤੀ ਅਜੋਕੇ ਸਮੇਂ ਵਿਚ ਵੀ ਪਰਿਵਾਰਵਾਦ ਦੇ ਪਰਛਾਵੇਂ ਵਿੱਚੋਂ ਬਾਹਰ ਨਹੀਂ ਨਿਕਲ ਰਹੀ।ਲੁਧਿਆਣਾ ਦੇ ਹਲਕਾ ਰਾਏਕੋਟ ਵਿਚ ਫ਼ਤਹਿਗਡ਼੍ਹ ਸਾਹਿਬ ਤੋਂ ਐੱਮਪੀ ਡਾ. ਅਮਰ ਸਿੰਘ ਆਪਣੇ ਪੁੱਤਰ ਕਾਮਿਲ ਬੋਪਾਰਾਏ ਲਈ ਕਾਂਗਰਸ ਤੋਂ ਟਿਕਟ ਮੰਗ ਰਹੇ ਹਨ। ਲੰਘੇ 5 ਸਾਲਾਂ ਤੋਂ ਕਾਮਿਲ ਨੂੰ ਹਲਕੇ ਵਿਚ ਸਰਗਰਮ ਕੀਤਾ ਹੋਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਵਿਧਾਇਕ ਨਵਜੋਤ ਸਿੱਧੂ ਨੇ ਰਾਏਕੋਟ ਵਿਚ ਰੈਲੀ ਦੌਰਾਨ ਕਾਮਿਲ ਨੂੁੰ ਹਮਾਇਤ ਦੇ ਦਿੱਤੀ ਸੀ। ਵਰ੍ਹਾ 2017 ਦੌਰਾਨ ਡਾ. ਅਮਰ ਸਿੰਘ ਚੋਣ ਹਾਰ ਗਏ ਸਨ। ਹੁਣ ਪੁੱਤਰ ’ਤੇ ਦਾਅ ਖੇਡ ਰਹੇ ਹਨ।

ਐੱਮਪੀ ਦੂਲੋ ਚਾਹੁੰਦੇ ਨੇ ਪੁੱਤਰ ਦੀ ਕਾਂਗਰਸ ’ਚ ਵਾਪਸੀ

ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਆਪਣੇ ਪੁੱਤਰ ਬਣਦੀਪ ਸਿੰਘ ਲਈ ਨਵੀਂ ਜ਼ਮੀਨ ਭਾਲ ਰਹੇ ਹਨ। ਬਣਦੀਪ ਸਿੰÎਘ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਫਤਹਿਗਡ਼੍ਹ ਸਾਹਿਬ ਸੀਟ ਤੋਂ ਚੋਣ ਲਡ਼ ਚੁੱਕਾ ਹੈ। ਹਾਰ ਮਗਰੋਂ ਉਹ ‘ਆਪ’ ਵਿਚ ਸਰਗਰਮ ਨਹੀਂ ਹੈ। ਸੂਤਰਾਂ ਮੁਤਾਬਕ ਦੂਲੋ ਨੇ ਲੰਘੇ ਦਿਨੀਂ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਮੁਤਾਬਕ ਇਸ ਦੌਰਾਨ ਬਣਦੀਪ ਦੀ ਘਰ ਵਾਪਸੀ ਤੇ ਉਸ ਲਈ ਪਾਇਲ ਜਾਂ ਕਿਸੇ ਹੋਰ ਰਾਖਵੀਂ ਸੀਟ ਤੋਂ ਟਿਕਟ ਲਈ ਚਰਚਾ ਹੋਈ ਸੀ। ਹਾਲਾਂਕਿ ਦੂਲੋ ਨੇ ਨਾਂਹ ਕੀਤੀ ਹੈ ਕਿ ਉਸ ਮੀਟਿੰਗ ਵਿਚ ਸਿਆਸੀ ਚਰਚਾ ਹੋਈ ਸੀ।

ਵਿਧਾਇਕ ਢਿੱਲੋਂ ਨੇ ਪੋਤੇ ਲਈ ਮੰਗੀ ਟਿਕਟ

ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੀ ਵਿਧਾਨ ਸਭਾ ਚੋਣਾਂ ਵਿਚ ਪੋਤੇ ਲਈ ਟਿਕਟ ਦੀ ਮੰਗ ਕਰ ਰਹੇ ਹਨ। ਕਰਨਵੀਰ ਢਿੱਲੋਂ ਕੌਂਸਲਰ ਹੈ ਤੇ ਨਗਰ ਕੌਂਸਲ ਦਾ ਪ੍ਰਧਾਨ ਹੈ। ਇਸ ਤੋਂ ਇਲਾਵਾ ਉਹ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦਾ ਡਾਇਰੈਕਟਰ ਵੀ ਹੈ। ਲੰਘੇ ਕਰੀਬ 5 ਸਾਲਾਂ ਤੋਂ ਕਰਨਵੀਰ ਰਾਜਨੀਤੀ ਵਿਚ ਸਰਗਰਮ ਹੈ।

ਇਸੇ ਤਰ੍ਹਾਂ ਸਾਹਨੇਵਾਲ ਤੋਂ ਅਕਾਲੀ ਵਿਧਾਇਕ ਸ਼ਰਨਜੀਤ ਢਿੱਲੋਂ ਵੀ ਪੁੱਤਰ ਸਿਮਰਨਜੀਤ ਸਿੰਘ ਨੂੰ ਅੱਗੇ ਲਿਆ ਰਹੇ ਹਨ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਸਾਲ 2027 ਦੀਆਂ ਚੋਣਾਂ ਵਿਚ ਮੈਦਾਨ ਵਿਚ ਉਤਾਰਨ ਦੀ ਹਾਮੀ ਭਰਾ ਲਈ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਲਈ ਰਾਮਪੁਰਾ ਹਲਕੇ ਤੋਂ ਟਿਕਟ ਚਾਹੁੰਦੇ ਹਨ। ਉਥੇ ਮਾਨਸਾ ਤੋਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦਡ਼ ਪੁੱਤਰ ਦਿਲਰਾਜ ਸਿੰਘ ਦੀ ਮਜ਼ਬੂਤੀ ਲਈ ਯਤਨਸ਼ੀਲ ਹਨ ਜੋ ਵਿਧਾਇਕ ਹੈ। ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਪੁੱਤਰ ਰਾਹੁਲਇੰਦਰ ਦੀ ਮਜ਼ਬੂਤੀ ਲਈ ਯਤਨਸ਼ੀਲ ਹੈ। ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਆਪਣੇ ਭਤੀਜੇ ਜਸਵਿੰਦਰ ਧੀਮਾਨ ਨੂੰ ਸੁਨਾਮ ਵਿਧਾਨ ਸਭਾ ਸੀਟ ਤੋਂ ਉਤਾਰਨ ਦੀ ਤਿਆਰੀ ਵਿਚ ਹਨ। ਅਕਾਲੀ ਦਲ ਸੰਯੁਕਤ ਦੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਢੀਂਡਸਾ ਸੁਨਾਮ ਸੀਟ ਤੋਂ ਮਾਸੀ ਦੇ ਪੁੱਤਰ ਅਮਨਵੀਰ ਚੈਰੀ ਨੂੰ ਟਿਕਟ ਦਿਵਾਉਣ ਲਈ ਯਤਨਸ਼ੀਲ ਹਨ।

ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਵਿਧਾਨ ਸਭਾ ਸੀਟ ਹਲਕੇ ਤੋਂ ਐੱਮਪੀ ਮੁਹੰਮਦ ਸਦੀਕ ਆਪਣੀ ਧੀ ਜਾਵੇਦ ਅਖ਼ਤਰ ਨੂੰ ਕਾਂਗਰਸੀ ਟਿਕਟ ’ਤੇ ਚੋਣ ਲਡ਼ਾਉਣੀ ਚਾਹੁੰਦੇ ਹਨ। ਇਹ ਰਾਖਵੀਂ ਸੀਟ ਹੈ ਤੇ ਕਾਂਗਰਸ ਪਾਰਟੀ ਦੇ ਕੋਲ ਕੋਈ ਵੱਡਾ ਚਿਹਰਾ ਵੀ ਨਹੀਂ ਹੈ। ਇਸ ਸੀਟ ਤੋਂ 2017 ਵਿਚ ਸਦੀਕ ਵੀ ਚੋਣ ਲਡ਼ ਚੁੱਕੇ ਹਨ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਫ਼ਰੀਦਕੋਟ ਰਾਖਵੀਂ ਸੀਟ ਤੋਂ ਸਦੀਕ ਨੂੰ ਉਤਾਰਿਆ ਸੀ ਤੇ ਉਹ ਜਿੱਤ ਗਏ ਸਨ। ਇਵੇਂ ਹੀ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਆਪਣੇ ਪੁੱਤਰ ਅਸ਼ੀਸ਼ ਕੁਮਾਰ (ਵਕੀਲ) ਨੂੰ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਲੈ ਕੇ ਦੇਣ ਲਈ ਯਤਨਸ਼ੀਲ ਹਨ।

Related posts

ਸੋਨੇ ਦੀ ਕੀਮਤ 580 ਰੁਪਏ ਵਧ ਕੇ 97,030 ਰੁਪਏ ਪ੍ਰਤੀ ਦਸ ਗਰਾਮ ਹੋਈ

On Punjab

Twitter ‘ਤੇ ਵੱਡੀ ਕਾਰਵਾਈ, ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣ ‘ਤੇ Twitter India ਦੇ ਐੱਮਡੀ ਖਿਲਾਫ਼ ਕੇਸ ਦਰਜ, ਟ੍ਰੈਂਡ ਹੋਇਆ #Section505

On Punjab

ਮਮਤਾ ਦੇ ਦੋਸ਼ ਨੂੰ ਕੇਂਦਰ ਸਰਕਾਰ ਨੇ ਕੀਤਾ ਖਾਰਿਜ, ਦੱਸਿਆ – ਕਿਉਂ ਲਿਆ ਗਿਆ ਬੰਗਾਲ ਦੇ ਸਾਬਕਾ ਮੁੱਖ ਸਕੱਤਰ ’ਤੇ ਐਕਸ਼ਨ

On Punjab