PreetNama
ਖਾਸ-ਖਬਰਾਂ/Important News

ਪੁਲਿਸ ਅੜਿੱਕੇ ਆਇਆ ਚੋਰਾਂ ਦਾ ਬਾਪ! ਹੁਣ ਤੱਕ 100 ਕਾਰਾਂ ਉਡਾਈਆਂ

ਨਵੀਂ ਦਿੱਲੀਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਇੱਕ ਸ਼ਾਤਰ ਅਪਰਾਧੀ ਨੂੰ ਕਾਬੂ ਕੀਤਾ ਹੈ। ਕੁਣਾਲ ਨਾਂ ਦੇ ਅਪਰਾਧੀ ‘ਤੇ 100 ਤੋਂ ਜ਼ਿਆਦਾ ਕਾਰਾਂ ਚੋਰੀ ਕਰਨ ਦਾ ਮਾਮਲਾ ਦਰਜ ਹੈ। ਕੁਣਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੂੰ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਕੁਣਾਲ ਕੋਲੋਂ ਇੱਕ ਟੌਏ ਪਿਸਤੌਲ ਬਰਾਮਦ ਹੋਈ।ਬੁੱਧਵਾਰ ਨੂੰ ਸ਼ਾਹਦਰਾ ਜ਼ਿਲ੍ਹੇ ਦੀ ਪੁਲਿਸ ਟੀਮ ਨੇ ਇੱਕ ਕਾਰ ਨੂੰ ਚਾਰੋਂ ਪਾਸਿਓਂ ਘੇਰ ਲਿਆ। ਕਾਰ ਨੂੰ ਕੁਣਾਲ ਚਲਾ ਰਿਹਾ ਸੀ। ਉਸ ‘ਤੇ ਪਿਛਲੇ 20 ਸਾਲਾਂ ‘ਚ 100 ਤੋਂ ਜ਼ਿਆਦਾ ਕਾਰਾਂ ਚੋਰੀ ਕਰਨ ਦੇ ਮਾਮਲੇ ਦਰਜ ਹਨ। ਕੁਣਾਲ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਲਈ ਉਸ ਨੇ ਲੋਹੇ ਦੀ ਰਾਡ ਨੂੰ ਹਵਾ ‘ਚ ਘੁੰਮਾਇਆ ਪਰ ਸਬ ਇੰਸਪੈਕਟਰ ਰੋਹਤਾਸ਼ ਨੇ ਉਸ ਨੂੰ ਕਾਬੂ ਕਰ ਲਿਆ।

ਇਸ ਤੋਂ ਬਾਅਦ ਪੁਲਿਸ ਨੂੰ ਕੁਣਾਲ ਕੋਲੋਂ ਇੱਕ ਟੋਏ ਪਿਸਤੌਲ ਬਰਾਮਦ ਹੋਇਆ ਜਿਸ ਨੂੰ ਦੇਖ ਸਭ ਹੈਰਾਨ ਹੋ ਗਏ। ਇਸ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਕਾਰ ਦਾ ਲੌਕ ਖੋਲ੍ਹਣ ਲਈ ਕਿਹਾ ਤਾਂ ਉਸ ਨੇ ਪੰਜ ਮਿੰਟ ‘ਚ ਕਾਰ ਦਾ ਲੌਕ ਖੋਲ੍ਹ ਦਿੱਤਾ। ਕੁਣਾਲ ਦੇ ਨਾਲ ਪੁਲਿਸ ਨੇ ਉਸ ਦੇ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। 

ਡੀਸੀਪੀ ਦਾ ਕਹਿਣਾ ਹੈ ਕਿ ਦੋਵੇਂ ਰਾਤ ਨੂੰ ਨਵੀਂਆਂ ਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸੀ। ਉਸ ‘ਤੇ 21 ਤੋਂ ਜ਼ਿਆਦਾ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਕੁਣਾਲ ਪਲਾਸਟਿਕ ਸਰਜਰੀ ਕਰਾ ਤੇ ਆਪਣਾ ਨਾਂ ਪਤਾ ਬਦਲ ਕੇ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ ਹੈ।

Related posts

ਅਮਿਤ ਸ਼ਾਹ ਨੇ ਦਿੱਤਾ ਬੰਦੀ ਸਿੱਖਾਂ ਦੀ ਰਿਹਾਈ ਦਾ ਭਰੋਸਾ, ਸਿੱਖ ਜੱਥੇਬੰਦੀਆਂ ਨੇ ਸ਼ੇਖਾਵਤ ਨਾਲ ਕੀਤੀ ਮੁਲਾਕਾਤ

On Punjab

ਮਸਕ ਦਾ ਸਪੇਸਐਕਸ ਸੁਨੀਤਾ ਵਿਲੀਅਮਜ਼ ਤੇ ਬੈਰੀ ਨੂੰ ਲਿਆਏਗਾ ਵਾਪਸ

On Punjab

ਹਾਈਕੋਰਟ ਵਲੋਂ ਮਾਣਹਾਨੀ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਕੰਗਨਾ ਰਣੌਤ ਦੀ ਪਟੀਸ਼ਨ ਰੱਦ

On Punjab