PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਣੇ ’ਚ ਟੈਂਪੂ ਟਰੈਵਲਰ ਨੂੰ ਅੱਗ ਲੱਗੀ, ਨਿੱਜੀ ਕੰਪਨੀ ਦੇ ਚਾਰ ਮੁਲਾਜ਼ਮਾਂ ਦੀ ਮੌਤ

ਪੁਣੇ- ਪੁਣੇ ਨੇੜੇ ਪਿੰਪਰੀ ਛਿੰਛਵਾੜ ਇਲਾਕੇ ਵਿਚ ਇਕ ਟੈਂਪੂ ਟਰੈਵਲਰ ਨੂੰ ਅੱਗ ਲੱਗਣ ਨਾਲ ਇਸ ਵਿਚ ਸਵਾਰ ਨਿੱਜੀ ਕੰਪਨੀ ਦੇ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ। ਡੀਸੀਪੀ ਵਿਸ਼ਾਲ ਗਾਇਕਵਾੜ ਨੇ ਕਿਹਾ ਕਿ ਟੈਂਪੂ ਟਰੈਵਲਰ ਅੱਜ ਸਵੇਰੇ ਕੰਪਨੀ ਦੇ ਕੁਝ ਮੁਲਾਜ਼ਮਾਂ ਨੂੰ ਦਫ਼ਤਰ ਲੈ ਕੇ ਆ ਰਿਹਾ ਸੀ ਕਿ ਦਾਸੋ ਸਿਸਟਮਜ਼ ਨਜ਼ਦੀਕ ਇਸ ਨੂੰ ਅੱਗ ਲੱਗ ਗਈ। ਪੁਲੀਸ ਅਧਿਕਾਰੀ ਨੇ ਕਿਹਾ, ‘‘ਇਸ ਦੌਰਾਨ ਕੁਝ ਮੁਲਾਜ਼ਮ ਟੈਂਪੂ ਟਰੈਵਲਰ ’ਚੋਂ ਬਾਹਰ ਨਿਕਲਣ ਵਿਚ ਸਫ਼ਲ ਰਹੇ ਜਦੋਂਕਿ ਉਨ੍ਹਾਂ ਦੇ ਚਾਰ ਸਾਥੀ ਬਾਹਰ ਨਹੀਂ ਆ ਸਕੇ ਤੇ ਉਨ੍ਹਾਂ ਦੀ ਮੌਤ ਹੋ ਗਈ। ਵਾਹਨ ’ਚੋਂ ਝੁਲਸੀਆਂ ਲਾਸ਼ਾਂ ਬਾਹਰ ਕੱਢਣ ਦਾ ਕੰਮ ਜਾਰੀ ਹੈ।’’

Related posts

ਇਮਤਿਹਾਨ ਤੋਂ ਬਚਣ ਲਈ ਨਾਮਵਰ ਸਕੂਲ ਦਾ ਨਾਬਾਲਗ ਘਰੋਂ ਭੱਜ ਕੇ ਕਰਨ ਲੱਗਾ ਮਜ਼ਦੂਰੀ

On Punjab

ਆਪ ਨੇ ਅਮਿਤ ਪਾਲੇਕਰ ਨੂੰ ਗੋਆ ਵਿਚ ਬਣਾਇਆ ਮੁੱਖ ਮੰਤਰੀ ਚੇਹਰਾ

On Punjab

ਰੂਸ ਦੀ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬੀ, 17 ਲਾਪਤਾ

On Punjab