72.05 F
New York, US
May 2, 2025
PreetNama
ਖੇਡ-ਜਗਤ/Sports News

ਪੁਜਾਰਾ ਬੋਲੇ- ਭਾਰਤੀ ਬੱਲੇਬਾਜ਼ਾਂ ਨੂੰ ਚੁਣੌਤੀ ਪੇਸ਼ ਨਹੀਂ ਕਰੇਗੀ ਨਿਊਜ਼ੀਲੈਂਡ ਦੀ ਗੇਂਦਬਾਜ਼ੀ, ਦੱਸਿਆ ਕਾਰਨ

ਭਾਰਤ ਦੇ ਬੱਲੇਬਾਜ਼ ਚਤੇਸ਼ਵਰ ਪੁਜਾਰਾ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਗੇਂਦਬਾਜ਼ੀ ਸਾਊਥੈਂਪਟਨ ’ਚ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਭਾਰਤ ਦੇ ਬੱਲੇਬਾਜ਼ਾਂ ਲਈ ਚੁਣੌਤੀ ਪੇਸ਼ ਨਹੀਂ ਕਰੇਗਾ, ਕਿਉਂਕਿ ਮੈਚ ਨਿਰਪੱਖ ਸਥਾਨ ’ਤੇ ਖੇਡਿਆ ਜਾਵੇਗਾ। ਭਾਰਤੀ ਬੱਲੇਬਾਜ਼ਾਂ ਨੂੰ ਉਨ੍ਹਾਂ ਬਾਰੇ ਚੰਗੀ ਜਾਣਕਾਰੀ ਹੈ। ਡਬਲਯੂਟੀਸੀ ਫਾਈਨਲ 18-22 ਜੂਨ ਨੂੰ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੇਂਦਬਾਜ਼ੀ ਹਮਲਾ ਕਾਫੀ ਸੰਤੁਲਿਤ ਹੈ। ਅਸੀਂ ਪਹਿਲਾਂ ਵੀ ਉਨ੍ਹਾਂ ਦੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ ਤੇ ਸਾਨੂੰ ਇਸ ਗੱਲ ਅੰਦਾਜ਼ਾ ਹੈ ਕਿ ਉਹ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਦੇ ਹਨ, ਉਸ ਕਿਸ ਕੋਣ ਦਾ ਇਸਤੇਮਾਲ ਕਰਦੇ ਹਨ ਤੇ ਅਸੀਂ ਮੁਕਾਬਲੇ ਲਈ ਤਿਆਰ ਰਹਾਂਗੇ।

ਦੋਵੇਂ ਟੀਮਾਂ ਦੇ ਵਿਚ ਜਦੋਂ ਆਖਿਰੀ ਵਾਰ ਟੈਸਟ ਸੀਰੀਜ਼ ਖੇਡੀ ਗਈ ਸੀ ਤਾਂ ਨਿਊਜ਼ੀਲੈਂਡ ਨੇ ਘਰੇਲੂ ਸੀਰੀਜ਼ ’ਚ ਭਾਰਤ ਨੂੰ 2-0 ਹਰਾਇਆ ਸੀ। ਹਾਲਾਂਕਿ ਪੁਜਾਰਾ ਨੇ ਕਿਹਾ ਕਿ ਨਿਰਪੱਖ ਸਥਾਨ ’ਤੇ ਦੋਵਾਂ ਟੀਮਾਂ ਦਾ ਪਲੜਾ ਬਰਾਬਰ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਨਹੀਂ ਲੱਗਦਾ ਕਿ ਨਿਊਜ਼ੀਲੈਂਡ ਨੂੰ ਕੋਈ ਫਾਇਦਾ ਹੋਵੇਗਾ।

ਜਦੋਂ ਅਸੀਂ 2020 ’ਚ ਕੀਵੀ ਟੀਮ ਦੇ ਨਾਲ ਖੇਡੇ ਤਾਂ ਸੀਰੀਜ਼ ਉਨ੍ਹਾਂ ਵੱਲ ਖੇਡੀ ਗਈ। ਡਬਲਯੂਟੀਸੀ ਫਾਈਨਲ ’ਚ ਅਜਿਹਾ ਨਹੀਂ ਹੋਵੇਗਾ ਕਿਉਂਕਿ ਇਹ ਮੈਚ ਨਿਰਪੱਖ ਸਥਾਨ ’ਤੇ ਹੋਵੇਗਾ। ਕਿਸੇ ਵੀ ਟੀਮ ਨੂੰ ਘਰੇਲੂ ਲਾਭ ਨਹੀਂ ਹੋਵੇਗਾ। ਸਾਡੇ ਕੋਲ ਸਾਡਾ ਆਧਾਰ ਹੈ ਤੇ ਜੇਕਰ ਅਸੀਂ ਆਪਣੀ ਸਮਰੱਥਾ ਨਾਲ ਖੇਡਦੇ ਹਾਂ ਤਾਂ ਅਸੀਂ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹਾਂ।

Related posts

ਧੋਨੀ ਬਣੇ ਕ੍ਰਿਕਟ ਆਸਟ੍ਰੇਲੀਆ ਦੀ ਦਸ਼ਕ ਵਨਡੇ ਟੀਮ ਦੇ ਕਪਤਾਨ

On Punjab

ਆਈਸੀਸੀ ਟੀ-20 ਵਰਲਡ ਕੱਪ ਫਾਈਨਲ ‘ਚ ਪਹੁੰਚੀ ਇੰਡੀਆ ਟੀਮ

On Punjab

ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵੱਲੋਂ ਕਬੱਡੀ ਦੇ ਬਾਬਾ ਬੋਹੜ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

On Punjab