PreetNama
ਖਬਰਾਂ/News

ਪੀ.ਪੀ.ਅੈੱਸ.ਸੀ. ਦੀ ਪ੍ਰੀਖਿਅਾ ਵਿੱਚ ਪਤੀ-ਪਤਨੀ ਨੇ ਮਾਰੀ ਬਾਜੀ, ਦੋਵੇਂ ਬਣੇ ਸਕੂਲ ਮੁਖੀ

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 672 ਮੁੱਖ ਅਧਿਅਾਪਕਾਂ ਦੀ ਸਿੱਧੀ ਭਰਤੀ ਲੲੀ ਪ੍ਰੀਖਿਅਾ ਲੲੀ ਗੲੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ੳੁਮੀਦਵਾਰਾਂ ਨੇ ੲਿਹ ਲਿਖਤੀ ੲਿਮਤਿਹਾਨ ਲਿਅਾ। ੲਿਮਤਿਹਾਨ ਦੀ ਮੈਰਿਟ ਤੋਂ ਬਾਅਦ ੲਿੰਟਰਵਿੳੂ ਰੱਖੀ ਗੲੀ,ਜਿਸਦੀ ਸਾਂਝੀ ਮੈਰਿਟ ਬਣਾੲੀ ਗੲੀ। ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਮਿਹਨਤੀ ਪਤੀ-ਪਤਨੀ ਜੋੜੇ ਸ.ਬੇਅੰਤ ਸਿੰਘ ਅਤੇ ੳੁਹਨਾਂ ਦੀ ਪਤਨੀ ਸ਼੍ਰੀਮਤੀ ਗਗਨਦੀਪ ਕੌਰ, ੲਿਹਨਾਂ ਪੋਸਟਾਂ ਵਿੱਚ ਮੈਰਿਟ ਵਿੱਚ ਵਧੀਅਾ ਸਥਾਨ ਹਾਸਲ ਕਰਕੇ ਪਦ-ੳੁੱਨਤ ਹੋੲੇ ਹਨ।ੲਿਥੇ ਜ਼ਿਕਰਯੋਗ ਹੈ ਕਿ ੲਿਸਤੋੰ ਪਹਿਲਾਂ ਸ.ਬੇਅੰਤ ਸਿੰਘ ਜੋ ਕਿ ਸਰਕਾਰੀ ਮਿਡਲ ਸਕੂਲ ਕੋਹਾਲਾ ਵਿਖੇ ਸਾੲਿੰਸ ਮਾਸਟਰ ਅਤੇ ਸ਼੍ਰੀਮਤੀ ਗਗਨਦੀਪ ਕੌਰ ਸਰਕਾਰੀ ਮਿਡਲ ਸਕੂਲ ਸੈਦਾਂ ਵਾਲਾ ਵਿਖੇ ਬਤੌਰ ਸਾੲਿੰਸ ਮਿਸਟ੍ਰੈੱਸ ਸੇਵਾਵਾਂ ਨਿਭਾਅ ਰਹੇ ਸਨ। ੲਿਹਨਾਂ ਪਤੀ-ਪਤਨੀ ਦੀ ਪਦ-ੳੁੱਨਤੀ ਨਾਲ ਸਮੁੱਚੇ ਜ਼ਿਲ੍ਹੇ ਦੇ ਸਮਾਜ ਸੇਵੀ,ਸਮਾਜਿਕ,ਧਾਰਮਿਕ, ਅਤੇ ਅਧਿਅਾਪਕ ਯੂਨੀਅਨ ਦੇ ਨੁਮਾੲਿੰਦਿਅਾਂ ਅਤੇ ਜਥੇਬੰਦੀਅਾਂ ਵੱਲੋਂ ਵਧਾੲੀਅਾਂ ਦਿੱਤੀਅਾਂ   ਜਾ ਰਹੀਅਾਂ ਹਨ। ਪਦ ੳੁੱਨਤ ਹੋਣ ਤੋਂ ਬਾਅਦ ਸ.ਬੇਅੰਤ ਸਿੰਘ ਨੇ ਬਤੌਰ ਮੁੱਖ ਅਧਿਅਾਪਕ ਸਰਕਾਰੀ ਹਾੲੀ ਸਕੂਲ ਬਸਤੀ ਬੇਲਾ ਸਿੰਘ ਅਤੇ ਸ਼੍ਰੀਮਤੀ ਗਗਨਦੀਪ ਕੌਰ  ਬਤੌਰ ਮੁੱਖ ਅਧਿਅਾਪਕਾ ਸਰਕਾਰੀ ਹਾੲੀ ਸਕੂਲ ਫਰੀਦੇਵਾਲਾ ਵਿਖੇ ਅਹੁਦਾ ਸੰਭਾਲਿਅਾ। ੲਿਸ ਸਮੇਂ ਦੋਵਾਂ ਨੇ ਪ੍ਰਮਾਤਮਾ ਦਾ ਸ਼ੁੱਕਰਾਨਾ ਕੀਤਾ ਅਤੇ ਅਾਪਣੀ ੲਿਸ ਪ੍ਰਾਪਤੀ ਬਾਰੇ ਦੱਸਦਿਅਾਂ ਕਿਹਾ ਕਿ ਸਾਡੀ ਸਫਲਤਾ ਦਾ ਸਾਰਾ ਸਿਹਰਾ ਵੱਡੇ ਭਰਾ ਪਿਅਾਰਾ ਸਿੰਘ, ਧਨਵੰਤ ਸਿੰਘ ਅਤੇ ਪਰਿਵਾਰ ਨੂੰ ਜਾਂਦਾ ਹੈ। ੳੁਹਨਾਂ ਕਿਹਾ ਕਿ  ਸਿੱਖਿਅਾ ਵਿਭਾਗ ਵੱਲੋਂ ਦਿੱਤੀ ਨਵੀਂ ਜਿੰਮੇਵਾਰੀ ਨੂੰ ੳੁਹ ਪੂਰੀ ਤਨਦੇਹੀ ਨਾਲ ਨਿਭਾੳੁਣਗੇ ਅਤੇ ਸਰਕਾਰੀ ਸਕੂਲਾਂ ਦੀ ਬਿਹਤਰੀ ਲੲੀ ਹਰ ਸੰਭਵ ਯਤਨਸ਼ੀਲ ਹੋਣਗੇ।

Related posts

ਪਨਬਸ ਕੰਟਰੈਕਟ ਵਰਕਰ ਜਲ ਸਪਲਾਈ ਕਾਮਿਆ ਦੀ ਕਰਨਗੇ ਡੱਟਵੀਂ ਹਮਾਇਤ

Pritpal Kaur

Vikrant Massey Net Worth : ਲਗਜ਼ਰੀ ਗੱਡੀਆਂ, ਵਸੂਲਦੇ ਸੀ ਮੋਟੀ ਫੀਸ, ਫੌਰਨ ਚੈੱਕ ਕਰੋ ਵਿਕਰਾਂਤ ਮੈਸੀ ਦੀ ਨੈੱਟਵਰਥ ?

On Punjab

ਵੱਡੀ ਵਾਰਦਾਤ : ਮੈਟਰੋ ਸਟੇਸ਼ਨ ਤੇ ਮਿਲੀ ਬੰਬ ਦੀ ਸੂਚਨਾ, ਪੁਲਸ ਨੂੰ ਪਈਆਂ ਭਾਜੜਾਂ

On Punjab