64.72 F
New York, US
June 17, 2025
PreetNama
ਖਬਰਾਂ/News

ਪੀ.ਅੈਸ.ਯੂ. ਤੇ ਨੌਜਵਾਨ ਭਾਰਤ ਸਭਾ ਵੱਲੋਂ ਐਨ.ਆਰ.ਸੀ,ਅੈਨ.ਪੀ.ਆਰ ਅਤੇ ਸੀ.ਏ.ਏ ਦੇ ਖਿਲਾਫ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ 11 ਜਨਵਰੀ ਨੂੰ

ਅੱਜ ਸਰਕਾਰੀ ਆਈਟੀਆਈ ਲੜਕੇ ਅਤੇ ਸਰਕਾਰੀ ਆਈਟੀਆਈ ਲੜਕੀਆਂ ਵਿਖੇ ਐੱਨ ਆਰ ਸੀ ਅਤੇ ਸੀ.ਏੇ.ਏ ਨਾਂ ਦੇ ਕਾਲੇ ਕਾਨੂੰਨਾਂ ਖ਼ਿਲਾਫ਼ 11 ਜਨਵਰੀ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਲਾਇਆ ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ ਕੇਂਦਰ ਸਰਕਾਰ ਉੱਕਤ ਕਾਨੂੰਨਾਂ ਤਹਿਤ ਜਿੱਥੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ, ਉੱਥੇ ਹੀ ਦੇਸ਼ ਦੀ ਸੱਭ ਤੋਂ ਵੱਡੀ ਘੱਟਗਿਣਤੀ ਨੂੰ ਸ਼ੱਕ ਦੇ ਘੇਰੇ ਚ ਖੜ੍ਹਾ ਕਰਕੇ ਫਿਰਕੂ ਫਸਾਦਾਂ ਲਈ ਮਾਹੌਲ ਬਣਾ ਰਹੀ ਆ। ਮੁਲਕ ਨੂੰ ਲੋਕਤੰਤਰ ਦੀ ਬਜਾਏ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ । ਕਾਨੂੰਨ ਦੇ ਖਿਲਾਫ ਥਾਂ ਥਾਂ ਤੇ ਹੋ ਰਹੇ ਵਿਰੁੱਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਲੋਕਾਂ ਨੂੰ ਤਾਨਾਸ਼ਾਹੀ ਤਰੀਕੇ ਨਾਲ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ।
ਜਿਸ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਨੇ ਲਵ ਜਹਾਦ ਗਊ ਹੱਤਿਆ ਵਰਗੇ ਮੁੱਦੇ ਉਛਾਲੇ ਫਿਰ ਧਾਰਾ 370 ਹਟਾ ਕੇ ਕਸ਼ਮੀਰੀ ਲੋਕਾਂ ਤੇ ਜਬਰ ਦਾ ਕੁਹਾੜਾ ਚਲਾਇਆ ਅਤੇ ਬਾਬਰੀ ਮਸਜਿਦ ਨੂੰ ਢਹਾ ਕੇ ਰਾਮ ਮੰਦਰ ਇਸ ਦੀ ਉਸਾਰੀ ਕਰਨਾ ਉਸੇ ਫਾਸ਼ੀਵਾਦ ਨੂੰ ਅੱਗੇ ਵਧਾਉਣ ਵੱਲ ਉਠਾਏ ਗਏ ਕਦਮ ਹਨ ਅਤੇ ਹੁਣ ਐੱਨ ਆਰ ਸੀ ਅਤੇ ਸੀ ਏ ਏ ਨਾਂ ਦੇ ਕਾਨੂੰਨਾਂ ਤਹਿਤ ਮੁਲਕ ਨੂੰ ਧਾਰਮਿਕ ਆਧਾਰ ਤੇ ਨਾਗਰਿਕਤਾ ਦੇਣ ਵਾਲਾ ਕਾਨੂੰਨ ਫ਼ਿਰਕਾਪ੍ਰਸਤੀ ਨੂੰ ਹੋਰ ਹਵਾ ਦੇਣ ਵਾਲਾ ਹੈ। ਇਸਦੇ ਨਾਲ ਹੀ NRC ਕਾਨੂੰਨ ਅਰਬਾਂ ਭਾਰਤੀ ਨਾਗਰਿਕਾਂ ਨੂੰ ਲਾਈਨਾਂ ਚ ਲਾਕੇ ਸਰਕਾਰੀ ਖਜ਼ਾਨੇ ਅਤੇ ਲੋਕਾਂ ਦੀਆਂ ਜੇਬਾਂ ਤੇ ਵੀ ਭਾਰੀ ਬੋਝ ਪਾ ਰਹੀ ਆ।
ਉਹਨਾਂ ਕਿਹਾ ਕਿ ਇੱਕਲੇ ਅਸਾਮ ਵਿੱਚ ਸਰਕਾਰੀ ਖਜ਼ਾਨੇ ਚ 1600 ਕਰੋੜ ਤੇ ਲੋਕਾਂ ਦਾ 8000ਕਰੋੜ ਖਰਚ ਆਇਆ ਹੈ । ਦੂਜੇ ਪਾਸੇ ਜਦੋਂ ਸਰਕਾਰ ਸਸਤੀ ਸਿੱਖਿਆ ਤੇ ਰੁਜ਼ਗਾਰ ਤੋਂ ਇਲਾਵਾ ਸਿਹਤ ਸਹੂਲਤਾਂ ਤੋਂ ਪੱਲਾ ਝਾੜ ਰਹੀ ਹੋਵੇ ਅਜਿਹੇ ਸਮੇਂ ਲੋਕਾਂ ਦੇ ਟੈਕਸਾਂ ਨਾਲ ਇੱਕਠੇ ਕੀਤੇ ਖਜ਼ਾਨੇ ਤੇ ਲੋਕਾਂ ਦੀਆਂ ਜੇਬਾਂ ਤੇ ਪਾਏ ਜਾ ਰਹੇ ਬੇਲੋੜੇ ਬੋਝ ਪਾਉਣ ਦੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦੇਸ਼ ਨੂੰ ਐਮਰਜੈਂਸੀ ਵੱਲ ਧੱਕਣ ਵਾਲੇ ਹਾਲਾਤਾਂ ਦੀ ਵੀ ਵਿਰੋਧਤਾ ਕੀਤੀ ।
ਉਹਨਾਂ ਕਿਹਾ ਕਿ ਪੁਲਿਸ ਵੱਲੋਂ ਨਾਜਾਇਜ਼ ਰੂਪ ਵਿੱਚ ਖੁਦ ਵਾਹਨ ਸਾੜ ਕੇ ਉਸ ਦਾ ਜ਼ਿੰਮਾ ਪ੍ਰਦਰਸ਼ਨਕਾਰੀਆਂ ਤੇ ਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਣਾ ਇੱਕ ਤਾਨਾਸ਼ਾਹੀ ਕਦਮ ਹੈ ।
ਇਸ ਮੌਕੇ 11 ਜਨਵਰੀ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਲਾਇਆ ਗਿਆ ।
। ਇਸ ਮੌਕੇ ਪੀਐੱਸਯੂ ਦੇ ਹਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।

Related posts

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

ਡਿਫਾਲਟਰ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ

On Punjab

ਅਮਰੀਕਾ ‘ਚ ਨਵਾਂ ਬੈਂਕਿੰਗ ਸੰਕਟ, ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ, ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਮੱਚੀ ਹਲਚਲ

On Punjab