PreetNama
ਖਬਰਾਂ/News

ਪੀਐਸਯੂ ਅਤੇ ਐਨਬੀਐਸ ਵਲੋਂ ਐੱਨ ਆਰ ਸੀ/ ਅਤੇ ਸੀ.ਏੇ.ਏ ਖ਼ਿਲਾਫ਼ ਮੁਜਾਹਰਾ 17 ਫਰਵਰੀ ਨੂੰ.!

ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਐੱਨ ਆਰ ਸੀ/ ਅਤੇ ਸੀ.ਏੇ.ਏ ਨਾਂ ਦੇ ਗਰੀਬ ਵਿਰੋਧੀ, ਦਲਿਤ ਵਿਰੋਧੀ, ਘੱਟ ਗਿਣਤੀਆਂ ਵਿਰੋਧੀ ਅਤੇ ਫਿਰਕੂ ਵੰਡੀਆਂ ਪਾਉਣ ਵਾਲੇ ਕਾਲੇ ਕਾਨੂੰਨਾਂ ਖ਼ਿਲਾਫ਼ ਮਨਾਏ ਜਾ ਰਹੇ ਫਾਸ਼ੀਵਾਦ ਵਿਰੋਧੀ ਹਫ਼ਤੇ ਤਹਿਤ ਅਤੇ ਰੀਗਲ ਸਿਨੇਮਾ ਨੂੰ ਸ਼ਹੀਦਾਂ ਦੀ ਯਾਦਗਾਰ ਵਜੋਂ ਵਿਕਸਿਤ ਕਰਾਉਣ ਲਈ 17 ਫਰਵਰੀ ਨੂੰ ਨੇਚਰ ਪਾਰਕ ਮੋਗਾ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਵਜੋਂ ਪਿੰਡ ਢੁੱਡੀਕੇ ਵਿਖੇ ਲੋਕਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਅੌਲਖ ਜਿਲਾ ਆਗੂ ਕਮਲਦੀਪ ਕੌਰ, ਹਰਪ੍ਰੀਤ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਕੋਟਕਪੂਰਾ ਨੇ ਕਿਹਾ ਕਿ ਕੇਂਦਰ ਸਰਕਾਰ ਉੱਕਤ ਕਾਨੂੰਨਾਂ ਤਹਿਤ ਜਿੱਥੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ, ਉੱਥੇ ਹੀ ਦੇਸ਼ ਦੇ ਗਰੀਬ ਹਿੰਦੂਆਂ ,ਗਰੀਬ ਸਿੱਖਾਂ ,ਗਰੀਬ ਮੁਸਲਮਾਨਾਂ ਸਮੇਤ ਹਰੇਕ ਗਰੀਬ ਤਬਕੇ ਨੂੰ ਆਪਣੀ ਨਾਗਰਿਕਤਾ ਸਾਬਿਤ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਣਗੇ ਤੇ ਉਹ ਹੋਰ ਗਰੀਬੀ ਵਿੱਚ ਧੱਕੇ ਜਾਣਗੇ ਅਤੇ ਜਿਹੜੇ ਨਾਗਰਿਕਤਾ ਸਾਬਿਤ ਨਾ ਕਰ ਪਾਏ ,ਉਹ ਸਰਕਾਰ ਦੇ ਰਹਿਮੋ-ਕਰਮ ‘ਤੇ ਹੋਣਗੇ , ਕਿ ਉਹਨਾਂ ਨੂੰ ਮੁਲਕ ਵਿੱਚ ਰੱਖਣਾ ਜਾਂ ਨਹੀਂ । ਮੁਲਕ ਨੂੰ ਲੋਕਤੰਤਰ ਦੀ ਬਜਾਏ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ । ਕਾਨੂੰਨ ਦੇ ਖਿਲਾਫ ਥਾਂ ਥਾਂ ਤੇ ਹੋ ਰਹੇ ਵਿਰੁੱਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਲੋਕਾਂ ਨੂੰ ਤਾਨਾਸ਼ਾਹੀ ਤਰੀਕੇ ਨਾਲ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਜਿਸ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਨੇ ਲਵ ਜਹਾਦ,ਗਊ ਹੱਤਿਆ ਵਰਗੇ ਮੁੱਦੇ ਉਛਾਲੇ ਫਿਰ ਧਾਰਾ 370 ਹਟਾ ਕੇ ਕਸ਼ਮੀਰੀ ਲੋਕਾਂ ਤੇ ਜਬਰ ਦਾ ਕੁਹਾੜਾ ਚਲਾਇਆ ਅਤੇ ਬਾਬਰੀ ਮਸਜਿਦ ਨੂੰ ਢਹਾ ਕੇ ਰਾਮ ਮੰਦਰ ਇਸ ਦੀ ਉਸਾਰੀ ਕਰਨਾ ਉਸੇ ਫਾਸ਼ੀਵਾਦ ਨੂੰ ਅੱਗੇ ਵਧਾਉਣ ਵੱਲ ਉਠਾਏ ਗਏ ਕਦਮ ਹਨ ਅਤੇ ਹੁਣ ਐੱਨ ਆਰ ਸੀ ਅਤੇ ਸੀ ਏ ਏ ਨਾਂ ਦੇ ਕਾਨੂੰਨਾਂ ਤਹਿਤ ਮੁਲਕ ਨੂੰ ਧਾਰਮਿਕ ਆਧਾਰ ਤੇ ਨਾਗਰਿਕਤਾ ਦੇਣ ਵਾਲਾ ਕਾਨੂੰਨ ਫ਼ਿਰਕਾਪ੍ਰਸਤੀ ਨੂੰ ਹੋਰ ਹਵਾ ਦੇਣ ਵਾਲਾ ਹੈ। ਇਸਦੇ ਨਾਲ ਹੀ NRC ਕਾਨੂੰਨ ਅਰਬਾਂ ਭਾਰਤੀ ਨਾਗਰਿਕਾਂ ਨੂੰ ਲਾਈਨਾਂ ਚ ਲਾਕੇ ਸਰਕਾਰੀ ਖਜ਼ਾਨੇ ਅਤੇ ਲੋਕਾਂ ਦੀਆਂ ਜੇਬਾਂ ਤੇ ਵੀ ਭਾਰੀ ਬੋਝ ਪਾ ਰਹੀ ਆ। ਉਹਨਾਂ ਕਿਹਾ ਕਿ ਇੱਕਲੇ ਅਸਾਮ ਵਿੱਚ ਸਰਕਾਰੀ ਖਜ਼ਾਨੇ ਚ 1600 ਕਰੋੜ ਤੇ ਲੋਕਾਂ ਦਾ 8000ਕਰੋੜ ਖਰਚ ਆਇਆ ਹੈ । ਦੂਜੇ ਪਾਸੇ ਜਦੋਂ ਸਰਕਾਰ ਸਸਤੀ ਸਿੱਖਿਆ ਤੇ ਰੁਜ਼ਗਾਰ ਤੋਂ ਇਲਾਵਾ ਸਿਹਤ ਸਹੂਲਤਾਂ ਤੋਂ ਪੱਲਾ ਝਾੜ ਰਹੀ ਹੋਵੇ ਅਜਿਹੇ ਸਮੇਂ ਲੋਕਾਂ ਦੇ ਟੈਕਸਾਂ ਨਾਲ ਇੱਕਠੇ ਕੀਤੇ ਖਜ਼ਾਨੇ ਤੇ ਲੋਕਾਂ ਦੀਆਂ ਜੇਬਾਂ ਤੇ ਪਾਏ ਜਾ ਰਹੇ ਬੇਲੋੜੇ ਬੋਝ ਪਾਉਣ ਦੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦੇਸ਼ ਨੂੰ ਐਮਰਜੈਂਸੀ ਵੱਲ ਧੱਕਣ ਵਾਲੇ ਹਾਲਾਤਾਂ ਦੀ ਵੀ ਵਿਰੋਧਤਾ ਕੀਤੀ । ਉਹਨਾਂ ਕਿਹਾ ਕਿ ਪੁਲਿਸ ਵੱਲੋਂ ਨਾਜਾਇਜ਼ ਰੂਪ ਵਿੱਚ ਖੁਦ ਵਾਹਨ ਸਾੜ ਕੇ ਉਸ ਦਾ ਜ਼ਿੰਮਾ ਪ੍ਰਦਰਸ਼ਨਕਾਰੀਆਂ ਤੇ ਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਣਾ ਇੱਕ ਤਾਨਾਸ਼ਾਹੀ ਕਦਮ ਹੈ । ਉਨ੍ਹਾਂ ਕੇਂਦਰ ਸਰਕਾਰ ਤੇ ਦੋਸ਼ ਲਾਏ ਕਿ ਕੇਂਦਰ ਸਰਕਾਰ ਝੂਠ ਬੋਲ ਕੇ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ ਅਤੇ ਫਿਰਕੂ ਪਾਲਾਬੰਦੀ ਕਰ ਰਹੀ ਹੈ ਜਿਸ ਦੇ ਖ਼ਿਲਾਫ਼ ਵੱਡੀ ਲੜਾਈ ਲੜੀ ਜਾਵੇਗੀ । ਉਹਨਾਂ ਕਿਹਾ ਕਿ NPR ਤਹਿਤ ਕਿਸੇ ਨੂੰ ਵੀ ਕਾਗਜ਼ ਨਹੀਂ ਦਿਖਾਏ ਜਾਣਗੇ। ਇਸ ਮੌਕੇ 17 ਫਰਵਰੀ ਨੂੰ ਨੇਚਰ ਪਾਰਕ,ਮੋਗਾ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਲਾਇਆ ਗਿਆ ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਤਰਨ ਢੁੱਡੀਕੇ ,ਏਕਮ ਸਿੰਘ , ਸੰਦੀਪ ਸਿੰਘ , ਤਜਿੰਦਰ ਸਿੰਘ ਆਦਿ ਹਾਜ਼ਰ ਸਨ।

Related posts

ਅੰਮ੍ਰਿਤਸਰ ਗ੍ਰਨੇਡ ਲਾਬਿੰਗ ਘਟਨਾ ਅਮਰੀਕਾ ਅਧਾਰਿਤ ਦਹਿਸ਼ਤਗਰਦ ਹੈਪੀ ਪਾਸੀਆ ਦੇ ਦੋ ਗੁਰਗੇ ਕਾਬੂ

On Punjab

ਤਰਨ ਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਸ਼ੁਰੂ

On Punjab

UK Flights Grounded: ਬਰਤਾਨੀਆ ‘ਚ ਉਡਾਣ ਸੇਵਾ ‘ਤੇ ਪਿਆ ਅਸਰ, ਤਕਨੀਕੀ ਖਰਾਬੀ ਕਾਰਨ ਲੰਡਨ ‘ਚ ਰੋਕੀ ਗਈ ਜਹਾਜ਼ਾਂ ਦੀ ਆਵਾਜਾਈ ਬੰਦ

On Punjab