73.9 F
New York, US
March 11, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਪਿਓ ਨਾਲ ਮਿਲ ਕੇ ਕੀਤਾ ਮਾਂ ਤੇ ਚਾਰ ਭੈਣਾਂ ਦਾ ਕਤਲ

ਲਖਨਊ-ਨਵੇਂ ਸਾਲ ਦੀ ਇੱਕ ਭਿਆਨਕ ਸ਼ੁਰੂਆਤ ਦੌਰਾਨ ਯੂਪੀ ਦੀ ਰਾਜਧਾਨੀ ਲਖਨਊ ਪੁਲੀਸ ਨੇ ਬੁੱਧਵਾਰ ਨੂੰ ਇੱਕ 24 ਸਾਲਾ ਵਿਅਕਤੀ ਅਰਸ਼ਦ ਨੂੰ ਸ਼ਹਿਰ ਦੇ ਇੱਕ ਹੋਟਲ ਵਿੱਚ ਆਪਣੀ ਮਾਂ ਅਤੇ ਚਾਰ ਭੈਣਾਂ ਦੇ ਗਲ਼ ਵੱਢ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਸ ਵੱਲੋਂ ਕਥਿਤ ਤੌਰ ‘ਤੇ ਆਪਣੇ ਪਿਤਾ ਦੀ ਮਦਦ ਨਾਲ ਕੀਤੇ ਗਏ ਇਨ੍ਹਾਂ ਕਤਲਾਂ ਨੇ ਪੂਰੇ ਖੇਤਰ ਵਿੱਚ ਸਹਿਮ ਦੀ ਲਹਿਰ ਫੈਲਾ ਦਿੱਤੀ ਹੈ।

ਡਿਪਟੀ ਕਮਿਸ਼ਨਰ ਆਫ਼ ਪੁਲੀਸ (Deputy Commissioner of Police – DCP) ਸੈਂਟਰਲ ਰਵੀਨਾ ਤਿਆਗੀ (Raveena Tyagi) ਨੇ ਇਹ ਜਾਣਕਾਰੀ ਦਿੰਦਿਆਂ ਕਿਹਾ, “ਸਾਨੂੰ ਥਾਣਾ ਨਾਕਾ ਖੇਤਰ ਤੋਂ ਸੂਚਨਾ ਮਿਲੀ ਸੀ ਕਿ ਹੋਟਲ ਸ਼ਰਨਜੀਤ (Hotel Sharanjeet) ਦੇ ਇੱਕ ਕਮਰੇ ਵਿੱਚੋਂ ਪੰਜ ਲਾਸ਼ਾਂ ਮਿਲੀਆਂ ਹਨ। ਮੁਲਜ਼ਮ ਅਰਸ਼ਦ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਨੇ ਆਪਣੀ ਮਾਂ ਅਤੇ ਚਾਰ ਭੈਣਾਂ ਦੀ ਹੱਤਿਆ ਕਰਨ ਦਾ ਜੁਰਮ ਕਬੂਲਿਆ ਹੈ। ਇਨ੍ਹਾਂ ਵਿਚੋਂ ਕੁਝ ਦੀ ਜਾਨ ਗਲ਼ਾ ਵੱਢ ਕੇ ਅਤੇ ਕੁਝ ਦੀਆਂ ਵੀਣੀਆਂ ਦੀਆਂ ਨਸਾਂ ਵੱਢ ਕੇ ਲਈ ਗਈ।”

ਮ੍ਰਿਤਕਾਂ ਦੀ ਪਛਾਣ ਆਲੀਆ (9), ਅਲਸ਼ੀਆ (19), ਅਕਸਾ (16), ਰਹਿਮੀਨ (18) ਅਤੇ ਉਨ੍ਹਾਂ ਦੀ ਮਾਂ ਅਸਮਾ ਵਜੋਂ ਹੋਈ ਹੈ। ਬੇਰਹਿਮੀ ਨਾਲ ਕੀਤੇ ਗਏ ਇਨ੍ਹਾਂ ਕਤਲਾਂ ਦਾ ਪਤਾ ਉਦੋਂ ਲੱਗਿਆ ਜਦੋਂ ਹੋਟਲ ਸਟਾਫ ਨੇ ਇੱਕ ਕਮਰੇ ਵਿੱਚ ਲਾਸ਼ਾਂ ਮਿਲਣ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਇਸਲਾਮ ਨਗਰ, ਟੇਡੀ ਬਾਗੀਆ, ਕੁਬੇਰਪੁਰ, ਆਗਰਾ ਦੇ ਵਸਨੀਕ ਅਰਸ਼ਦ ਨੇ ਪੁੱਛਗਿੱਛ ਦੌਰਾਨ ਕਥਿਤ ਤੌਰ ‘ਤੇ ਮੰਨਿਆ ਕਿ ਇਹ ਕਤਲ ਗੁਆਂਢੀਆਂ ਨਾਲ ਜੁੜੇ ਪਰਿਵਾਰਕ ਝਗੜੇ ਕਾਰਨ ਹੋਏ ਸਨ।
ਉਸ ਦੇ ਇਕਬਾਲੀਆ ਬਿਆਨ ਮੁਤਾਬਕ ਪਰਿਵਾਰ ਨੂੰ ਪਹਿਲਾਂ ਅਜਮੇਰ ਸ਼ਰੀਫ਼ ਲਿਜਾਇਆ ਗਿਆ ਅਤੇ ਫਿਰ ਕਤਲ ਕੀਤੇ ਜਾਣ ਤੋਂ ਇੱਕ ਦਿਨ ਪਹਿਲਾਂ ਸਭ ਨੂੰ ਲਖਨਊ ਲਿਆਂਦਾ ਗਿਆ। ਡੀਸੀਪੀ ਤਿਆਗੀ ਨੇ ਕਿਹਾ, “ਅਰਸ਼ਦ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਿਤਾ ਨੇ ਇਹ ਜੁਰਮ ਕਰਨ ਵਿੱਚ ਮਦਦ ਕੀਤੀ ਹੈ। ਉਂਝ ਇਹ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ ਕਿ ਉਸ ਦੇ ਪਿਤਾ ਦਾ ਜੁਰਮ ਵਿਚ ਕਿੰਨਾ ਹੱਥ ਹੈ। ਅਸੀਂ ਹੋਰ ਪੁੱਛਗਿੱਛ ਲਈ ਆਗਰਾ ਪੁਲੀਸ ਨਾਲ ਸੰਪਰਕ ਕੀਤਾ ਹੈ।”

ਮੁਲਜ਼ਮ ਨੇ ਦੱਸਿਆ ਕਿ ਉਸਨੇ ਪਹਿਲਾਂ ਆਪਣੀ ਮਾਂ ਨੂੰ ਮਾਰਿਆ ਅਤੇ ਫਿਰ ਆਪਣੀਆਂ ਭੈਣਾਂ ਦੀ  ਜਾਨ ਲਈ, ਜਦੋਂ ਉਹ ਹੋਟਲ ਦੇ ਕਮਰੇ ਵਿੱਚ ਸੁੱਤੀਆਂ ਹੋਈਆਂ ਸਨ। ਇੱਕ ਵੀਡੀਓ ਕਲਿੱਪ ਵਿੱਚ ਅਰਸ਼ਦ ਨੂੰ ਅਪਰਾਧ ਦਾ ਵਰਣਨ ਕਰਦੇ ਹੋਏ ਅਤੇ ਇਹ ਖੁਲਾਸਾ ਕਰਦੇ ਹੋਏ ਦਿਖਾਇਆ ਗਿਆ ਹੈ ਕਿ ਉਸ ਨੇ ਇਹ ਕਾਰਾ ਪਰਿਵਾਰਕ ਝਗੜਿਆਂ ਕਾਰਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਨਿਰਾਸ਼ਾ ਦੇ ਸਿੱਟੇ ਵਜੋਂ ਕੀਤਾ ਹੈ।

Related posts

10 ਸਾਲਾ ਬੱਚੇ ਦੀ ਨਹਿਰ ‘ਚ ਡੁੱਬਣ ਨਾਲ ਮੌਤ

On Punjab

ਡਾਕਟਰਾਂ ‘ਤੇ ਹਮਲਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਰਾਸ਼ਟਰਪਤੀ ਨੇ ਇਸ ਕਾਨੂੰਨ ਨੂੰ ਦਿੱਤੀ ਮਨਜ਼ੂਰੀ

On Punjab

‘ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ’, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ ਸੁਪਰੀਮ ਕੋਰਟ ਨੇ ਨਿੱਜੀ ਸੰਪਤੀ ਵਿਵਾਦ ’ਤੇ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਦੇ 9 ਜੱਜਾਂ ਦੇ ਵੱਡੇ ਬੈਂਚ ਨੇ ਮੰਗਲਵਾਰ ਨੂੰ ਆਪਣੇ ਅਹਿਮ ਫ਼ੈਸਲੇ ’ਚ ਕਿਹਾ ਕਿ ਸਰਕਾਰ ਸਾਰੀਆਂ ਨਿੱਜੀ ਸੰਪਤੀਆਂ ਦੀ ਵਰਤੋਂ ਉਦੋਂ ਤਕ ਨਹੀਂ ਕਰ ਸਕਦੀ, ਜਦੋਂ ਤਕ ਜਨਤਕ ਹਿੱਤ ਨਾ ਜੁੜ ਰਹੇ ਹੋਣ।

On Punjab