PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਪਿਆਰ ’ਚ ‘ਧੋਖਾ’ ਮਿਲਣ ਤੋਂ ਦੁਖੀ ਨੌਜਵਾਨ ਵੱਲੋਂ ਗਲ਼ ਫਾਹਾ ਲੈ ਖ਼ੁਦਕੁਸ਼ੀ

ਡੇਰਾਬੱਸੀ: ਇਥੋਂ ਦੀ ਗੁਲਾਬਗੜ੍ਹ ਸੜਕ ’ਤੇ ਅੱਜ ਸਵੇਰ ਇੱਕ ਨੌਜਵਾਨ ਨੇ ਗਲ਼ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਉਸ ਨੇ ਇਹ ਸਿਰੇ ਦਾ ਕਦਮ ਕਥਿਤ ਤੌਰ ’ਤੇ ਪਿਆਰ ਵਿਚ ਧੋਖਾ ਮਿਲਣ ਕਾਰਨ ਚੁੱਕਿਆ ਹੈ।

ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਬਾਸੀ, ਪਿੰਡ ਜਹਾਰਪੁਰ ਦੇ ਤੌਰ ’ਤੇ ਹੋਈ ਹੈ। ਮ੍ਰਿਤਕ ਗੁਲਾਬਗੜ੍ਹ ਸੜਕ ’ਤੇ ਵਾਟਰ ਫਿਲਟਰ ਦੀ ਦੁਕਾਨ ਕਰਦਾ ਸੀ।ਹਰਪ੍ਰੀਤ ਵੱਲੋਂ ਆਪਣੀ ਇੰਸਟਾਗਰਾਮ ਆਈਡੀ ’ਤੇ ਕੀਤੀ ਪੋਸਟ ਮੁਤਾਬਕ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ, ਜਿਸ ਨੇ ਉਸ ਨੂੰ ਧੋਖਾ ਦੇ ਦਿੱਤਾ। ਇਸ ਕਾਰਨ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਗਿਆ ਹੈ।ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

ਬਜਟ ਵਿਚ ਮੱਧ ਵਰਗ ਲਈ ਕੁਝ ਨਹੀਂ, ਸਿਰਫ਼ ਬਿਹਾਰ ਨੂੰ ਖੁਸ਼ ਕਰਨ ਦੀ ਕਵਾਇਦ: ਵਿਰੋਧੀ ਧਿਰਾਂ

On Punjab

ਯੂਨੀਵਰਸਿਟੀ ‘ਚ ਸ਼ਰੇਆਮ ਰੈਗਿੰਗ, 150 ਵਿਦਿਆਰਥੀਆਂ ਨੂੰ ਕੀਤਾ ਗੰਜਾ

On Punjab

ਗਾਜ਼ਾ ਪੱਟੀ ‘ਚ ਇਜ਼ਰਾਈਲ ਨੇ ਮੁੜ ਕੀਤੇ ਹਵਾਈ ਹਮਲੇ, ਅਮਰੀਕੀ ਦਬਾਅ ਦੇ ਬਾਵਜੂਦ ਹਮਾਸ ਖ਼ਿਲਾਫ਼ ਖਤਰਨਾਕ ਮਿਸ਼ਨ ’ਤੇ

On Punjab