72.05 F
New York, US
May 1, 2025
PreetNama
ਫਿਲਮ-ਸੰਸਾਰ/Filmy

‘ਪਿਆਰੀ ਸਾਈਨਾ, ਮੈਂ ਆਪਣੇ ਮਜ਼ਾਕ ਲਈ ਮਾਫ਼ੀ ਮੰਗਦਾ ਹਾਂ’,ਸਾਈਨਾ ਨੇਹਵਾਲ ਨਾਲ ਵਿਵਾਦਤ ਟਵੀਟ ਤੋਂ ਬਾਅਦ ਐਕਟਰ ਸਿਧਾਰਥ ਨੇ ਮੰਗੀ ਮਾਫ਼ੀ

ਬਾਲੀਵੁੱਡ ਐਕਟਰ ਸਿਧਾਰਥ ਨੇ ਬੈਡਮਿੰਟਨ ਖਿਡਾਰਨ ਸਾਈਨਾ ਨੇਹਵਾਲ ਲਈ ਕੀਤੀ ਗਈ ਵਿਵਾਦਤ ਟਿੱਪਣੀ ਲਈ ਮਾਫ਼ੀ ਮੰਗੀ ਹੈ। ਬੀਤੇ ਦਿਨੀਂ ਸਾਈਨਾ ਨੇਹਵਾਲ ਨੇ ਪੰਜਾਬ ਦੇ ਬਠਿੰਡਾ ’ਚ ਇਕ ਫ਼ਲਾਈਓਵਰ ’ਤੇ ਪੀਐੱਮ ਮੋਦੀ ਦੇ ਕਾਫ਼ਲੇ ਨੂੰ 20 ਮਿੰਟ ਲਈ ਰੋਕੇ ਜਾਣ ’ਤੇ ਟਵੀਟਰ ਦੇ ਜ਼ਰੀਏ ਚਿੰਤਾ ਜਤਾਈ ਸੀ।

ਇਸ ’ਤੇ ਸਾਈਨਾ ਨੇਹਵਾਲ ਦੇ ਟਵੀਟ ’ਤੇ ਸਿਧਾਰਥ ਨੇ ਵਿਵਾਦਤ ਟਵੀਟ ਕੀਤਾ ਸੀ। ਹੁਣ ਉਸ ਨੇ ਸ਼ੋਸ਼ਲ ਮੀਡੀਆ ਦੇ ਜ਼ਰੀਏ ਸਾਈਨਾ ਨੇਹਵਾਲ ਕੋਲੋਂ ਮਾਫ਼ੀ ਮੰਗੀ ਹੈ। ਉਸ ਨੇ ਆਪਣੇ ਅਧਿਕਾਰਤ ਟਵੀਟਰ ’ਤੇ ਮਾਫ਼ੀਨਾਮਾ ਸ਼ੇਅਰ ਕੀਤਾ ਹੈ। ਜਿਸ ’ਚ ਉਸ ਨੇ ਸਾਈਨਾ ਕੋਲੋਂ ਆਪਣੇ ਖ਼ਰਾਬ ਮਜ਼ਾਕ ਲਈ ਮਾਫ਼ੀ ਮੰਗੀ ਹੈ।

ਸਿਧਾਰਥ ਨੇ ਆਪਣੇ ਮਾਫ਼ੀਨਾਮੇ ’ਚ ਲਿਖਿਆ ਹੈ, ਮੈਨੂੰ ਆਪਣੇ ਸ਼ਬਦਾਂ ਦੀ ਚੋਣ ’ਤੇ ਧਿਆਨ ਦੇਣਾ ਚਾਹੀਦਾ ਸੀ। ਮੈਂ ਖ਼ੁਦ ਇਕ ਕੱਟੜ ਨਾਰੀਵਾਦੀ ਸਮੱਰਥਕ ਹਾਂ ਤੇ ਮੈਂ ਯਕੀਨ ਦਵਾਉਂਦਾ ਹਾਂ ਕਿ ਮੇਰੀ ਟਵੀਟ ’ਚ ਕੋਈ ਲਿੰਗ ਸੂਚਿਤ ਨਹੀਂ ਸੀ।

ਮਾਫ਼ੀਨਾਮੇ ਦੇ ਅਖ਼ੀਰ ’ਚ ਸਿਥਾਰਥ ਨੇ ਲਿਖਿਆ, ਉਮੀਦ ਹੈ ਕਿ ਤੁਸੀਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਮੇਰੇ ਇਸ ਮਾਫ਼ੀਨਾਮੇ ਨੂੰ ਸਵੀਕਾਰ ਕਰੋਗੇ। ਤੁਸੀਂ ਹਮੇਸ਼ਾ ਮੇਰੀ ਚੈਂਪੀਅਨ ਰਹੋਗੀ।’ ਦੱਸਣਯੋਗ ਹੈ ਕਿ ਬੀਤੇ ਦਿਨੀਂ ਸਾਈਨੇ ਨੇਹਵਾਲ ਨੇ ਪੀਐੱਨ ਮੋਦੀ ਦੀ ਸੁਰੱਖਿਆ ਨੂੰ ਲੈਕੇ ਆਪਣੇ ਟਵੀਟ ’ਚ ਲਿਖਿਆ ਸੀ,‘ ਕੋਈ ਵੀ ਰਾਸ਼ਟਰ ਆਪਣੇ ਆਪ ਦੇ ਸੁਰੱਖਿਅਤ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਜੇ ਉਸ ਦੇ ਆਪਣੇ ਪ੍ਰਧਾਨਮੰਤਰੀ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾਂਦਾ ਹੈ।’

ਸਾਈਨਾ ਨੇਹਵਾਲ ਦੇ ਇਸ ਟਵੀਟ ਦੇ ਜਵਾਬ ’ਚ ਸਿਧਾਰਥ ਨੇ ਲਿਖਿਆ ਕਿ ਦੁਨੀਆਂ ਦੀ ਛੋਟੀ ਚੈਂਪੀਅਨ… ਈਸ਼ਵਰ ਦਾ ਸ਼ੁਕਰ ਹੈ ਕਿ ਭਾਰਤ ਕੋਲ ਰੱਖਿਅਕ ਹਨ। ਉੱਥੇ ਹੀ ਇਸ ਪੂਰੇ ਮਾਮਲੇ ’ਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਟਵੀਟਰ ਇੰਡੀਆ ਨੂੰ ਅਰਜ਼ੀ ਲਿਖ ਕੇ ਸਾਈਨਾ ਨੇਹਵਾਲ ’ਤੇ ਐਕਟਰ ਸਿਧਾਰਥ ਦੇ ਟਵੀਟਰ ਅਕਾਊਂਟ ਨੂੰ ਬਲਾਕ ਕਰਨ ਦੀ ਮੰਗ ਕੀਤੀ ਸੀ। ਨਾਲ ਹੀ ਐੱਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ। ਮਹਿਲਾ ਕਮਿਸ਼ਨ ਨੇ ਸਿਧਾਰਥ ਦੇ ਟਵੀਟ ਨੂੰ ਮਹਿਲਾ ਵਿਰੋਧੀ ਕਿਹਾ ਹੈ।

Related posts

Dilip Kumar Passed Away: ‘ਟ੍ਰੈਜਡੀ ਕਿੰਗ’ ਦਲੀਪ ਕੁਮਾਰ ਸਪੁਰਦ-ਏ-ਖ਼ਾਕ, ਸਾਇਰਾ ਬਾਨੋ ਨੇ ਕਬਰਸਤਾਨ ਜਾ ਕੇ ਕੀਤਾ ਆਖਰੀ ਸਲਾਮ

On Punjab

Wimbledon Open Tennis Tournament : ਕਿਰਗਿਓਸ ਨੂੰ ਹਰਾ ਕੇ ਜੋਕੋਵਿਕ ਨੇ ਜਿੱਤਿਆ ਵਿੰਬਲਡਨ ਓਪਨ ਦਾ ਖ਼ਿਤਾਬ

On Punjab

Priyanka Lashes Out : ਨਿਕ ਜੋਨਸ ਦੀ ਬੀਵੀ ਲਿਖੇ ਜਾਣ ’ਤੇ ਭੜਕੀ ਪ੍ਰਿਅੰਕਾ ਚੋਪੜਾ, ਪੁੱਛਿਆ – ਇਹ ਔਰਤਾਂ ਦੇ ਨਾਲ ਹੀ ਕਿਉਂ ਹੁੰਦਾ ਹੈ?

On Punjab