29.19 F
New York, US
December 28, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਾਕਿ ’ਚ ਸੈਂਕੜੇ ਮੁਸਾਫ਼ਰਾਂ ਨੂੰ ਲਿਜਾ ਰਹੀ ਰੇਲ ਗੱਡੀ ‘ਤੇ ਫਾਇਰਿੰਗ, ਗੱਡੀ ਨੂੰ ਅਗਵਾ ਕੀਤੇ ਜਾਣ ਦੀ ਖ਼ਬਰ

ਕੋਇਟਾ: ਪੁਲੀਸ ਅਤੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਦੱਖਣ-ਪੱਛਮੀ ਪਾਕਿਸਤਾਨ ਵਿੱਚ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਮੁਸਾਫ਼ਰ ਰੇਲਗੱਡੀ ‘ਤੇ ਵੱਖਵਾਦੀ ਦਹਿਸ਼ਤਗਰਦਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਰੇਲ ਡਰਾਈਵਰ ਜ਼ਖਮੀ ਹੋ ਗਿਆ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਫਰ ਐਕਸਪ੍ਰੈਸ ਦੀਆਂ ਨੌਂ ਬੋਗੀਆਂ ਵਿੱਚ ਲਗਭਗ 400 ਯਾਤਰੀ ਸਵਾਰ ਸਨ। ਹਮਲੇ ਵੇਲੇ ਇਹ ਗੱਡੀ ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ ਖ਼ੈਬਰ ਪਖ਼ਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਜਾ ਰਹੀ ਸੀ।

ਸੂਬਾਈ ਸਰਕਾਰ ਜਾਂ ਰੇਲਵੇ ਦੇ ਅਧਿਕਾਰੀਆਂ ਨੇ ਮੁਸਾਫ਼ਰਾਂ ਨੂੰ ਬੰਧਕ ਜਾਂ ਰੇਲ ਗੱਡੀ ਨੂੰ ਅਗਵਾ ਕੀਤੇ ਜਾਣਦੀ ਪੁਸ਼ਟੀ ਨਹੀਂ ਕੀਤੀ, ਪਰ ਵੱਖਵਾਦੀਆਂ ਨੇ ਅਜਿਹੇ ਦਾਅਵੇ ਕੀਤੇ ਹਨ।

ਇੱਕ ਰੇਲਵੇ ਅਧਿਕਾਰੀ ਨੇ ਕਿਹਾ ਕਿ ਬਲੋਚਿਸਤਾਨ ਦੇ ਬੋਲਾਨ ਜ਼ਿਲ੍ਹੇ ਦੇ ਮੁਸ਼ਕਾਫ ਖੇਤਰ ਵਿੱਚ ਸੁਰੱਖਿਆ ਬਲ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ।

ਸਰਕਾਰੀ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ, ‘ਬਲੋਚਿਸਤਾਨ ਸਰਕਾਰ ਨੇ ਐਮਰਜੈਂਸੀ ਉਪਾਅ ਲਾਗੂ ਕਰ ਦਿੱਤੇ ਹਨ ਅਤੇ ਸਾਰੇ ਅਦਾਰਿਆਂ ਨੂੰ ਸਥਿਤੀ ਨਾਲ ਨਜਿੱਠਣ ਲਈ ਚੌਕਸ ਕਰ ਦਿੱਤਾ ਗਿਆ ਹੈ।’’

Related posts

Arvind Kejriwal : ਵਿਪਾਸਨਾ ਦੇ 7 ਦਿਨਾਂ ਬਾਅਦ ਪਰਤੇ ਸੀਐੱਮ ਕੇਜਰੀਵਾਲ, ਪੀਐੱਮ ਮੋਦੀ ਦੀ ਮਾਂ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ

On Punjab

ਚੀਨ ਦੀ ਮਦਦ ਦੇ ਬਾਵਜੂਦ ਸਰਹੱਦ ਪਾਰ ਸਥਿਤੀ ਬੇਹੱਦ ਮਾੜੀ: ਉਮਰ ਅਬਦੁੱਲਾ

On Punjab

ਨਵੀਂ ਖੋਜ ‘ਚ ਹੈਰਾਨੀਜਨਕ ਖੁਲਾਸਾ: ਘਰ ‘ਚ ਲੱਗੇ 10 ਰੁੱਖ ਤਾਂ ਇੰਨੀ ਵੱਧ ਜਾਵੇਗੀ ਉਮਰ

On Punjab