PreetNama
ਖੇਡ-ਜਗਤ/Sports News

ਪਾਕਿ ਕਪਤਾਨ ਨੂੰ ਖੁਦ ਤੋਂ ਵੱਧ ਅੱਲ੍ਹਾ ‘ਤੇ ਭਰੋਸਾ, ਬੰਗਲਾਦੇਸ਼ ਖਿਲਾਫ 500 ਤੋਂ ਵੱਧ ਦੌੜਾਂ ਬਣਾਉਣ ਦਾ ਦਾਅਵਾ

ਨਵੀਂ ਦਿੱਲੀਇੱਕ ਪਾਸੇ ਪਾਕਿਸਤਾਨ ਕ੍ਰਿਕਟ ਟੀਮ ਲਈ ਵਰਲਡ ਕੱਪ 2019 ਦੇ ਸੈਮੀਫਾਈਨਲ ‘ਚ ਜਾਣ ਦੇ ਸਾਰੇ ਰਾਹ ਬੰਦ ਹੁੰਦੇ ਨਜ਼ਰ ਆ ਰਹੇ ਹਨ। ਉਧਰ ਹੀ ਟੀਮ ਦੇ ਕਪਤਾਨ ਸਰਫਰਾਜ਼ ਨੂੰ ਅਜੇ ਵੀ ਖੁਦ ਤੋਂ ਜ਼ਿਆਦਾ ਅੱਲ੍ਹਾ ਦੇ ਚਮਤਕਾਰ ‘ਤੇ ਭਰੋਸਾ ਹੈ। ਉਨ੍ਹਾਂ ਕਿਹਾ ਕਿ ਆਖਰੀ ਮੈਚ ‘ਚ ਪਾਕਿਸਤਾਨ ਟੀਮ ਬੰਗਲਾਦੇਸ਼ ਖਿਲਾਫ 500 ਤੋਂ ਜ਼ਿਆਦਾ ਦੌੜਾਂ ਬਣਾਵੇਗੀ।

ਸਰਫਰਾਜ਼ ਨੇ ਕਿਹਾ, “ਸੈਮੀਫਾਈਨਲ ਲਈ ਜੋ ਜ਼ਰੂਰਤ ਹੈਅਸੀਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਅਸੀਂ ਅਸਲੀਅਤ ਦੇ ਨਾਲ ਰਹਾਂਗੇ। ਜੇਕਰ ਅੱਲ੍ਹਾ ਨੇ ਚਾਹਿਆ ਤਾਂ ਚਮਤਕਾਰ ਹੋ ਸਕਦਾ ਹੈ।” ਉਨ੍ਹਾਂ ਅੱਗੇ ਕਿਹਾ, “ਅਸੀਂ ਬੰਗਲਾਦੇਸ਼ ਖਿਲਾਫ 500 ਤੋਂ ਜ਼ਿਆਦ ਦੌੜਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਨ੍ਹਾਂ ਨੂੰ 50 ਦੌੜਾਂ ‘ਤੇ ਆਲਆਉਟ ਕਰਨ ਦੀ ਕੋਸ਼ਿਸ਼ ਕਰਾਂਗੇ।”

ਜੇਕਰ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ 11 ਪੁਆਇੰਟ ਨਾਲ ਪੁਆਇੰਟ ਟੇਬਲ ‘ਚ ਚੌਥੇ ਨੰਬਰ ਤੇ ਪਾਕਿਸਤਾਨ ਨੌਂ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਜੇਕਰ ਅੱਜ ਪਾਕਿ ਜਿੱਤਦਾ ਹੈ ਤਾਂ ਉਹ 11 ਪੁਆਇੰਟ ਹਾਸਲ ਕਰ ਲਵੇਗਾ ਪਰ ਉਸ ਦਾ ਰਨ ਰੇਟ ਨਿਊਜ਼ੀਲੈਂਡ ਤੋਂ ਕਿਤੇ ਘੱਟ ਹੈ। ਆਪਣਾ ਰਨ ਰੇਟ ਸਹੀ ਕਰਨ ਲਈ ਪਾਕਿਸਤਾਨ ਨੂੰ 300 ਤੋਂ ਜ਼ਿਆਦਾ ਦੌੜਾਂ ਨਾਲ ਜਿੱਤ ਹਾਸਲ ਕਰਨੀ ਪਵੇਗੀ

Related posts

ਜੇ ਭਾਰਤ ਸਾਡੇ ਲਈ 10,000 ਵੈਂਟੀਲੇਟਰ ਬਣਾਉਂਦਾ ਹੈ, ਤਾਂ ਅਸੀਂ ਇਸ ਨੂੰ ਜ਼ਿੰਦਗੀ ‘ਚ ਕਦੇ ਨਹੀਂ ਭੁੱਲਾਂਗੇ : ਅਖਤਰ

On Punjab

ਦਿਓਰ ਦੇ ਵਿਆਹ ‘ਚ ਪ੍ਰਿਅੰਕਾ ਚੋਪੜਾ ਬਣੀ ਗੁਲਾਬੋ, ਤਸਵੀਰਾਂ ਵਾਇਰਲ

On Punjab

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਮੈਚ ਅੱਜ

On Punjab