PreetNama
ਸਮਾਜ/Social

ਪਾਕਿਸਤਾਨ ਵੱਲੋਂ 2,050 ਵਾਰ ਫਾਇਰਿੰਗ, 21 ਭਾਰਤੀਆਂ ਦੀ ਮੌਤ

ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਇਸ ਸਾਲ ਹੁਣ ਤੱਕ ਪਾਕਿਸਤਾਨ ਨੇ 2,050 ਵਾਰੀ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਇਸ ਨਾਲ 21 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਇਹ ਗੋਲੀਬਾਰੀ ਬਗੈਰ ਉਕਸਾਉਣ ਤੋਂ ਕੀਤੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਫਿਕਰ ਪਾਕਿਸਤਾਨ ਸਾਹਮਣੇ ਰੱਖੇ ਹਨ। ਉਨ੍ਹਾਂ ਕਿਹਾ ਕਿ ਪਾਕਿ ਫੌ ਵੱਲੋਂ ਬਿਨਾ ਉਕਸਾਉਣ ਦੇ ਹੀ ਫਾਇਰੰਗ ਕੀਤੀ ਗਈ ਹੈ। ਪਾਕਿ ਰੇਂਜ਼ਰ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਸ ਵਿੱਚ ਆਮ ਨਾਗਰਿਕ ਮਾਰੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਨੇ ਗੁਆਂਢੀ ਮੁਲਕ ਨੂੰ ਸਪਸ਼ਟ ਕੀਤਾ ਹੈ ਕਿ ਕੰਟੋਰਲ ਰੇਖਾ ਤੇ ਕੌਮਾਂਤਰੀ ਸਰਹੱਦ ‘ਤੇ 2003 ਤੋਂ ਗੋਲੀਬੰਦੀ ਦੀ ਪਾਲਣਾ ਕਰੇ।

Related posts

ਭਗਵੰਤ ਮਾਨ ਨੇ ਪ੍ਰਦੂਸ਼ਣ ਮੁਕਤ ਪਲਾਂਟ ਲਈ ਦੁਹਰਾਈ ਵਚਨਬੱਧਤਾ

On Punjab

ਸ੍ਰੀਨਗਰ ਤੋਂ ਉਡਾਣ ਭਰ ਕੇ ਆਏ ਏਅਰ ਇੰਡੀਆ ਐਕਸਪ੍ਰੈੱਸ ਦੇ ਪਾਇਲਟ ਦੀ ਦਿੱਲੀ ’ਚ ਮੌਤ

On Punjab

ਗਜ਼ਲ

Pritpal Kaur