PreetNama
ਸਮਾਜ/Social

ਪਾਕਿਸਤਾਨ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਓਸਾਮਾ ਬਿਨ ਲਾਦੇਨ ਨੂੰ ਕਿਹਾ ‘ਸ਼ਹੀਦ’

ਇਸਲਾਮਾਬਾਦ: ਅੱਤਵਾਦ ਦੇ ਖਾਤਮੇ ਲਈ ਪਾਕਿਸਤਾਨ ਦਾ ਕੀ ਰਵੱਈਆ ਹੈ, ਇਹ ਦੇਸ਼ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਤੋਂ ਸਾਫ ਹੋ ਗਿਆ ਹੈ। ਦੁਨੀਆ ਭਰ ਵਿਚ ਭਿਆਨਕ ਅੱਤਵਾਦੀ ਹਮਲੇ ਕਰਨ ਵਾਲੇ ਅਲ ਕਾਇਦਾ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ ਖ਼ਾਨ ਨੇ ‘ਸ਼ਹੀਦ’ ਕਰਾਰ ਦਿੱਤਾ ਹੈ। ਖ਼ਾਨ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਉਹ ਪਹਿਲਾਂ ਹੀ ਅੰਤਰਰਾਸ਼ਟਰੀ ਸਟੇਜ ‘ਤੇ ਅੱਤਵਾਦ ਖਿਲਾਫ ਕੋਈ ਕਦਮ ਨਾ ਚੁੱਕਣ ਅਤੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣ ਦੇ ਦੋਸ਼ ਲੱਗ ਰਹੇ ਹਨ।

ਇੰਨਾ ਹੀ ਨਹੀਂ, ਖ਼ਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਲੜਾਈ ਵਿਚ ਅਮਰੀਕਾ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਸੀ। ਅਮਰੀਕਾ ‘ਤੇ ਵਰ੍ਹਦਿਆਂ ਇਮਰਾਨ ਨੇ ਕਿਹਾ ਕਿ ਅਮਰੀਕੀ ਫੌਜਾਂ ਨੇ ਪਾਕਿਸਤਾਨ ‘ਚ ਦਾਖਲ ਹੋ ਕੇ ਲਾਦੇਨ ਨੂੰ ‘ਸ਼ਹੀਦ’ ਕੀਤਾ ਅਤੇ ਪਾਕਿਸਤਾਨ ਨੂੰ ਕੁਝ ਵੀ ਨਹੀਂ ਦੱਸਿਆ ਅਤੇ ਇਸ ਤੋਂ ਬਾਅਦ ਪੂਰੀ ਦੁਨੀਆ ਨੇ ਪਾਕਿਸਤਾਨ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ।

‘ਪਾਕਿਸਤਾਨੀਆਂ ਨੂੰ ਮੁਸੀਬਤ ਚੁੱਕਣੀ ਪਈ’:

ਖ਼ਾਨ ਨੇ ਕਿਹਾ ਕਿ ਪਾਕਿਸਤਾਨ ਨੇ ਅਮਰੀਕਾ ਦੇ ਅੱਤਵਾਦ ਵਿਰੁੱਧ ਲੜਾਈ ਵਿਚ ਆਪਣੇ 70 ਹਜ਼ਾਰ ਲੋਕਾਂ ਨੂੰ ਗਵਾ ਲਿਆ ਸੀ। ਇਸ ਘਟਨਾ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਾਲ 2010 ਤੋਂ ਬਾਅਦ ਪਾਕਿਸਤਾਨ ‘ਚ ਡਰੋਨ ਹਮਲੇ ਹੋਏ ਸੀ ਅਤੇ ਸਰਕਾਰ ਨੇ ਸਿਰਫ ਇਸ ਦੀ ਨਿਖੇਧੀ ਕੀਤੀ ਸੀ।

ਪਹਿਲਾਂ ਵੀ ਦਿਖਾਏ ਨੇ ਨਰਮ ਤੇਵਰ:

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ ਨੇ ਅਜਿਹਾ ਵਿਵਾਦਪੂਰਨ ਬਿਆਨ ਦਿੱਤਾ ਹੈ। ਉਹ ਓਸਾਮਾ ਪ੍ਰਤੀ ਨਰਮ ਵੀ ਦਿਖਾਈ ਦਿੰਦਾ ਹੈ। ਉਸ ਨੇ ਕਈ ਵਾਰ ਉਸ ਨੂੰ ਅੱਤਵਾਦੀ ਹੋਣ ਤੋਂ ਇਨਕਾਰ ਕੀਤਾ ਹੈ। ਉਸਨੇ ਤਾਲਿਬਾਨ ਲੜਾਕਿਆਂ ਨੂੰ ‘ਭਰਾ’ ਵੀ ਕਿਹਾ ਹੈ।

ਐਫਏਟੀਐਫ, ਯੂਐਸ ਨੇ ਅੱਤਵਾਦ ‘ਤੇ ਘੇਰਿਆ:

ਖ਼ਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਨੇ ਬੁੱਧਵਾਰ ਨੂੰ ਫੈਸਲਾ ਕੀਤਾ ਸੀ ਕਿ ਪਾਕਿਸਤਾਨ ਨੂੰ ਫਿਲਹਾਲ ਗ੍ਰੇਅ ਲਿਸਟ ਵਿੱਚ ਰੱਖਿਆ ਜਾਵੇਗਾ ਕਿਉਂਕਿ ਉਹ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੀਆਂ ਸੰਸਥਾਵਾਂ ਨੂੰ ਪਹੁੰਚਣ ਵਾਲੇ ਫੰਡਾਂ ‘ਤੇ ਨਕੇਲ ਕੱਸਣ ‘ਚ ਕਾਮਯਾਬ ਨਹੀਂ ਹੋ ਸਕਿਆ।

Related posts

Children’s Day 2023 : ਕਿਉਂ ਮਨਾਇਆ ਜਾਂਦਾ ਹੈ ਬਾਲ ਦਿਵਸ, ਇੱਥੋਂ ਜਾਣੋ ਇਸਦਾ ਇਤਿਹਾਸ ਅਤੇ ਮਹੱਤਵ

On Punjab

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

On Punjab

ਤਕਨੀਕੀ ਨੁਕਸ ਕਾਰਨ ਐਮਾਜ਼ੋਨ ਸਣੇ ਕਈ ਵੈੱਬਸਾਈਟਾਂ ਦੇ ਸਰਵਰ ਡਾਊਨ

On Punjab