PreetNama
ਸਮਾਜ/Social

ਪਾਕਿਸਤਾਨ: ਪੇਸ਼ਾਵਰ ਦੇ ਮਦਰੱਸੇ ਨੇੜੇ ਜ਼ਬਰਦਸਤ ਧਮਾਕਾ, 7 ਦੀ ਮੌਤ, 70 ਤੋਂ ਵੱਧ ਜ਼ਖਮੀ

ਇਸਲਾਮਾਬਾਦ: ਇਹ ਧਮਾਕਾ ਪਾਕਿਸਤਾਨ ਦੇ ਪੇਸ਼ਾਵਰ ਦੇ ਇੱਕ ਮਦਰੱਸੇ ਨੇੜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਮਦਰੱਸਾ ਦੀਰ ਕਲੋਨੀ ਵਿੱਚ ਸਥਿਤ ਹੈ। ਮੌਕੇ ‘ਤੇ ਪਹੁੰਚੀ ਰਾਹਤ ਤੇ ਬਚਾਅ ਟੀਮ ਨੇ ਦੱਸਿਆ ਕਿ ਇਸ ਧਮਾਕੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 70 ਤੋਂ ਵੱਧ ਬੱਚੇ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਵਿੱਚੋਂ ਬਹੁਤਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪਾਕਿਸਤਾਨ ਦੀ ਡਾਅਨ ਨਿਊਜ਼ ਨੇ ਪੁਲਿਸ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਇਸ ਧਮਾਕੇ ਵਿੱਚ 7 ਦੀ ਮੌਤ ਹੋ ਗਈ ਹੈ, ਜਦੋਂਕਿ 70 ਤੋਂ ਵੱਧ ਬੱਚੇ ਜ਼ਖਮੀ ਹੋਏ। ਧਮਾਕੇ ਪਿੱਛੇ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ। ਕੁਝ ਲੋਕ ਕਹਿੰਦੇ ਹਨ ਕਿ ਇਹ ਸਿਲੰਡਰ ਧਮਾਕਾ ਹੈ। ਹਾਲਾਂਕਿ, ਮੌਕੇ ‘ਤੇ ਪਹੁੰਚੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।
ਖੈਬਰ ਪਖਤੂਨਖਵਾ ਦੇ ਪੁਲਿਸ ਮੁਖੀ ਡਾ. ਸਨਾਉੱਲਾ ਅੱਬਾਸੀ ਤੇ ਐਸਐਸਪੀ ਮਨਸੂਰ ਅਮਨ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਖਮੀਆਂ ਨੂੰ ਇਸ ਸਮੇਂ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਪਿੱਛੇ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ। ਧਮਾਕੇ ਸਮੇਂ ਮਦਰੱਸੇ ਵਿੱਚ ਪੜ੍ਹਾਈ ਹੋ ਰਹੀ ਸੀ।

Related posts

ਪੰਜਾਬੀ ਫਿਲਮਾਂ ਦੀ ‘ਪੰਚਣੀ’ ਅਨੀਤਾ ਦੇਵਗਨ

On Punjab

ਅਮਰੀਕੀ ਜਵਾਨਾਂ ਦੇ ਜਾਂਦੇ ਹੀ ਤਾਲਿਬਾਨ ਦੇ ਲੜਾਕਿਆਂ ਨੇ ਪੰਚਸ਼ੀਰ ‘ਤੇ ਬੋਲਿਆ ਹਮਲਾ, ਜਵਾਬੀ ਹਮਲੇ ‘ਚ ਕਈ ਲੜਾਕੇ ਢੇਰ

On Punjab

ਧਰਮ ਅਤੇ ਵਿਗਿਆਨ

Pritpal Kaur